ਬਠਿੰਡਾ (ਕੁਨਾਲ ਬਾਂਸਲ): ਜਦੋਂ ਤੋਂ ਲਾਕਡਾਊਨ ਹੋਇਆ ਹੈ ਉਸ ਸਮੇਂ ਤੋਂ ਭੁੱਖਮਰੀ ਤੋਂ ਪਰੇਸ਼ਾਨ ਪ੍ਰਵਾਸੀ ਮਜ਼ਦੂਰ ਆਪਣੇ ਘਰ ਜਾਣ ਦੇ ਲਈ ਮਜ਼ਬੂਰ ਹਨ ਅਤੇ ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ। ਅਜਿਹਾ ਹੀ ਮੰਜਰ ਤੁਸੀਂ ਪਹਿਲਾਂ ਕਦੀ ਨਹੀਂ ਦੇਖਿਆ ਹੋਵੇਗਾ, ਜਿੱਥੇ ਛੋਟੇ-ਛੋਟੇ ਬੱਚਿਆਂ ਨੂੰ ਨੰਗੇ ਪੈਰੀ ਅਤੇ ਲੰਬੇ ਰਸਤੇ ਜਾਣਾ ਪੈ ਰਿਹਾ ਹੈ। ਹੈ। ਇਹ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਪੰਜਾਬ ਦੇ ਬਠਿੰਡਾ ਦੀਆਂ ਹਨ।
ਬਠਿੰਡਾ ਦੇ ਰਸਤੇ ਯੂ.ਪੀ. ਤੱਕ ਦਾ ਸਫਰ ਪੈਦਲ ਨਿਕਲੇ ਇਹ ਪ੍ਰਵਾਸੀ ਮਜ਼ਦੂਰ ਹੱਥਾਂ 'ਚ ਪਾਣੀ ਅਤੇ ਛੋਟੇ-ਛੋਟੇ ਬੱਚੇ ਜਿਨ੍ਹਾਂ ਦੇ ਕੋਲ ਖਾਣ ਲਈ ਕੁਝ ਨਹੀਂ ਪੈਰਾਂ 'ਚ ਚੱਪਲਾਂ ਨਹੀਂ ਹਨ। ਕੋਰੋਨਾ ਮਹਾਮਾਰੀ 'ਚ ਭੁੱਖਮਰੀ ਤੋਂ ਬਚਣ ਲਈ ਘਰਾਂ ਵੱਲ ਜਾ ਰਹੇ ਹਨ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਛੋਟੀ ਬੱਚੀ ਲਗਭਗ 2-3 ਸਾਲ ਦੀ ਨੰਗੇ ਪੈਰੀ ਉਪਰੋਂ ਗਰਮੀ ਦੀ ਤਪਸ਼ ਅਤੇ ਕਿਸ ਤਰ੍ਹਾਂ ਫਰਸ਼ 'ਤੇ ਪੈਦਲ ਚੱਲ ਰਹੀ ਹੈ ਅਤੇ ਇਕ ਬੱਚੀ ਆਪਣੀ ਛੋਟੀ ਭੈਣ ਨੂੰ ਚੁੱਕ ਕੇ ਛੋਟੇ-ਛੋਟੇ ਕਦਮ ਚੱਲ ਕੇ ਮੰਜ਼ਿਲ ਵੱਲ ਜਾਣ ਦੀ ਉਮੀਦ ਨਾਲ ਚੱਲ ਰਹੀ ਹੈ। ਉੱਥੇ ਹੀ ਮਾਂ ਆਪਣੇ ਬੱਚੇ ਨੂੰ ਚੁੱਕੇ ਕੇ ਗਲ ਨਾਲ ਲਗਾ ਕੇ ਬਿਨਾਂ ਕਿਸੇ ਵੱਲ ਦੇਖੇ ਚੁੱਪ ਚਾਪ ਮੰਜ਼ਿਲ ਵੱਲ ਚੱਲੀ ਜਾ ਰਹੀ ਹੈ।
ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਡੂਮ ਵਾਲੀ ਤੋਂ ਪੈਦਲ ਆ ਰਹੇ ਹਨ। ਰਸਤੇ 'ਚ ਪੁਲਸ ਵਾਲਿਆਂ ਨੇ ਉਨ੍ਹਾਂ ਨੂੰ ਗੱਡੀ 'ਚ ਬਿਠਾਇਆ ਅਤੇ 100 ਰੁਪਏ ਪ੍ਰਤੀ ਸਵਾਰੀ ਦੇ ਪੈਸੇ ਮੰਗੇ 3 ਲੋਕਾਂ ਦੇ ਕੋਲ ਕੇਵਲ 15000 ਨਿਕਲੇ। ਪੁਲਸ ਵਾਲਿਆਂ ਨੇ ਰਸਤੇ 'ਚ ਉਤਾਰ ਦਿੱਤਾ ਅਤੇ ਡੰਡੇ ਵੀ ਮਾਰੇ ਅਤੇ ਅੱਧੇ ਪੈਸੇ ਵੀ ਖੋਹ ਲਈ। ਹੁਣ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਕੋਲ ਖਾਣ ਲਈ ਪੈਸੇ ਵੀ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਰਸਤੇ 'ਚ ਖਾਣਾ ਦੇ ਦਿੰਦਾ ਹੈ ਤਾਂ ਖਾ ਲੈਂਦੇ ਹਨ ਨਹੀਂ ਤਾਂ ਪਾਣੀ ਪੀ ਕੇ ਸੜਕ ਦੇ ਕੰਢੇ ਸੋ ਕੇ ਘਰ ਵੱਲ ਤੁਰੇ ਜਾ ਰਹੇ ਹਨ।
ਬਾਜਵਾ-ਚੰਨੀ ਵਿਵਾਦ, ਕੈਪਟਨ ਨੇ ਜਾਖੜ ਨੂੰ ਸੌਂਪੀ ਰਾਜ਼ੀਨਾਮੇ ਦੀ ਜ਼ਿੰਮੇਵਾਰੀ
NEXT STORY