ਬਠਿੰਡਾ (ਕੁਨਾਲ) : ਫੱਗਣ ਚੜ੍ਹਦੇ ਹੀ ਗਰਮੀ ਦਾ ਅਹਿਸਾਸ ਕਰਵਾਉਣ ਮਗਰੋਂ ਮੌਸਮ ਨੇ ਇਕ ਵਾਰ ਫਿਰ ਕਰਵਟ ਬਦਲੀ ਹੈ। ਸ਼ੁੱਕਰਵਾਰ ਰਾਤ ਜਿਥੇ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਪਿਆ, ਉਥੇ ਹੀ ਬਠਿੰਡਾ ਦੇ ਕਈ ਇਲਾਕਿਆਂ 'ਚ ਮੀਂਹ ਦੇ ਨਾਲ-ਨਾਲ ਭਾਰੀ ਗੜੇਮਾਰੀ ਵੀ ਹੋਈ। ਇਸ ਦੌਰਾਨ ਚਾਰੇ ਪਾਸੇ ਗੜਿਆਂ ਦੀ ਚਿੱਟੀ ਚਾਦਰ ਵਿਛ ਗਈ। ਇਸ ਮੀਂਹ ਤੇ ਗੜੇਮਾਰੀ ਨੇ ਜਿਥੇ ਲੋਕਾਂ ਨੂੰ ਇਕ ਵਾਰ ਫਿਰ ਤੋਂ ਠੰਡ ਦਾ ਅਹਿਸਾਸ ਕਰਵਾ ਦਿੱਤਾ ਹੈ, ਉਥੇ ਹੀ ਫਸਲਾਂ ਦਾ ਵੀ ਭਾਰੀ ਨੁਕਸਾਨ ਕੀਤਾ ਹੈ। ਬਿਨਾਂ ਸ਼ੱਕ ਇਸ ਵੇਲੇ ਮੀਂਹ ਤੇ ਮੁੜ ਪਈ ਠੰਡ ਨਿੱਸਰ ਰਹੀਆਂ ਕਣਕਾਂ ਲਈ ਲਾਹੇਵੰਦ ਹੈ ਪਰ ਰਾਤ ਨੂੰ ਪਏ ਗੜਿਆਂ ਨਾਲ ਕਣਕ ਦੀ ਫਸਲ ਖੇਤਾਂ 'ਚ ਵਿਛ ਗਈ, ਜਿਸ ਨਾਲ ਭਾਰੀ ਨੁਕਸਾਨ ਦਾ ਡਰ ਹੈ।
ਦੱਸ ਦੇਈਏ ਕਿ ਪਿਛਲੇ 2-3 ਦਿਨਾਂ ਤੋਂ ਪੰਜਾਬ 'ਚ ਬੱਦਲਵਾਈ ਬਣੀ ਹੋਈ ਹੈ ਤੇ ਕਿਤੇ-ਕਿਤੇ ਮੀਂਹ ਵੀ ਪਿਆ ਹੈ। ਜਦਕਿ ਪਹਾੜਾਂ 'ਚ ਮੁੜ ਬਰਫਬਾਰੀ ਹੋ ਰਹੀ ਹੈ।
ਬਜਟ ’ਚ ਇੰਡਸਟਰੀ ਦੀ ਸਰਕਾਰ ਤੋਂ ਮੰਗ, ‘ਵੈਂਟੀਲੇਟਰ ’ਤੇ ਚੱਲ ਰਹੀ ਸਸਤੀ ਬਿਜਲੀ ਦੇਵੋਂ
NEXT STORY