ਬਠਿੰਡਾ (ਕੁਨਾਲ ਬਾਂਸਲ) - ਬਠਿੰਡਾ ਜ਼ਿਲੇ ’ਚ ਰਹਿਣ ਵਾਲੇ ਗੁਰਨਾਮ ਸਿੰਘ (45) ਨਾਂ ਦੇ ਵਿਅਕਤੀ ਨੂੰ ਅੱਜ ਬਹੁਤ ਸਾਰੇ ਲੋਕ ਸਟੰਟ ਮੈਨ ਵਜੋਂ ਜਾਣਦੇ ਹਨ। ਮੋਟਰਸਾਈਕਲ ਚਲਾਉਂਦੇ ਸਮੇਂ ਖਤਰਿਆਂ ਨਾਲ ਖੇਡਣ ਵਾਲਾ ਗੁਰਨਾਮ ਸਿੰਘ ਆਪਣੇ ਸਟੰਟ ਸਦਕਾ ਬਾਲੀਵੁੱਡ ਦੇ ਬਹੁਤ ਸਾਰੇ ਸਟੰਟ ਮੈਨਾਂ ਨੂੰ ਮਾਤ ਪਾ ਦੇ ਰਿਹਾ ਹੈ। ਉਸ ਦੇ ਇਨ੍ਹਾਂ ਸਟੰਟਾਂ ਦੇ ਕਾਰਨ ਬਹੁਤ ਸਾਰੇ ਵੱਡੇ ਅਧਿਕਾਰੀ ਉਸ ਦੇ ਫੈਨ ਬਣ ਗਏ ਹਨ। ਗੁਰਨਾਮ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਆਪਣੀ ਪ੍ਰਤੀਭਾ ਦੇ ਜੌਹਰ ਦਿਖਾ ਚੁੱਕਾ ਹੈ। ਦੱਸ ਦੇਈਏ ਕਿ ਗੁਰਨਾਮ ਸ਼ੌਕ ਦੇ ਵਜੋਂ ਪਿਛਲੇ 26 ਸਾਲਾ ਤੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਈ ਤਰ੍ਹਾਂ ਜੌਹਰ ਦਿਖਾ ਰਿਹਾ ਹੈ। ਸੰਟਟ ਕਰਦੇ ਸਮੇਂ ਉਸ ਦੇ ਮੋਟਰਸਾਈਕਲ ਦੀ ਰਫਤਾਰ 100 ਜਾਂ ਇਸ ਤੋਂ ਵੱਧ ਦੀ ਨੋਟ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸਟੰਟ ਮੈਨ ਵਜੋਂ ਜਾਣਿਆ ਜਾਂਦਾ ਗੁਰਨਾਮ ਸਿੰਘ ਪੇਸ਼ੇ ਵਜੋਂ ਡਰਾਈਵਰ ਹੈ, ਜੋ ਪਿਛਲੇ 26 ਸਾਲਾ ਤੋਂ ਸਟੰਟ ਕਰ ਰਿਹਾ ਹੈ। ਉਹ ਰੈੱਡ ਕ੍ਰਾਸ 'ਚ ਐਂਬੂਲੈਂਸ ਚਲਾਉਣ ਦਾ ਕੰਮ ਵੀ ਕਰਦਾ ਹੈ। ਰੋਜ਼ਾਨਾ ਡਿਊਟੀ ਤੋਂ ਘਰ ਵਾਪਸ ਆਉਂਦੇ ਸਮੇਂ ਉਹ ਮੋਟਰਸਾਈਕਲ ’ਤੇ ਸਟੰਟ ਕਰਦਾ ਦਿਖਾਈ ਦਿੰਦਾ ਹੈ। ਉਸ ਦੇ ਪਰਿਵਾਰ ਵਾਲੇ ਉਸ ਨੂੰ ਅਜਿਹੇ ਖਤਰਨਾਕ ਸਟੰਟ ਕਰਨ ਤੋਂ ਕਈ ਵਾਰ ਰੋਕ ਚੁੱਕੇ ਹਨ ਪਰ ਉਹ ਇਹ ਸਭ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਕਰ ਰਿਹਾ ਹੈ। ਦੱਸ ਦੇਈਏ ਕਿ ਗੁਰਨਾਮ ਨੂੰ ਖਤਰਨਾਕ ਸਟੰਟ ਕਰਨ ’ਤੇ ਸਨਮਾਨਿਤ ਵੀ ਕੀਤਾ ਗਿਆ ਪਰ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੇ ਉਸ ਨੂੰ ਇਸ ਕੰਮ ਦੇ ਲਈ ਸ਼ਾਬਾਸ਼ੀ ਨਹੀਂ ਦਿੱਤੀ। ਗੁਰਮਾਨ ਸਿੰਘ ਮੁਤਾਬਕ ਕੁਝ ਆਈ.ਪੀ.ਐੱਸ. ਅਤੇ ਆਈ.ਏ.ਐੱਸ ਅਫਸਰਾਂ ਨੇ ਉਸ ਦੇ ਇਸ ਕੰਮ ਨੂੰ ਬਹੁਤ ਹੌਂਸਲਾ ਦਿੱਤਾ।
ਪੁਡਾ ਨੂੰ ਭਾਰੀ ਪਿਆ ਨੈਸ਼ਨਲ ਕਮਿਸ਼ਨ 'ਚ ਅਪੀਲ ਕਰਨਾ
NEXT STORY