ਜਲੰਧਰ (ਸੁਨੀਲ) : ਜਲੰਧਰ ਦੇ ਐੱਨ. ਆਈ. ਟੀ. 'ਚ ਬੀ. ਟੈਕ ਫਾਈਨਲ ਈਅਰ ਵਿੱਚ ਪੜ੍ਹ ਰਹੇ ਵਾਰਾਣਸੀ ਦੇ ਇਕ ਵਿਦਿਆਰਥੀ ਵੱਲੋਂ ਹੋਸਟਲ ਦੇ ਕਮਰੇ 'ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਵਿਦਿਆਰਥੀ ਦੀ ਪਛਾਣ ਪੰਕਜ ਕੇਸਰੀ ਪੁੱਤਰ ਦੁਰਗਾ ਕੇਸਰੀ ਵਾਸੀ ਸੀਤੋਪੁਰ, ਵਾਰਾਣਸੀ ਯੂ. ਪੀ. ਵਜੋਂ ਹੋਈ ਹੈ ਅਤੇ ਉਹ ਜਲੰਧਰ 'ਚ ਟੈਕਸਟਾਈਲ ਇੰਜਨੀਆਰਿੰਗ ਦਾ ਕੋਰਸ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਕਮਰੇ ਵਿੱਚੋਂ ਇਕ ਡਾਇਰੀ ਵੀ ਬਰਾਮਦ ਹੋਈ ਹੈ, ਜਿਸ ਵਿੱਚ ਲਿਖਿਆ ਹੈ ਕਿ ਮੈਂ ਆਪਣੀ ਮਜਬੂਰੀ ਕਾਰਨ ਖ਼ੁਦਕੁਸ਼ੀ ਕਰ ਰਿਹਾ ਹਾਂ, ਇਸ ਵਿੱਚ ਕਿਸੇ ਦਾ ਕਸੂਰ ਨਹੀਂ ਹੈ। ਵਿਦਿਆਰਥੀ ਦੇ ਇਸ ਸੁਸਾਈਡ ਨੋਟ ਕਾਰਨ ਹੋਸਟਲ ਰਹਿੰਦੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਗੁਰਪੁਰਬ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ, ਕੀਤਾ ਵੱਡਾ ਐਲਾਨ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁੱਤ ਵੱਲੋਂ ਖ਼ੁਦਕੁਸ਼ੀ ਕਰ ਲੈਣ ਬਾਰੇ ਪਤਾ ਲੱਗਣ 'ਤੇ ਪਰਿਵਾਰ ਵਾਲੇ ਦੇਰ ਰਾਤ ਜਲੰਧਰ ਪਹੁੰਚੇ। ਉਨ੍ਹਾਂ ਨੇ ਆਪਣੇ ਮੁੰਡੇ ਦਾ ਕਮਰਾ ਖੁੱਲਵਾ ਕੇ ਦੇਖਿਆ ਅਤੇ ਮ੍ਰਿਤਕ ਦੇ ਪਿਤਾ ਦੁਰਗਾ ਕੇਸਰੀ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਪੰਕਜ ਨੇ ਖ਼ੁਦਕੁਸ਼ੀ ਕਿਉਂ ਕਰ ਲਈ? ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪੰਕਜ ਕਾਫ਼ੀ ਹੱਸਮੁੱਖ ਸੀ ਅਤੇ ਯੋਗਾ ਮਾਹਰ ਵੀ ਸੀ। ਪਿਤਾ ਨੇ ਕਿਹਾ ਕਿ ਮੇਰਾ ਮੁੰਡਾ ਖ਼ੁਦਕੁਸ਼ੀ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ- ਨਿਹੰਗ ਨਾਲ ਦੋਸਤੀ ਤੋਂ ਬਾਅਦ ਕਰਵਾਇਆ ਵਿਆਹ, ਪ੍ਰਕਾਸ਼ ਪੁਰਬ ’ਤੇ ਸੁਲਤਾਨਪੁਰ ਲੋਧੀ ’ਚ ਸਿੰਘਣੀ ਬਣੀ ਗੋਰੀ ਮੇਮ
ਇਸ ਤੋਂ ਇਲਾਵਾ ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਪੰਕਜ ਪੜ੍ਹਾਈ 'ਚ ਵੀ ਸਭ ਤੋਂ ਅੱਗੇ ਸੀ ਅਤੇ ਉਸ ਦਾ ਸੁਭਾਅ ਵੀ ਚੰਗਾ ਸੀ ਪਰ ਉਸ ਨੇ ਕਿਸ ਹਾਲਾਤ ਦੇ ਚੱਲਦਿਆਂ ਇਹ ਖ਼ੌਫਨਾਕ ਕਦਮ ਚੁੱਕਿਆ ਹੈ , ਇਹ ਸਮਝ ਨਹੀਂ ਆ ਰਿਹਾ। ਥਾਣਾ ਮਕਸੂਦਾਂ ਪੁਲਸ ਨੇ ਵਿਦਿਆਰਥੀ ਦੇ ਸਾਥੀਆਂ ਦੇ ਬਿਆਨ ਦਰਜ ਕੀਤੇ ਹਨ ਅਤੇ ਡੀ. ਐੱਸ. ਪੀ. ਸੁਰਿੰਦਰ ਧੋਗੜੀ ਨੇ ਦੱਸਿਆ ਕਿ ਮ੍ਰਿਤਕ ਦੀ ਡਾਇਰੀ ਕਬਜ਼ੇ 'ਚ ਲੈ ਕੇ ਉਸਦੇ ਕਮਰੇ ਨੂੰ ਸੀਲ ਕਰ ਦਿੱਤਾ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕਤਲ ਕਰਨ ਵਾਲੇ ਸੰਦੀਪ ਸੰਨੀ ਬਾਰੇ ਹੋਇਆ ਵੱਡਾ ਖ਼ੁਲਾਸਾ
NEXT STORY