ਸਾਦਿਕ (ਪਰਮਜੀਤ) - ਪਿੰਡੀ ਬਲੋਚਾਂ ਦੇ ਪਿੰਡ ਵਿਖੇ ਇਕ ਵਿਅਕਤੀ ਨੂੰ ਉਸ ਦੇ ਸਹੁਰਿਆਂ ਅਤੇ ਪਤਨੀ ਵਲੋਂ ਕੁੱਟ-ਮਾਰ ਕਰਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਬਲੋਚਾਂ ਨੇ ਪੁਲਸ ਨੂੰ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਵਿਆਹ ਕੁਲਦੀਪ ਕੌਰ ਨਾਲ ਹੋਇਆ ਸੀ। ਮੇਰੇ ਗਰ ਹੋਣ ਦੇ ਬਾਵਜੂਦ ਮੇਰਾ ਸਾਲਾ ਗੁਰਜੰਟ ਸਿੰਘ ਕੰਧ ਟੱਪ ਕੇ ਸਾਡੇ ਘਰ ਦਾਖਲ ਹੋ ਗਿਆ ਅਤੇ ਆਪਣੇ ਆਪ ਅੰਦਰੋਂ ਦੀ ਬੂਹਾ ਖੋਲ੍ਹ ਦਿੱਤਾ। ਉਸ ਵਲੋਂ ਗੇਟ ਖੋਲ੍ਹਣ 'ਤੇ ਫੌਜੀ ਸਿੰਘ, ਬਲਵੰਤ ਸਿੰਘ, ਬਲਕਾਰ ਸਿੰਘ ਵਾਸੀ ਤੱਲੇਵਾਲਾ ਅਤੇ ਲਾਡੀ, ਮੇਜਰ ਸਿੰਘ, ਗੁਰਦਿਆਲ ਸਿੰਘ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਬਰਾਂਡੇ 'ਚ ਆ ਗਏ। ਇਨ੍ਹੇ ਨੂੰ ਮੇਰੀ ਘਰ ਵਾਲੀ ਕੁਲਦੀਪ ਕੌਰ ਵੀ ਉਥੇ ਆ ਗਈ, ਜਿਸ ਨੇ ਉਨ੍ਹਾਂ ਨੂੰ ਕਿਹਾ ਕਿ ਫੜ ਲਓ, ਇਸ ਨੂੰ ਇਹ ਮੈਨੂੰ ਕਿਸੇ ਰਿਸ਼ਤੇਦਾਰੀ ਦੇ ਜਾਣ ਨਹੀਂ ਦਿੰਦਾ।
ਉਕਤ ਸਾਰਿਆਂ ਨੇ ਮੈਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਮੇਰੀ ਕੁੱਟ-ਮਾਰ ਕਰ ਦਿੱਤੀ, ਜਿਸ ਕਾਰਨ ਮੈਂ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਮੇਰੇ ਰੌਲਾ ਪਾਉਣ 'ਤੇ ਗੁਰਧੀਰ ਸਿੰਘ ਅਤੇ ਪਰਮਜੀਤ ਸਿੰਘ ਨੇ ਮੈਨੂੰ ਆ ਕੇ ਇਨ੍ਹਾਂ ਤੋਂ ਛੁਡਾਇਆ। ਇਸ ਤੋਂ ਬਾਅਦ ਉਹ ਮੇਰੀ ਪਤਨੀ ਨੂੰ ਨਾਲ ਲੈ ਕੇ ਮੋਟਰਸਾਈਕਲਾਂ 'ਤੇ ਚਲੇ ਗਏ। ਉਸ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ ਕੁੱਟਮਾਰ ਇਸ ਕਾਰਨ ਕੀਤੀ ਕਿਉਂਕਿ ਮੇਰੇ ਸਾਢੂੰ ਦੇ ਘਰ ਸਮਾਗਮ ਸੀ ਅਤੇ ਮੇਰੀ ਪਤਨੀ ਮੈਨੂੰ ਉਥੇ ਲਿਜਾਣਾ ਚਾਹੁੰਦੀ ਸੀ ਪਰ ਮੈਂ ਜਾਣਾ ਨਹੀਂ ਸੀ ਚਾਹੁੰਦਾ ਸੀ, ਜਿਸ ਕਰਕੇ ਉਨ੍ਹਾਂ ਨੇ ਮੇਰੇ ਸੱਟਾਂ ਮਾਰੀਆਂ। ਸੂਚਨਾ ਮਿਲਣ 'ਤੇ ਪਹੁੰਚੇ ਹੌਲਦਾਰ ਬੇਅੰਤ ਸਿੰਘ ਸੰਧੂ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ 'ਤੇ ਥਾਣਾ ਸਾਦਿਕ ਵਿਖੇ ਗੁਰਜੰਟ ਸਿੰਘ, ਫੌਜੀ ਸਿੰਘ, ਬਲਵੰਤ ਸਿੰਘ, ਬਲਕਾਰ ਸਿੰਘ, ਕੁਲਦੀਪ ਕੌਰ, ਲਾਡੀ, ਮੇਜਰ ਸਿੰਘ, ਗੁਰਦਿਆਲ ਸਿੰਘ ਤੇ ਨਾਮਾਲੂ
ਸ਼ੱਕੀ ਹਾਲਾਤਾਂ 'ਚ ਲੜਕੀ ਦੀ ਮੌਤ, ਪੇਕੇ ਪਰਿਵਾਰ ਨੇ ਲਾਏ ਸਹੁਰੇ ਪਰਿਵਾਰ 'ਤੇ ਗੰਭੀਰ ਦੋਸ਼
NEXT STORY