ਜਲੰਧਰ (ਖੁਰਾਣਾ) : ਨਗਰ ਨਿਗਮ ਜਲੰਧਰ ਦੇ ਕੌਂਸਲਰ ਹਾਊਸ ਦੀ ਮਿਆਦ 24 ਜਨਵਰੀ ਨੂੰ ਖ਼ਤਮ ਹੋ ਚੁੱਕੀ ਹੈ ਤੇ ਹੁਣ ਵੀ ਅਗਲਾ ਕੌਂਸਲਰ ਹਾਊਸ ਚੁਣਨ ਲਈ ਹੋਣ ਜਾ ਰਹੀਆਂ ਚੋਣਾਂ ’ਚ ਕੁਝ ਮਹੀਨੇ ਦੀ ਦੇਰੀ ਹੈ। ਇਨ੍ਹਾਂ ਚੋਣਾਂ ਲਈ ਹੁਣੇ ਜਿਹੇ ਨਵੀਂ ਵਾਰਡਬੰਦੀ ਦਾ ਇਕ ਡਰਾਫਟ ਸੋਸ਼ਲ ਮੀਡੀਆ ’ਚ ਵਾਇਰਲ ਹੋਇਆ ਹੈ ਜੋ ਹੈ ਤਾਂ ਬਿਲਕੁਲ ਸਹੀ ਪਰ ਆਮ ਆਦਮੀ ਪਾਰਟੀ ਦੇ ਨੇਤਾ ਵੀ ਇਹ ਸਮਝ ਨਹੀਂ ਪਾ ਰਹੇ ਹਨ ਕਿ ਇਸ ਡਰਾਫਟ ਨੂੰ ਕਿਸ ਨੇ ਲੀਕ ਕੀਤਾ ਤੇ ਲੀਕ ਕਰਨ ਵਾਲਿਆਂ ਦਾ ਅਸਲ ਮਕਸਦ ਕੀ ਹੈ? ਭਾਵੇਂ ਹੁਣ ਇਸ ਡਰਾਫਟ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ ਹੈ ਪਰ ਡਰਾਫਟ ਦੀ ਜੋ ਸਾਫਟ ਕਾਪੀ ਸੋਸ਼ਲ ਮੀਡੀਆ ’ਚ ਘੁੰਮ ਰਹੀ ਹੈ ਉਹ ਇੰਝ ਪ੍ਰਤੀਤ ਹੋ ਰਹੀ ਹੈ ਜਿਵੇ ਨੋਟੀਫਿਕੇਸ਼ਨ ਲਈ ਬਿਲਕੁਲ ਤਿਆਰ ਹੈ ਪਰ ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਨਵੀਂ ਵਾਰਡਬੰਦੀ ’ਚ ਨੋਟੀਫਿਕੇਸ਼ਨ ਤੋਂ ਪਹਿਲੇ ਹੀ ਵੱਡੇ ਬਦਲਾਅ ਕਰਨ ਦੀ ਤਿਆਰੀ ਚੱਲ ਰਹੀ ਹੈ, ਜਿਸ ਰਾਹੀਂ ਆਮ ਆਦਮੀ ਪਾਰਟੀ ਆਪਣੀਆਂ ਗਲਤੀਆਂ ਨੂੰ ਸੁਧਾਰੇਗੀ। ਪਾਰਟੀ ਦੇ ਅੰਦਰੂਨੀ ਸੂਤਰ ਦੱਸਦੇ ਹਨ ਕਿ ਵਾਰਡਬੰਦੀ ਦੇ ਰੂਪ ’ਚ ਬਦਲਾਅ ਦਾ ਸਿਲਸਿਲਾ ਸੋਮਵਾਰ ਤੋਂ ਹੀ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਇਸ ਲਈ ਸਬੰਧਤ ਅਧਿਕਾਰੀਆਂ ਨੂੰ ਵੀ ਸੰਦੇਸ਼ ਪਹੁੰਚਾ ਿਦੱਤੇ ਗਏ ਹਨ। ਮੰਨਿਆ ਜਾ ਰਿਹਾ ਹੈ ਵਾਰਡਬੰਦੀ ਦੇ ਡਰਾਫਟ ’ਚ ਬਦਲਾਅ ਲਈ ਚੰਡੀਗੜ੍ਹ ਬੈਠੇ ਲੋਕਲ ਬਾਡੀਜ਼ ਿਵਭਾਗ ਦੇ ਕੁਝ ਅਧਿਕਾਰੀÁਆਂ ਨੂੰ ਵੀ ਸੰਦੇਸ਼ ਪਹੁੰਚਾ ਿਦੱਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਵਾਰਡਬੰਦੀ ਦੇ ਡਰਾਫਟ ’ਚ ਬਦਲਾਅ ਲਈ ਚੰਡੀਗੜ੍ਹ ਬੈਠੇ ਲੋਕਲ ਬਾਡੀਜ਼ ਵਿਭਾਗ ਦੇ ਕੁਝ ਅਧਿਕਾਰੀ ਵੀ ਅਗਲੇ ਹਫਤੇ ਜਲੰਧਰ ਰਹਿਣਗੇ ਤੇ ਜਲਦੀ ਹੀ ਬਦਲਾਅ ਦੇ ਕੰਮ ਨਵੀਂ ਵਾਰਡਬੰਦੀ ਨੂੰ ਫਾਈਨਲ ਕਰਨ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਹੁੱਕਾ ਬਾਰਾਂ ’ਤੇ ਮੁਕੰਮਲ ਪਾਬੰਦੀ, ਉਲੰਘਣਾ ਕਰਨ 'ਤੇ ਹੋ ਸਕਦੀ 3 ਸਾਲ ਦੀ ਸਜ਼ਾ
ਕਈ ਆਪ ਨੇਤਾ ਵਾਰਡਬੰਦੀ ਤੋਂ ਨਾਖੁਸ਼, ਚੋਣ ਨਤੀਜਿਆਂ ’ਤੇ ਪਵੇਗਾ ਅਸਰ
ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਨੇਤਾ ਪ੍ਰਸਤਾਵਿਤ ਵਾਰਡਬੰਦੀ ਤੋਂ ਨਾਖੁਸ਼ ਹਨ ਤੇ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈਕਿ ਜੇਕਰ ਇਸ ਵਾਰਡਬੰਦੀ ਦੇ ਆਧਾਰ ’ਤੇ ਨਿਗਮ ਚੋਣਾਂ ਹੁੰਦੀਆਂ ਹਨ ਕਾਂ ਚੋਣਾਂ ਨਤੀਜਿਆਂ ’ਤੇ ਅਸਰ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਦੀਆਂ ਉਪ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਯੂਨਿਟ ’ਚ ਕਈ ਤਰ੍ਹਾਂ ਦੇ ਬਦਲਾਅ ਆਏ ਹਨ। ਉਪ ਚੋਣਾਂ ਤੋਂ ਪਹਿਲੇ ਜਿਹੜੇ ਆਪ ਨੇਤਾਵਾਂ ਨੂੰ ਹੈਵੀਵੇਟ ਮੰਨਿਆ ਜਾ ਰਿਹਾ ਹੈ ਹੁਣ ਉਹ ਦੂਜੇ ਤੇ ਤੀਜੇ ਨੰਬਰ ’ਤੇ ਖਿਸਕ ਚੁੱਕੇ ਹਨ। ਸੰਸਦ ਮੈਂਬਰ ਦੇ ਰੂਪ ’ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੁਸ਼ੀਲ ਰਿੰਕੂ ਇਸ ਸਮੇਂ ਆਮ ਆਦਮੀ ਪਾਰਟੀ ਦੇ ਸਰਵਉੱਚ ਸਿਖਰ ’ਤੇ ਪਹੁੰਚ ਚੁੱਕੇ ਹਨ। ਅਜਿਹੇ ’ਚ ਪ੍ਰਸਤਾਵਿਤ ਵਾਰਡਬੰਡੀ ਦੇ ਬਾਅਦ ’ਚ ਸੁਸ਼ੀਲ ਰਿੰਕੂ ਦੀ ਭੂਮਿਕਾ ਨੂੰ ਅਹਿਮ ਤੇ ਜ਼ਰੂਰੀ ਮੰਨਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਸੁਸ਼ੀਲ ਰਿੰਕੂ ਦੇ ਕਈ ਨੇੜਲੇ ਨੇਤਾ ਵੀ ਵਾਰਡਬੰਦੀ ’ਚ ਬਦਲਾਅ ਦੇ ਇੱਛੁਕ ਹੈ ਤੇ ਲਗਾਤਾਰ ਸੰਸਦ ਮੈਂਬਰ ਤੋਂ ਇਸ ਬਾਰੇ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅੰਦਰ ਬਗਾਵਤੀ ਮਾਹੌਲ, ਪਾਰਟੀ ਦੀ ਵਧੀ ਚਿੰਤਾ
