ਜਲੰਧਰ (ਚੋਪੜਾ)– ਸ਼ਹਿਰ ਦੇ ਹਰੇਕ ਚੌਂਕ ਵਿਚ ਛੋਟੇ-ਛੋਟੇ ਬੱਚੇ ਭੀਖ ਮੰਗਦੇ ਆਮ ਹੀ ਵਿਖਾਈ ਦੇ ਜਾਂਦੇ ਹਨ ਪਰ ਬੱਚਿਆਂ ਨਾਲ ਸ਼ਰਾਬ ਪੀ ਕੇ ਕੁੱਟਮਾਰ ਕਰਨ ਅਤੇ ਉਨ੍ਹਾਂ ਤੋਂ ਜਬਰੀ ਭੀਖ ਮੰਗਵਾਉਣ ਦਾ ਇਕ ਮਾਮਲਾ ਉਸ ਸਮੇਂ ਰੌਸ਼ਨੀ ਵਿਚ ਆਇਆ, ਜਦੋਂ ਯੂਥ ਕਾਂਗਰਸ ਨੇ ਅਜਿਹੇ 3 ਬੱਚਿਆਂ ਦਾ ਰੈਸਕਿਊ ਕੀਤਾ, ਜਿਨ੍ਹਾਂ ਨਾਲ ਉਨ੍ਹਾਂ ਦਾ ਕਥਿਤ ਪਿਓ ਭੀਖ ਮੰਗਵਾਉਣ ਤੋਂ ਇਲਾਵਾ ਕੁੱਟਮਾਰ ਕਰਦਾ ਸੀ। ਮਾਮਲਾ ਡਿਪਟੀ ਕਮਿਸ਼ਨਰ ਤੱਕ ਪਹੁੰਚਿਆ, ਜਿਸ ਤੋਂ ਬਾਅਦ ਲੀਗਲ ਪ੍ਰੋਬੇਸ਼ਨਰੀ ਅਧਿਕਾਰੀ ਐਡਵੋਕੇਟ ਸੰਦੀਪ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਬੱਚਿਆਂ ਤੋਂ ਪੂਰੀ ਜਾਣਕਾਰੀ ਹਾਸਲ ਕੀਤੀ। ਅੰਗਦ ਨੇ ਬੱਚਿਆਂ ਤੋਂ ਭੀਖ ਮੰਗਵਾਉਣ ਅਤੇ ਕੁੱਟਮਾਰ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ 8 ਨੂੰ ਦਿੱਤੀ, ਜਿਸ ਉਪਰੰਤ ਨਾਰੀ ਨਿਕੇਤਨ ਚਿਲਡਰਨ ਹੋਮ ਵਿਚ ਬੱਚਿਆਂ ਨੂੰ ਲਿਜਾਇਆ ਗਿਆ।
ਇਹ ਵੀ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਐਲਾਨ, ਕਿਹਾ-ਮੈਂ ਅਤੇ ਬ੍ਰਹਮਪੁਰਾ ਨਹੀਂ ਲੜਾਂਗੇ ਕੋਈ ਵੀ ਚੋਣ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ ਨੇ ਦੱਸਿਆ ਕਿ 12 ਜੁਲਾਈ ਨੂੰ ਕਰੀਬ ਰਾਤ 11 ਵਜੇ ਜਨਰਲ ਸਕੱਤਰ ਅੰਮ੍ਰਿਤਪਾਲ ਸੰਧੂ ਨੂੰ ਦੇਵੀ ਤਲਾਬ ਮੰਦਿਰ ਦੇ ਨੇੜੇ ਸੜਕ ਕਿਨਾਰੇ ਬੇਸੁੱਧ ਹਾਲਤ ਵਿਚ ਇਕ ਬੱਚਾ ਮਿਲਿਆ। ਪੇਟ ਦਰਦ ਨਾਲ ਤੜਫ਼ ਰਿਹਾ ਬੱਚਾ ਕੁਝ ਬੋਲ ਨਹੀਂ ਰਿਹਾ ਸੀ। ਸੰਧੂ ਬੱਚੇ ਨੂੰ ਆਪਣੇ ਘਰ ਲੈ ਆਇਆ ਅਤੇ ਨਹਾ ਕੇ ਖਾਣਾ ਖੁਆਇਆ ਅਤੇ ਸੁਲਾ ਦਿੱਤਾ।
ਇਹ ਵੀ ਪੜ੍ਹੋ: ਕਾਂਗਰਸ ਨੂੰ ਮੁੜ ਸੱਤਾ ’ਚ ਲਿਆਉਣ ਲਈ ਪ੍ਰਸ਼ਾਂਤ ਨੇ ਰਾਹੁਲ ਨੂੰ ਦਿੱਤੇ ਅਹਿਮ ਸੁਝਾਅ
