ਬਠਿੰਡਾ (ਕੁਨਾਲ ਬਾਂਸਲ): ਚੰਡੀਗੜ੍ਹ ਹਾਈਵੇਅ ਸਥਿਤ ਪਿੰਡ ਲਹਿਰਾ ਮੁਹੱਬਤ ਦੀ ਮਾਰਕਿਟ ਦੇ ਕੋਲ ਵੀਰਵਾਰ ਦੁਪਹਿਰ 1.30 ਵਜੇ ਛੋਟੇ ਹਾਥੀ ਦਾ ਟਾਇਰ ਫੱਟਣ ਨਾਲ ਡਿਵਾਇਡਰ ’ਤੇ ਲੱਗਾ ਲੋਹੇ ਦਾ 6 ਫੁੱਟ ਲੰਬਾ ਐਂਗਲ ਇਕ ਵਿਅਕਤੀ ਦੇ ਛਾਤੀ ਦੇ ਆਰ-ਪਾਰ ਹੋ ਗਿਆ। ਰਾਹਗੀਰਾਂ ਨੇ ਉਸ ਨੂੰ ਆਦੇਸ਼ ਹਸਪਤਾਲ ਪਹੁੰਚਿਆ, ਜਿੱਥੇ ਐਂਗਲ ਨੂੰ ਕੱਟਿਆ ਗਿਆ ਅਤੇ ਫ਼ਿਰ 5 ਘੰਟੇ ਤੱਕ ਆਪਰੇਸ਼ਨ ਕੀਤਾ ਗਿਆ। ਹਰਦੀਪ ਸਿੰਘ (42) ਨਿਵਾਸੀ ਅਬੋਹਰ ਸਵੇਰੇ ਗੱਡੀ ’ਚ ਬੈਠ ਕੇ ਕਿਧਰੇ ਜਾ ਰਹੇ ਸਨ। ਸਰਜਨ ਡਾ. ਸੰਦੀਪ ਢੰਡ ਦੇ ਮੁਤਾਬਕ ਐਂਗਲ ਦਿਲ ਦੇ ਅੱਧਾ ਸੈਂਟੀਮੀਟਰ ਕੋਲੋਂ ਨਿਕਲਿਆ ਹੈ, ਜੇਕਰ ਹਾਰਟ ਡੈਮੇਜ ਹੋ ਜਾਂਦਾ ਤਾਂ ਬੱਚਣਾ ਮੁਸ਼ਕਲ ਸੀ। ਹਰਦੀਪ ਨੂੰ ਬੇਹੋਸ਼ ਕਰਨ ਦੇ ਬਾਅਦ ਕਰੀਬ 5 ਘੰਟੇ ਆਪਰੇਸ਼ਨ ਦੇ ਬਾਅਦ ਹੁਣ ਉਹ ਬਿਲਕੁੱਲ ਠੀਕ ਹੈ।
ਇਹ ਵੀ ਪੜ੍ਹੋ : ਬਠਿੰਡਾ ’ਚ ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਨੌਜਵਾਨ ਦੀ ਮੌਤ, ਬਾਂਹ ’ਚ ਹੀ ਲੱਗੀ ਰਹਿ ਗਈ ਸੁਰਿੰਜ
ਸਿਰਫ਼ ਵਾਹਿਗੁਰੂ-ਵਾਹਿਗੁਰੂ ਜਪਦੇ ਰਹੇ ਹਰਦੀਪ ਸਿੰਘ
ਜਦੋਂ ਤੱਕ ਸਰਜਰੀ ਨਹੀਂ ਹੋਈ ਹਰਦੀਪ ਵਾਹਿਗੁਰੂ ਦਾ ਜਾਪ ਕਰਦੇ ਰਹੇ। ਉਸ ਨੇ ਕਿਹਾ ਕਿ ਜੀਵਨ ’ਚ ਕਿਸੇ ਦਾ ਬੁਰਾ ਨਹੀਂ ਕੀਤਾ ਤਾਂ ਵਾਹਿਗੁਰੂ ਉਸ ਦਾ ਬੁਰਾ ਵੀ ਨਹੀਂ ਕਰੇਗਾ। ਡਾ. ਹਰਦੀਪ ਦਾ ਇਹ ਵਿਸ਼ਵਾਸ ਦੇਖ ਕੇ ਹੈਰਾਨ ਸਨ। ਇੰਨਾ ਸਭ ਹੋਣ ਦੇ ਬਾਵਜੂਦ ਵੀ ਉਸ ਨੂੰ ਦਰਦ ਦਾ ਅਹਿਸਾਸ ਨਹੀਂ ਸੀ।
ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਮੁੰਡੇ ਨੂੰ ਵਿਦੇਸ਼ ਭੇਜਣ ਦੇ ਲਾਰੇ 'ਚ ਫਸਿਆ ਪਰਿਵਾਰ, ਉਹ ਹੋਇਆ ਜੋ ਸੋਚਿਆ ਨਾ ਸੀ
ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਘਟਨਾ ਦੀ ਪੂਰੀ ਸੂਚਨਾ ਦੇਣ ਦੇ ਯੋਗ ਨਹੀਂ ਹੈ।ਜਾਣਕਾਰੀ ਅਨੁਸਾਰ ਅਬੋਹਰ ਵਾਸੀ ਹਰਦੀਪ ਸਿੰਘ ਆਦੇਸ਼ ਹਸਪਤਾਲ ਦੇ ਕੋਲ ਟਾਟਾ ਏਸ 'ਚ ਜਾ ਰਿਹਾ ਸੀ। ਇਸੇ ਦੌਰਾਨ ਟਾਟਾ ਏਸ ਦਾ ਟਾਇਰ ਫਟ ਗਿਆ ਤੇ ਚਾਰ ਇੰਚ ਮੋਟੀ ਰਾਡ ਉਸ ਦੀ ਛਾਤੀ ਦੇ ਆਰ-ਪਾਰ ਹੋ ਗਈ। ਛਾਤੀ ਦੇ ਆਰ-ਪਾਰ ਹੋਈ ਰਾਡ ਸਮੇਤ ਹਰਦੀਪ ਨੂੰ ਆਦੇਸ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਆਦੇਸ਼ ਹਸਪਤਾਲ ਦੇ ਸਰਜਰੀ ਦੇ ਮਾਹਰ ਡਾ. ਸੌਰਵ ਢਾਂਡਾ ਨੇ ਉਸ ਨੂੰ ਤੁਰੰਤ ਐਮਰਜੈਂਸੀ 'ਚ ਦਾਖ਼ਲ ਕਰਦੇ ਹੋਏ ਇਲਾਜ ਸ਼ੁਰੂ ਕਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ?
ਨਾਕੇ ਤੋਂ ਬਿਨਾ ਨੰਬਰੀ ਗੱਡੀ ਭਜਾਉਣ ਦੇ ਦੋਸ਼ 'ਚ 2 ਨਾਮਜ਼ਦ
NEXT STORY