ਅੰਮ੍ਰਿਤਸਰ (ਅਰੁਣ) : ਤੀਜੀ ਜਮਾਤ ਦੇ ਇਕ ਵਿਦਿਆਰਥੀ ਵੱਲੋਂ ਵਰਦੀ ਨਾ ਪਾਉਣ ਤੋਂ ਹੋਈ ਤਕਰਾਰ 'ਚ ਸਕੂਲ ਪ੍ਰਬੰਧਕਾਂ ਨੇ ਬੱਚੇ ਦੇ ਦਾਦੇ ਨੂੰ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਇੱਥੇ ਇਕ ਸਕੂਲ 'ਚ ਪੜ੍ਹਨ ਵਾਲੇ ਤੀਜੀ ਜਮਾਤ ਦਾ ਵਿਦਿਆਰਥੀ ਰਮਨ ਸਕੂਲ ਦੀ ਵਰਦੀ ਪਾ ਕੇ ਨਹੀਂ ਆਇਆ ਸੀ। ਜਦੋਂ ਵਿਦਿਆਰਥੀ ਨੂੰ ਝਿੜਕਿਆ ਗਿਆ ਤਾਂ ਉਸ ਦੇ ਵਾਰਸ ਸਕੂਲ ਪੁੱਜ ਗਏ। ਸਕੂਲ ਸਟਾਫ਼ ਅਤੇ ਵਾਰਸਾਂ ਦੀ ਤੂੰ-ਤੂੰ, ਮੈਂ-ਮੈਂ ਹੋ ਗਈ।
ਇਹ ਵੀ ਪੜ੍ਹੋ : AAP ਵਿਧਾਇਕ ਪਠਾਣਮਾਜਰਾ ਦੀ ਦੂਜੀ ਪਤਨੀ ਪੁੱਜੀ ਹਾਈਕੋਰਟ, ਅਦਾਲਤ ਨੂੰ ਕੀਤੀ ਇਹ ਮੰਗ
ਇਸ ਦੌਰਾਨ ਬੱਚੇ ਦੇ ਦਾਦੇ ਰਮੇਸ਼ ਕੁਮਾਰ ਨੇ ਦੋਸ਼ ਲਗਾਉਂਦਿਆਂ ਸਕੂਲ ਦੇ ਪ੍ਰਿੰਸੀਪਲ ਅਤੇ ਹੋਰ ਪ੍ਰਬੰਧਕੀ ਸਟਾਫ਼ ਵੱਲੋਂ ਉਸ ਨਾਲ ਬੁਰੀ ਤਰ੍ਹਾਂ ਧੱਕਾ-ਮੁੱਕੀ ਕਰਨ ਦਾ ਦੋਸ਼ ਲਾਇਆ। ਉਸ ਨੇ ਦੋਸ਼ ਲਾਇਆ ਕਿ ਧੱਕਾ-ਮੁੱਕੀ ਦੌਰਾਨ ਉਸ ਦੀਆਂ ਪੱਸਲੀਆਂ ਟੁੱਟ ਗਈਆਂ। ਇਸ ਦਾ ਹਵਾਲਾ ਦਿੰਦਿਆਂ ਉਸ ਨੇ ਪ੍ਰਸ਼ਾਸਨ ਕੋਲੋਂ ਹੱਕੀ ਨਿਆਂ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਪੰਜਾਬ ਆਉਣ ਵਾਲੇ ਸੈਲਾਨੀਆਂ ਦੀ ਪਹਿਲੀ ਪਸੰਦ 'ਅੰਮ੍ਰਿਤਸਰ', ਬਾਕੀ ਜ਼ਿਲ੍ਹਿਆਂ ਲਈ ਸਰਕਾਰ ਬਣਾ ਰਹੀ ਯੋਜਨਾ
ਦੂਸਰੇ ਪਾਸੇ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਾਰਕੁੱਟ ਦੇ ਦੋਸ਼ ਨੂੰ ਸਿਰੇ ਤੋਂ ਨਕਾਰਦਿਆਂ ਮਾਮੂਲੀ ਹੱਥੋਪਾਈ ਹੋਣ ਦਾ ਹਵਾਲਾ ਦਿੱਤਾ ਗਿਆ। ਥਾਣਾ ਵੇਰਕਾ ਮੁਖੀ ਇੰਸਪੈਕਟਰ ਕਿਰਨਦੀਪ ਸਿੰਘ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਅਤੇ ਮਾਮਲੇ ਦੀ ਮੁਕੰਮਲ ਤਫ਼ਤੀਸ਼ ਮਗਰੋਂ ਬਣਦੀ ਲੋੜੀਂਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਮਿਲਣਗੇ 9 ਹੋਰ ਜੱਜ, ਰਾਸ਼ਟਰਪਤੀ ਨੂੰ ਭੇਜੀ ਜਾਵੇਗੀ ਸੂਚੀ
NEXT STORY