ਬਠਿੰਡਾ(ਵਿਜੇ) : ਸਿੱਖਿਆ ਦੇ ਖੇਤਰ 'ਚ ਸ਼ਾਨਦਾਰ ਲੀਡਰਸ਼ਿਪ ਕਰਨ ਲਈ ਮਿਸਿਜ਼ ਇੰਡੀਆ ਰਹੀ ਡਾ. ਨਵਜੋਤ ਕੌਰ ਨੂੰ ਦੁਬਈ ਸੰਯੁਕਤ ਅਰਬ ਅਮੀਰਾਤ ਵਿਚ 'ਇੰਡੀਅਨ ਅਚੀਵਰਜ਼ ਐਵਾਰਡ 2022' ਨਾਲ ਸਨਮਾਨਿਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਡਾ. ਨਵਜੋਤ ਕੌਰ ਬਠਿੰਡਾ ਦੀ ਰਹਿਣ ਵਾਲੀ ਹੈ ਅਤੇ ਉਹ ਬੱਚਿਆਂ ਲਈ ਮੁਫ਼ਤ ਸਿੱਖਿਆ ਸੰਸਥਾ ਚਲਾਉਣ ਦੇ ਨਾਲ-ਨਾਲ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਸ਼ੱਕੀ ਹਾਲਾਤ 'ਚ B-TECH ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਡਾਇਰੀ 'ਚ ਲਿਖਿਆ ਸੁਸਾਈਡ ਨੋਟ
ਦੱਸ ਦੇਈਏ ਕਿ ਇਹ ਸਮਾਗਮ ਇੰਡੀਅਨ ਅਚੀਵਰਜ਼ ਅਵਾਰਡ ਦੇ ਰੂਪ ਵਿੱਚ ਵੱਖ-ਵੱਖ ਪੇਸ਼ਿਆਂ ਵਿੱਚ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ੇਖ ਮੁਹੰਮਦ ਬਿਨ ਅਹਿਮਦ ਬਿਨ ਹਮਦਾਨ ਅਲ ਨਾਹਯਾਨ ਸਨ, ਜਦਕਿ ਡਾ: ਬੂ ਅਬਦੁੱਲਾ ਵਿਸ਼ੇਸ਼ ਮਹਿਮਾਨ, ਐੱਚ. ਈ. ਲੈਲਾ ਰਹਿਲ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ। ਦੱਸਣਯੋਗ ਹੈ ਕਿ ਡਾ. ਨਵਜੋਤ ਕੌਰ ਪ੍ਰਸ਼ਾਸਨ ਵਿੱਚ ਡਾਇਰੈਕਟਰ ਹਨ ਜਦਕਿ ਉਸ ਨੇ ਸਨਾਵਰ ਵਿੱਚ ਬੱਚਿਆਂ ਲਈ ਇੱਕ ਇੰਸਟੀਚਿਊਟ ਸਥਾਪਿਤ ਕੀਤਾ ਗਿਆ ਹੈ ਅਤੇ ਉਹ ਮਿਸਿਜ਼ ਇੰਡੀਆ ਪਲੈਨੇਟ-2022 ਦੀ ਰਾਣੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਸੁੱਤੇ ਪਏ ਬੱਚੇ ਨੂੰ ਸੱਪ ਨੇ ਡੱਸਿਆ, ਡਾਕਟਰ ਦੀ ਥਾਂ ਝਾੜਾ ਕਰਨ ਵਾਲੇ ਕੋਲ ਲੈ ਗਿਆ ਪਰਿਵਾਰ, ਹੋਈ ਮੌਤ
NEXT STORY