ਅਗਲੇ ਦਿਨ ਸੰਧੂ ਨੇ ਦੱਸਿਆ ਕਿ 11 ਸਾਲਾ ਬੱਚੇ ਗੌਰਵ ਨੂੰ ਉਸ ਨੇ ਵਾਪਸ ਦੇਵੀ ਤਲਾਬ ਕੋਲ ਛੱਡ ਦਿੱਤਾ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ ’ਤੇ ਨੇੜੇ ਦੇ ਇਕ ਦੁਕਾਨਦਾਰ ਨੂੰ ਦੱਸਣ ਲਈ ਕਿਹਾ। ਅੰਗਦ ਨੇ ਦੱਸਿਆ ਕਿ ਅਗਲੇ ਦਿਨ ਦੁਕਾਨਦਾਰ ਦਾ ਫੋਨ ਆਇਆ ਕਿ ਬੱਚੇ ਨੇ ਉਸ ਨੂੰ ਦੱਸਿਆ ਹੈ ਕਿ ਭੀਖ ਮੰਗਣ ਲਈ ਉਸ ਦੇ ਕਥਿਤ ਪਿਓ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਉਸ ਨੇ ਦੱਸਿਆ ਕਿ ਸੰਧੂ ਵੱਲੋਂ ਉਸ ਦੇ ਧਿਆਨ ਵਿਚ ਮਾਮਲਾ ਲਿਆਉਣ ’ਤੇ ਉਹ ਤੁਰੰਤ ਦੇਵੀ ਤਲਾਬ ਪਹੁੰਚੇ ਅਤੇ ਬੱਚੇ ਨੂੰ ਲੱਭਿਆ, ਜਿਸ ਨੇ ਦੱਸਿਆ ਕਿ ਉਸ ਦੇ 2 ਭਰਾ ਵੀ ਇਥੇ ਆਸ-ਪਾਸ ਭੀਖ ਮੰਗ ਰਹੇ ਹਨ। ਯੂਥ ਨੇਤਾਵਾਂ ਨੇ ਸਾਰੇ ਬੱਚਿਆਂ ਨੂੰ ਲੱਭ ਲਿਆ। ਇੰਨੇ ’ਚ ਬੱਚਿਆਂ ਦਾ ਕਥਿਤ ਪਿਓ ਮੌਕੇ ’ਤੇ ਆਇਆ ਪਰ ਖ਼ੁਦ ਨੂੰ ਫਸਦਾ ਵੇਖ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ: ਨੂਰਮਹਿਲ: ਪਤਨੀ ਵੱਲੋਂ ਦੂਜਾ ਵਿਆਹ ਕਰਵਾਉਣ ਦਾ ਲੱਗਾ ਸਦਮਾ, ਦੋ ਬੱਚਿਆਂ ਸਮੇਤ ਪਤੀ ਨੇ ਖ਼ੁਦ ਵੀ ਨਿਗਲਿਆ ਜ਼ਹਿਰ
ਯੂਥ ਨੇਤਾ ਬੱਚਿਆਂ ਨੂੰ ਨੇੜੇ ਦੇ ਇਕ ਹੋਟਲ ਵਿਚ ਲੈ ਗਏ, ਜਿਥੇ ਉਨ੍ਹਾਂ ਨੇ ਬੱਚਿਆਂ ਨੂੰ ਨਵੇਂ ਕੱਪੜੇ ਪਹਿਨਾ ਕੇ ਖਾਣਾ ਖੁਆਇਆ। ਅੰਗਦ ਨੇ ਦੱਸਿਆ ਕਿ ਉਹ ਲੋਕ ਕਾਜ਼ੀ ਮੰਡੀ ਦੇ ਉਸ ਘਰ ਵਿਚ ਵੀ ਗਏ, ਜਿਥੇ ਬੱਚਿਆਂ ਦੀ ਮਾਂ ਅਤੇ ਕਥਿਤ ਪਿਓ ਰਹਿੰਦਾ ਹੈ ਪਰ ਉਥੇ ਕੋਈ ਵੀ ਮੌਜੂਦ ਨਹੀਂ ਸੀ। ਗੌਰਵ ਨੇ ਦੱਸਿਆ ਕਿ ਉਕਤ ਵਿਅਕਤੀ 5-6 ਬੱਚਿਆਂ ਤੋਂ ਭੀਖ ਮੰਗਵਾਉਂਦਾ ਹੈ ਅਤੇ ਸ਼ਰਾਬ ਪੀ ਕੇ ਉਨ੍ਹਾਂ ਨਾਲ ਕੁੱਟਮਾਰ ਕਰਦਾ ਹੈ। ਯੂਥ ਨੇਤਾ ਨੇ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ, ਜਿਸ ਉਪਰੰਤ ਉਨ੍ਹਾਂ ਨੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਕਾਰ ’ਚ ਘੁੰਮਣ ਲਈ ਨਿਕਲੇ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ 'ਚ 'ਆਪ' ਦੇ ਮੁੱਖ ਮੰਤਰੀ ਚਿਹਰੇ ਬਾਰੇ 'ਅਨਮੋਲ ਗਗਨ ਮਾਨ' ਨੇ ਦੱਸੀ ਆਪਣੀ ਪਸੰਦ (ਵੀਡੀਓ)
NEXT STORY