ਬਠਿੰਡਾ (ਵਿਜੇ ਵਰਮਾ) : ਬੱਸ ਅੱਡਾ ਬਠਿੰਡਾ ਵਿਚ ਬੇਕਾਬੂ ਹੋਈ ਕਾਰਨ ਵਾਪਰੇ ਹਾਦਸੇ ਵਿਚ ਇਕ 36 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਠਿੰਡਾ ਬੱਸ ਅੱਡੇ ਦੇ ਡੱਬਵਾਲੀ ਕਾਊਂਟਰ ਤੋਂ ਇੱਕ ਬੱਸ ਅਚਾਨਕ ਚੱਲ ਪਈ ਅਤੇ ਉੱਥੇ ਖੜੇ ਰਜੇਸ਼ ਕੁਮਾਰ ਪੁੱਤਰ ਬੁਧਰਾਮ ਨੂੰ ਦਰੜਦੀ ਚਲੀ ਗਈ, ਜਿਸ ਨਾਲ ਉਕਤ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਮਹਾਰਾਜਾ ਯੂਨੀਵਰਸਿਟੀ ਵਿੱਚ ਮੁਲਾਜ਼ਮ ਸੀ ਅਤੇ ਆਪਣੇ ਇੱਕ ਰਿਸ਼ਤੇਦਾਰ ਨੂੰ ਚੜਾਉਣ ਲਈ ਬੱਸ ਅੱਡੇ ਆਇਆ ਤੇ ਫੋਨ 'ਤੇ ਗੱਲ ਕਰ ਰਿਹਾ ਸੀ ਕਿ ਅਚਾਨਕ ਬਸ ਆਈ ਅਤੇ ਉਸਦੇ ਉਪਰ ਚੜ ਗਈ।
ਦਰਦਨਾਕ ਹਾਦਸੇ 'ਚ ਪਤੀ ਤੇ ਗਰਭਵਤੀ ਪਤਨੀ ਦੋਵਾਂ ਦੀ ਮੌਤ, ਸਾਲ ਪਹਿਲਾਂ ਹੋਇਆ ਸੀ ਵਿਆਹ
ਬੱਸ ਤੇ ਚਾਲਕ ਕੇਵਲ ਕਾਂਤ ਦਾ ਕਹਿਣਾ ਹੈ ਕਿ ਬੱਸ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ ਸਨ ਜਿਸ ਕਰ ਕੇ ਹਾਦਸਾ ਵਾਪਰਿਆ। ਉਧਰ ਪੁਲਸ ਚੌਕੀ ਬਸ ਅੱਡਾ ਨੇ ਬੱਸ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਜਿਸ ਦਾ ਵੀਰਵਾਰ ਨੂੰ ਪੋਸਟਮਾਰਟਮ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆੜ੍ਹਤੀਆਂ ਦੇ ਮੁੱਦੇ 'ਤੇ ਕੇਂਦਰੀ ਮੰਤਰੀ ਨੂੰ ਮਿਲੇ CM ਮਾਨ, ਸੁਣੋਂ ਅੱਗੋਂ ਕੀ ਮਿਲਿਆ ਜਵਾਬ (ਵੀਡੀਓ)
NEXT STORY