ਫਰੀਦਕੋਟ, (ਜਗਦੀਸ਼)- ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਵਿਚ ਲਾਈ ਗਈ ਅਰਜ਼ੀ ਨੂੰ ਸੈਸ਼ਨ ਜੱਜ ਸ੍ਰੀ ਸੁਮੀਤ ਮਲਹੋਤਰਾ ਨੇ ਮੰਨਜੂਰ ਕਰਦੇ ਹੋਏ ਸੀ. ਸੀ. ਟੀ. ਟੀ. ਵੀ. ਕੈਮਰਿਆਂ ਦੀਆਂ ਫੁਟੇਜ਼ ਦੇਣ ਦੇ ਹੁਕਮ ਦਿੱਤੇ ਹਨ ।
ਜਾਣਕਾਰੀ ਅਨੁਸਾਰ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜ਼ਿਲ੍ਹਾ ਅਟਾਰਨੀ ਰਾਹੀਂ ਅਦਾਲਤ ਵਿਚ ਲਿਖਤੀ ਅਰਜ਼ੀ ਦੇ ਕੇ ਮੁਅੱਤਲ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਉੱਪਰ ਗਵਾਹਾਂ ਅਤੇ ਜਾਂਚ ਏਜਸੀਆਂ ਨੂੰ ਦਬਾਉਣ ਦੇ ਦੋਸ਼ ਲਾਇਆ ਹੈ । ਵਿਸ਼ੇਸ਼ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ 19 ਫਰਵਰੀ ਨੂੰ ਉਮਰਾਨੰਗਲ ਸੈਸ਼ਨ ਕੋਰਟ ਵਿਚ ਪੇਸ਼ ਹੋਇਆ ਸੀ ਅਤੇ ਇਸ ਸਮੇਂ ਉਸ ਨਾਲ ਵੱਡੀ ਗਿਣਤੀ ਵਿਚ ਅਣਪਛਾਤੇ ਵਿਅਕਤੀ ਸਨ। ਜਿਸ ’ਤੇ ਇਸ ਤੱਥਾ ਦੀ ਪੁਸ਼ਟੀ ਲਈ ਸੈਸ਼ਨ ਕੋਰਟ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਫੁਟੇਜ਼ ਸਾਭੀਆਂ ਜਾਣੀਆਂ ਲਾਜ਼ਮੀ ਹਨ ਜਿਸ ’ਤੇ ਅਦਾਲਤ ਨੇ ਦੋਵਾਂ ਧਿਰਾ ਦੀਆਂ ਬਹਿਸ ਸੁਣਨ ਉਪਰੰਤ ਅਰਜ਼ੀ ਨੂੰ ਮੰਨਜੂਰ ਕਰ ਲਿਆ ਹੈ ।
ਫਗਵਾੜਾ ਜ਼ਿਲ੍ਹੇ 'ਚ ਕੋਰੋਨਾ ਨੇ ਫੜੀ ਰਫਤਾਰ, ਇਕ ਦਿਨ 'ਚ 35 ਲੋਕ ਪਾਏ ਗਏ ਪਾਜ਼ੇਟਿਵ
NEXT STORY