ਬਟਾਲਾ, ਅਲੀਵਾਲ (ਸੈਂਡੀ/ਸ਼ਰਮਾ) - ਨਜ਼ਦੀਕੀ ਕਸਬਾ ਅਲੀਵਾਲ ਵਿਖੇ ਸ਼ਹਿਦ ਦੀਆਂ ਮੱਖੀਆਂ ਲੜਨ ਨਾਲ ਇਕ ਵਿਅਕਤੀ ਦੀ ਮੌਤ ਤੇ ਇਕ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਨੂੰ ਮਸੀਹ ਨੇ ਦੱਸਿਆ ਕਿ ਸਾਡਾ ਭਰਾ ਮੋਨੂੰ ਮਸੀਹ ਅਤੇ ਉਸ ਦਾ ਸਾਥੀ ਬਿੱਟੂ ਮਸੀਹ ਬੀਤੇ ਕੱਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕਿ ਅਲੀਵਾਲ ਤੋਂ ਬਟਾਲਾ ਜਾ ਰਹੇ ਸੀ, ਕਿ ਸਰਕਾਰੀ ਸਕੂਲ ਦੇ ਨਜ਼ਦੀਕ ਅਚਾਨਕ ਮੱਧੂ ਮੱਖੀਆਂ ਦੇ ਝੂੰਡ ਨੇ ਇਨ੍ਹਾਂ ਦੇ ਹਮਲਾ ਕਰ ਦਿੱਤਾ। ਜਿਸ ਨਾਲ ਦੋਵਾਂ ਨੂੰ ਬੁਰੀ ਤਰ੍ਹਾਂ ਮੱਖੀਆਂ ਨੇ ਕੱਟ ਦਿੱਤਾ। ਜਿੰਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਬਟਾਲਾ ਲਿਆਂਦਾ ਜਿੱਥੇ ਮੋਨੂੰ ਦੀ ਮੌਤ ਹੋ ਗਈ।
ਆਂਗਨਵਾੜੀ ਵਰਕਰਾਂ ਨੇ ਮੰਗਾਂ ਦੀ ਪੂਰਤੀ ਨਾ ਹੋਣ 'ਤੇ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ
NEXT STORY