ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਟਰੈਫਿਕ ਦੇ ਮੁਲਾਜ਼ਮ ਗੁਰਬਖਸ਼ ਸਿੰਘ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਬਹੁਤ ਹੀ ਨੇਕ ਕੰਮ ਕੀਤਾ ਜਾ ਰਿਹਾ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਵੀ ਹੋ ਰਹੀ ਹੈ। ਦਰਅਸਲ ਗੁਰਬਖਸ਼ ਸਿੰਘ ਨੂੰ ਸੜਕਾਂ 'ਤੇ ਜਿੱਥੇ ਵੀ ਟੋਇਆ ਨਜ਼ਰ ਆਉਂਦਾ ਹੈ, ਉਹ ਉਸ ਨੂੰ ਮਿੱਟੀ ਤੇ ਇੰਟਰਲਾਕਿੰਗ ਟਾਈਲਾਂ ਦੀ ਮਦਦ ਨਾਲ ਭਰ ਦਿੰਦੇ ਹਨ। ਆਪਣੀ ਇਸ ਇਕ ਪਹਿਲ ਕਾਰਨ ਗੁਰਬਖਸ਼ ਸਿੰਘ ਹੁਣ ਤੱਕ ਕਈ ਜਾਨਾਂ ਬਚਾਅ ਚੁੱਕੇ ਹਨ।

ਅਕਸਰ ਸੜਕਾਂ 'ਤੇ ਟੋਇਆ ਕਾਰਨ ਕਿੰਨੀਆਂ ਜਾਨਾਂ ਚਲੀਆਂ ਜਾਂਦੀਆਂ ਹਨ ਪਰ ਗੁਰਬਖਸ਼ ਸਿੰਘ ਵਰਗੇ ਵਿਰਲੇ ਹੀ ਹੁੰਦੇ ਹਨ, ਜੋ ਇਨ੍ਹਾਂ ਤੋਂ ਸਬਕ ਲੈ ਕੇ ਇਸ ਤਰ੍ਹਾਂ ਦੀ ਪਹਿਲ ਕਰਦੇ ਹਨ। ਅਖਬਾਰਾਂ ਵਿਚ ਗੁਰਬਖਸ਼ ਸਿੰਘ ਦੀਆਂ ਖਬਰਾਂ ਲੱਗਣ ਤੋਂ ਬਾਅਦ ਉਹ ਚਰਚਾ ਵਿਚ ਆਏ ਪਰ ਚੁਪ-ਚੁਪੀਤੇ ਪਤਾ ਨਹੀਂ ਕਿੰਨੇਂ ਸਾਲਾਂ ਤੋਂ ਉਹ ਇਹ ਕੰਮ ਕਰ ਰਹੇ ਹਨ। ਉਥੇ ਹੀ ਜਦੋਂ ਗੁਰਬਖਸ਼ ਸਿੰਘ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਮਾਜਸੇਵੀ ਕੰਮ ਕਰਨ ਵਿਚ ਬਹੁਤ ਖੁਸ਼ੀ ਮਿਲਦੀ ਹੈ ਅਤੇ ਇਸ ਨਾਲ ਲੋਕਾਂ ਦਾ ਭਲਾ ਹੁੰਦਾ ਹੈ।
ਮੋਹਾਲੀ ਤੋਂ ਬਾਅਦ ਹੁਣ ਲਾਲੜੂ ਦੀ ਗਊਸ਼ਾਲਾ 'ਚ ਮਰੇ 200 ਪਸ਼ੂ
NEXT STORY