ਬਨੂੜ (ਗੁਰਪਾਲ) : ਬਨੂੜ ਦੇ ਆੜ੍ਹਤੀ ਆਸ਼ੂ ਜੈਨ ਨੂੰ ਅਗਵਾ ਕਰ ਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ 5 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਦਈ ਆਸ਼ੂ ਜੈਨ ਦੇ ਵਕੀਲ ਬਿਕਰਮਜੀਤ ਪਾਸੀ ਨੇ ਦੱਸਿਆ ਕਿ ਮੋਹਾਲੀ ਵਧੀਕ ਸੈਸ਼ਨ ਜੱਜ ਦੇਵਿੰਦਰ ਕੁਮਾਰ ਗੁਪਤਾ ਨੇ ਆੜ੍ਹਤੀ ਆਸ਼ੂ ਜੈਨ ਨੂੰ ਅਗਵਾ ਕਰਨ ਵਾਲੇ ਦੋਸ਼ੀ ਦੀਪਕ ਸ਼ਰਮਾ ਅੰਮ੍ਰਿਤਪਾਲ ਸਿੰਘ, ਮਨਦੀਪ ਸਿੰਘ, ਸੁਖਦੇਵ ਸਿੰਘ ਤੇ ਬਲਰਾਜ ਸਿੰਘ ਜੋ ਕਿ ਤਰਨਤਾਰਨ ਅਤੇ ਅੰਮ੍ਰਿਤਸਰ ਨਾਲ ਸਬੰਧਿਤ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਵੱਡੀ ਖ਼ਬਰ : ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 6 ਮਰੀਜ਼ਾਂ ਦੀ ਮੌਤ, ਪ੍ਰਬੰਧਕਾਂ ਨੇ ਕਹੀ ਇਹ ਗੱਲ
ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਨੇ 30-5-2017 ਨੂੰ ਆੜ੍ਹਤੀ ਆਸ਼ੂ ਜੈਨ ਨੂੰ ਅਨਾਜ ਮੰਡੀ ਬਨੂੜ ’ਚੋਂ ਅਗਵਾ ਕਰ ਕੇ ਪਰਿਵਾਰ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਦੋਸ਼ੀਆਂ ਨੇ ਆੜ੍ਹਤੀ ਨੂੰ 18 ਦਿਨ ਆਪਣੀ ਗ੍ਰਿਫ਼ਤ ’ਚ ਰੱਖਿਆ ਤੇ ਆਖ਼ਿਰ 16 ਜੂਨ ਨੂੰ ਰਾਤ ਨੂੰ ਆੜ੍ਹਤੀ ਅਗਵਾਕਾਰਾਂ ਦੀ ਗ੍ਰਿਫ਼ਤ ’ਚੋਂ ਬਾਹਰ ਨਿਕਲ ਕੇ ਆ ਗਿਆ ਸੀ। ਉਸ ਸਮੇਂ ਬਨੂੜ ਪੁਲਸ ਸਬ-ਇੰਸਪੈਕਟਰ ਰੁਪਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਇਕ ਪੈਟਰੋਲ ਪੰਪ ਨੇੜਿਓਂ ਉਸ ਨੂੰ ਬਰਾਮਦ ਕਰ ਲਿਆ ਸੀ।
ਇਹ ਵੀ ਪੜ੍ਹੋ : ਵਿਆਹ ਦੀਆਂ ਰੌਣਕਾਂ 'ਚ ਅਚਾਨਕ ਪੁੱਜੀ ਪੁਲਸ, ਗ੍ਰਿਫ਼ਤਾਰ ਕੀਤਾ ਲਾੜੀ ਦਾ ਭਰਾ, ਜਾਣੋ ਪੂਰਾ ਮਾਮਲਾ
ਇਸ ਮਾਮਲੇ ਸਬੰਧੀ ਫਿਰੌਤੀ ਮੰਗਣ ਵਾਲੇ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਆੜ੍ਹਤੀ ਆਸ਼ੂ ਜੈਨ ਨੇ ਕਿਹਾ ਕਿ ਅਦਾਲਤ ਨੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਹੈ। ਇਸ ਮਾਮਲੇ ’ਚ ਬਨੂੜ ਪੁਲਸ ਵੱਲੋਂ ਨਿਭਾਈ ਗਈ ਭੂਮਿਕਾ 'ਤੇ ਅਦਾਲਤ ’ਚ ਐਡਵੋਕੇਟ ਵਿਕਰਮਜੀਤ ਪਾਸੀ ਵੱਲੋਂ ਕੀਤੀ ਗਈ ਪੈਰਵਾਈ ’ਤੇ ਦੋਹਾਂ ਦਾ ਧੰਨਵਾਦ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਮਜ਼ਾਕ ਬਣਿਆ ਸੋਸ਼ਲ ਡਿਸਟੈਂਸ ਦਾ ਨਿਯਮ, ਪੰਜਾਬ ਦੀ ਜਨਤਾ ਲਈ ਜਾਨਲੇਵਾ ਸਾਬਤ ਹੋਵੇਗੀ ਬੱਸ ਅੱਡੇ ਦੀ ਬੇਕਾਬੂ ਭੀੜ
NEXT STORY