ਲੁਧਿਆਣਾ (ਸੰਨੀ) : ਕਰੀਬ 1 ਸਾਲ ਦੀ ਰੁਕਾਵਟ ਤੋਂ ਬਾਅਦ ਫਿਰ ਰੈੱਡ ਲਾਈਟ ਜੰਪ ਕਰਨ ਵਾਲਿਆਂ ਦੇ ਈ-ਚਲਾਨ ਸ਼ੁਰੂ ਹੋਣਗੇ। ਮਾਲ ਰੋਡ ਦੇ ਛਤਰੀ ਚੌਂਕ ਤੋਂ ਇਸ ਦੀ ਇਕ ਵਾਰ ਫਿਰ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੋਰਨਾਂ ਚੌਂਕਾਂ ’ਚ ਵੀ ਈ-ਚਲਾਨ ਸ਼ੁਰੂ ਕੀਤੇ ਜਾਣਗੇ। ਦੱਸ ਦੇਈਏ ਕਿ ਟ੍ਰੈਫਿਕ ਪੁਲਸ ਵੱਲੋਂ ਸਾਲ 2019 ਵਿਚ 6 ਚੌਂਕਾਂ ’ਚ ਰੈੱਡ ਲਾਈਟ ਜੰਪ ਅਤੇ ਸਟਾਪ ਲਾਈਨ ’ਤੇ ਨਾ ਰੁਕਣ ਦੇ ਚਲਾਨ ਸ਼ੁਰੂ ਕੀਤੇ ਗਏ ਸਨ।
ਇਹ ਵੀ ਪੜ੍ਹੋ : ਵਿਆਜ-ਪੈਨਲਟੀ ਮੁਆਫ਼ੀ ਦੇ ਬਾਵਜੂਦ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾ ਰਹੇ ਲੋਕ
ਇਨ੍ਹਾਂ ’ਚ ਕੁੱਝ ਸਮੇਂ ਬਾਅਦ ਹੀ 2 ਚੌਂਕਾਂ ਡੀ. ਸੀ. ਆਫਿਸ ਕੱਟ ਅਤੇ ਹੀਰੋ ਬੇਕਰੀ ਚੌਂਕ ’ਚ ਨਿਰਮਾਣ ਕਾਰਜ ਤਹਿਤ ਅਸਥਾਈ ਤੌਰ ’ਤੇ ਵਾਹਨਾਂ ਦੇ ਈ-ਚਲਾਨ ਬੰਦ ਕਰ ਦਿੱਤੇ ਗਏ ਸਨ, ਜਦੋਂਕਿ ਮਾਲ ਰੋਡ ਦਾ ਛਤਰੀ ਚੌਂਕ, ਢੋਲੇਵਾਲ ਚੌਂਕ, ਪਵੇਲੀਅਨ ਮਾਲ ਚੌਂਕ, ਜਗਰਾਓਂ ਪੁਲ, ਦੁਰਗਾ ਮਾਤਾ ਮੰਦਰ ਚੌਂਕ ’ਚ ਈ-ਚਲਾਨ ਜਾਰੀ ਰਹੇ।
ਇਹ ਵੀ ਪੜ੍ਹੋ : CM ਮਾਨ ਨੇ ਸਰਕਾਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਦਿੱਤਾ ਵੱਡਾ ਤੋਹਫ਼ਾ, ਜਾਰੀ ਹੋਈ ਨੋਟੀਫਿਕੇਸ਼ਨ
ਬੀਤੇ 1 ਸਾਲ ਤੋਂ ਬਾਕੀ ਦੇ ਹੋਰਨਾਂ ਚੌਂਕਾਂ ’ਚ ਵੀ ਤਕਨੀਕੀ ਸਮੱਸਿਆ ਕਾਰਨ ਈ-ਚਲਾਨ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ ਅਧਿਕਾਰੀ ਇਸ ਦੇ ਪਿੱਛੇ ਪੇਮੈਂਟ ਗੇਟਵੇ ਦੀ ਤਕਨੀਕ ਸੁਧਾਰਨ ਦਾ ਤਰਕ ਦਿੰਦੇ ਰਹੇ ਪਰ ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵੱਲੋਂ ਚੌਂਕਾਂ ’ਚ ਨਵੀਂ ਤਕਨੀਕ ਦੇ ਟ੍ਰੈਫਿਕ ਸਿਗਨਲ ਲਗਾਉਣ ਕਾਰਨ ਈ-ਚਲਾਨ ਦਾ ਕੰਮ ਬੰਦ ਰਿਹਾ। ਹੁਣ ਇਕ ਵਾਰ ਫਿਰ ਈ-ਚਲਾਨ ਮਾਲ ਰੋਡ ਦੇ ਛਤਰੀ ਚੌਂਕ ਤੋਂ ਸ਼ੁਰੂ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈਕੋਰਟ ਦੇ ਸੀਨੀਅਰ ਵਕੀਲ ਹਰ ਸਾਲ ਗਰੀਬਾਂ ਲਈ ਮੁਫ਼ਤ ਲੜਨਗੇ 10 ਕੇਸ
NEXT STORY