ਚੰਡੀਗਡ਼੍ਹ (ਸੰਦੀਪ) : ਨੌਜਵਾਨ ਨਾਲ ਕੁੱਟਮਾਰ ਕਰਨ ਦੇ ਮਾਮਲੇ ’ਚ ਜ਼ਿਲਾ ਅਦਾਲਤ ਨੇ ਅਮਿਤ ਨੂੰ ਦੋਸ਼ੀ ਕਰਾਰ ਦਿੰਦੇ ਹੋਏ 3 ਸਾਲ ਦੀ ਸਜ਼ਾ ਸੁਣਾਈ ਹੈ। ਨਾਲ ਹੀ 2 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ, ਜਦੋਂਕਿ ਕੇਸ ’ਚ ਹੋਰ 2 ਮੁਲਜ਼ਮਾਂ ’ਤੇ ਪੁਲਸ ਕੇਸ ਸਾਬਤ ਕਰਨ ’ਚ ਅਸਫ਼ਲ ਰਹੀ। ਸਬੂਤਾਂ ਦੀ ਘਾਟ ’ਚ ਅਦਾਲਤ ਨੇ ਵਿਜੇ ਅਤੇ ਲਲਿਤ ਨੂੰ ਬਰੀ ਕੀਤਾ ਹੈ। ਸੈਕਟਰ-11 ਥਾਣਾ ਪੁਲਸ ਨੇ ਇਸ ਸਾਲ ਸੈਕਟਰ-25 ਨਿਵਾਸੀ ਰਾਹੁਲ ਦੀ ਸ਼ਿਕਾਇਤ ’ਤੇ ਦੋਸ਼ੀ ਵਿਜੇ ਸਮੇਤ ਕੁਲ 3 ਖਿਲਾਫ ਕੇਸ ਦਰਜ ਕੀਤਾ ਸੀ।
ਪਹਿਲਾਂ ਪਿਤਾ ਨੂੰ ਕੁੱਟਿਆ ਫਿਰ ਬੇਟੇ ਨੂੰ :
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਾਹੁਲ ਨੇ ਦੱਸਿਆ ਸੀ ਕਿ 5 ਜਨਵਰੀ, 2019 ਨੂੰ ਰਾਤ ਦੇ ਸਮੇਂ ਉਹ ਆਪਣੇ ਗੁਆਂਢ ’ਚ ਰਹਿਣ ਵਾਲੇ ਸੰਦੀਪ ਨਾਲ ਖਡ਼੍ਹਾ ਸੀ। ਉਦੋਂ ਉੱਥੇ ਅਜੇ ਨਾਮ ਦਾ ਲਡ਼ਕਾ ਆਇਆ ਅਤੇ ਉਸਦੀ ਸੰਦੀਪ ਨਾਲ ਬਹਿਸ ਹੋ ਗਈ। ਉਨ੍ਹਾਂ ਨੇ ਅਜੇ ਨੂੰ ਸਮਝਾ ਕੇ ਭੇਜ ਦਿੱਤਾ ਪਰ ਅਗਲੇ ਦਿਨ ਉਹ ਆਪਣੇ ਭਰਾ ਅਮਿਤ, ਵਿਜੇ ਅਤੇ ਲਲਿਤ ਨੂੰ ਲੈ ਕੇ ਰਾਹੁਲ ਦੇ ਘਰ ਆਇਆ ਅਤੇ ਰਾਹੁਲ ਦੇ ਪਿਤਾ ਨਾਲ ਕੁੱਟ-ਮਾਰ ਕੀਤੀ। ਇਸ ਤੋਂ ਬਾਅਦ ਉੱਥੋਂ ਨਿਕਲ ਕੇ ਉਹ ਰਾਹੁਲ ਕੋਲ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਉਸ ਨਾਲ ਵੀ ਕੁੱਟ-ਮਾਰ ਕੀਤੀ। ਅਮਿਤ ਨੇ ਰਾਹੁਲ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕੀਤਾ ਸੀ, ਜਦੋਂਕਿ ਹੋਰ ਨੇ ਉਸਦੀ ਡੰਡਿਆਂ ਨਾਲ ਕੁੱਟ-ਮਾਰ ਕਰਦੇ ਹੋਏ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਸੋਢਲ ਮੇਲੇ ਨੂੰ ਪਲਾਸਟਿਕ ਫ੍ਰੀ ਕਰੇਗਾ ਨਗਰ ਨਿਗਮ
NEXT STORY