ਹੁਸ਼ਿਆਰਪੁਰ (ਰਾਕੇਸ਼)-ਥਾਣਾ ਮਾਡਲ ਟਾਊਨ ਪੁਲਸ ਨੇ ਮਾਰਕੁੱਟ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਮਿੰਦਰ ਕੁਮਾਰ ਵਾਸੀ ਮੁਹੱਲਾ ਸੁਭਾਸ਼ ਨਗਰ, ਥਾਣਾ ਮਾਡਲ ਟਾਊਨ ਨੇ ਦੱਸਿਆ ਕਿ 26 ਮਈ ਨੂੰ ਉਹ ਰੋਸ਼ਨ ਗਰਾਊਂਡ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਰਾਤ ਸਾਢੇ 10 ਵਜੇ ਸਿਲਕੀ, ਰਾਜਵੀਰ, ਗੁਪਤਾ, ਸ਼ਿਵ ਅਤੇ ਤ੍ਰਿਲੋਚਨ ਸਿੰਘ ਨੇ ਉਸ ਦਾ ਮੋਟਰਸਾਈਕਲ ਘੇਰ ਕੇ ਰਾਡ ਨਾਲ ਉਸ ’ਤੇ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ। ਉਸ ਨੇ ਐੱਮ. ਐੱਲ. ਆਰ. ਕਟਵਾਈ, ਜਿਸ ਵਿਚ ਤਿੰਨ ਸੱਟਾਂ ਆਈਆਂ। ਉਸ ਆਧਾਰ ’ਤੇ ਪੁਲਸ ਨੇ ਮੁਲਜ਼ਮਾਂ ਸਿਲਕੀ, ਰਾਜਵੀਰ, ਗੁਪਤਾ, ਸ਼ਿਵ ਅਤੇ ਤ੍ਰਿਲੋਚਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
NEXT STORY