ਐਕਸਪਰਟ ਨੇਤਾਵਾਂ ਦੀ ਡਿਊਟੀ ਲੱਗੀ
ਅਗਲੇ ਦੋ-ਤਿੰਨ ਦਿਨ ਦੇ ਅੰਦਰ ਹੀ ਵਾਰਡਬੰਦੀ ਦੇ ਡਰਾਫਟ ’ਚ ਜੋ-ਜੋ ਬਦਲਾਅ ਹੋਣ ਹਨ ਉਸ ਲਈ ਆਪ ਨੇਤਾਵਾਂ ਨੇ ਕੁਝ ਐਕਸਪਰਟ ਨੇਤਾਵਾਂ ਦੀ ਡਿਊਟੀ ਤਕ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਨ੍ਹੀਂ ਮਾਹਰ ਨੇਤਾਵਾਂ ਨੇ ਪਿਛਲੀ ਵਾਰਡਬੰਦੀ ਦਾ ਖਰੜਾ ਵੀ ਤਿਆਰ ਕੀਤਾ ਸੀ ਪਰ ਫਿਰ ਵੀ ਨਵੀਂ ਵਾਰਡਬੰਦੀ ’ਚ ਕੁਝ ਅਜਿਹੇ ਵਾਰਡ ਬਣ ਗਏ ਹਨ, ਜਿਸ ਬਾਰੇ ਇਨ੍ਹਾਂ ਮਾਹਰ ਨੇਤਾਵਾਂ ਨੂੰ ਵੀ ਕੋਈ ਗਿਆਨ ਨਹੀਂ ਹੈ ਕਿ ਇਹ ਕਿਵੇਂ ਹੋ ਗਿਆ? ਵਾਰਡਬੰਦੀ ਦੇ ਮੌਜੂਦਾ ਰੂਪ ’ਚ ਕਈ ਜਨਰਲ ਵਾਰਡ ਐੱਸ. ਸੀ. ਰਿਜ਼ਰਵ ਕਰ ਦਿੱਤੇ ਗਏ ਹਨ ਅਤੇ ਕਈ ਰਿਜ਼ਰਵ ਸ਼੍ਰੇਣੀ ਦੇ ਵਾਰਡ ਜਨਰਲ ਰੱਖੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਬਦਲਾਅ ਤਹਿਤ ਕਈ ਵਾਰਡਾਂ ਦੀ ਰਿਜ਼ਰਵੇਸ਼ਨ ਨੂੰ ਬਦਲਿਆ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਵਾਰਡਬੰਦੀ ਦਾ ਨਵਾਂ ਡਰਾਫਟ ਤਿਆਰ ਕਰਨ ’ਚ ਆਪ ਨੇਤਾਵਾਂ ਤੇ ਸਰਕਾਰੀ ਅਧਿਕਾਰੀ ਕਿੰਨਾ ਸਮਾਂ ਲਾਉਂਦੇ ਹਨ
ਇਹ ਵੀ ਪੜ੍ਹੋ : ਬੱਚਿਆਂ ਨੂੰ ਗੋਦ ਲੈਣ ਦੀ ਪ੍ਰਕਿਰਿਆ ਹੋਵੇਗੀ ਆਸਾਨ, ਜ਼ਿਲ੍ਹਾ ਮਜਿਸਟ੍ਰੇਟ ਨੂੰ ਹੁਕਮ ਜਾਰੀ ਕਰਨ ਦੀਆਂ ਮਿਲੀਆਂ ਸ਼ਕਤੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਵੀਡੀਓ ਵਾਇਰਲ ਹੋਣ 'ਤੇ ਪਨਬੱਸ/PRTC ਯੂਨੀਅਨ ਦੀ ਸਖ਼ਤ ਪ੍ਰਤੀਕਿਰਿਆ, ਦਿੱਤੀ ਇਹ ਚਿਤਾਵਨੀ
NEXT STORY