ਬਠਿੰਡਾ (ਅਮਿਤ ਸ਼ਰਮਾ, ਸੁਖਵਿੰਦਰ) : ਪੰਜਾਬ ਸਰਕਾਰ ਵੱਲੋਂ ਇਕ ਵਾਰ ਫਿਰ ਬਿਜਲੀ ਦੀਆਂ ਦਰਾਂ 'ਚ ਕੀਤੇ ਗਏ ਵਾਧੇ ਕਾਰਨ ਬਠਿੰਡਾ ਦੇ ਪਰਸ਼ੁਰਾਮ ਨਗਰ ਵਿਚ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਖੁਦ ਨੂੰ ਕੰਡਿਆਲੀ ਤਾਰ ਬੰਨ੍ਹ ਕੇ ਅਤੇ ਖੂਨ ਦੇ ਰੂਪ ਵਿਚ ਲਾਲ ਰੰਗ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਲੋਕਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ ਤੇ ਵਧਾਏ ਗਏ ਰੇਟਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਵਿਜੇ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਹੁਣ ਤੱਕ 15 ਵਾਰ ਬਿਜਲੀ ਦੇ ਰੇਟ ਵਧਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਬਠਿੰਡਾ 'ਚ ਕੀਤੀ ਰੈਲੀ ਦੌਰਾਨ ਬਿਜਲੀ ਦੇ ਰੇਟ 4 ਰੁਪਏ ਯੂਨਿਟ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ 'ਚ ਆਉਂਦੇ ਹੀ ਉਨ੍ਹਾਂ ਬਿਜਲੀ ਦੇ ਰੇਟ ਵਧਾਉਣੇ ਸ਼ੁਰੂ ਕਰ ਦਿੱਤੇ, ਜੋ ਲਗਾਤਾਰ ਜਾਰੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ਼ ਆਵਾਜ਼ ਬੁਲੰਦ ਕਰਨ ਤਾਂ ਕਿ ਸਰਕਾਰ ਵੱਲੋਂ ਆਏ ਦਿਨ ਪਾਏ ਜਾ ਰਹੇ ਇਸ ਬੋਝ ਤੋਂ ਬਚਿਆ ਜਾ ਸਕੇ।
SGPC ਜਾਂ ਕਿਸੇ ਹੋਰ ਪਾਰਟੀ ਵਲੋਂ ਵੱਖ-ਵੱਖ ਸਟੇਜਾਂ ਨਾ ਲਾਈਆਂ ਜਾਣ : ਧਰਮਸੋਤ
NEXT STORY