ਫਾਜ਼ਿਲਕਾ, (ਨਾਗਪਾਲ, ਲੀਲਾਧਰ)— ਉਪਮੰਡਲ ਦੀ ਢਾਣੀ ਬਲਵੰਤ ਸਿੰਘ ਪਿੰਡ ਘੁਰਕਾਂ 'ਚ ਇਕ ਪਤੀ ਵੱਲੋਂ ਆਪਣੀ ਪਤਨੀ ਦੀ ਲੋਹੇ ਦੇ ਸਰੀਏ ਨਾਲ ਕੁੱਟ-ਕੁੱੱਟ ਕੇ ਹੱਤਿਆ ਕਰਨ ਜਾਣ ਦੀ ਖਬਰ ਮਿਲੀ ਹੈ।ਪੁਲਸ ਨੂੰ ਦਿੱਤੇ ਬਿਆਨ 'ਚ ਕਿਸਾਨ ਪਰਮਜੀਤ ਸਿੰਘ ਵਾਸੀ ਪਿੰਡ ਚੱਕ ਬਜੀਦਾ (ਜਲਾਲਾਬਾਦ) ਨੇ ਦੱਸਿਆ ਕਿ ਉਸ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸ ਦੇ ਪਿਤਾ ਦਾ ਇਕ ਭਰਾ ਤੇ ਦੋ ਭੈਣਾਂ ਸਨ। ਉਸ ਦੀ ਇਕ ਭੂਆ ਕੈਲਾਸ਼ ਬਾਈ ਦਾ ਵਿਆਹ ਲਗਭਗ 15 ਸਾਲ ਪਹਿਲਾਂ ਢਾਣੀ ਬਲਵੰਤ ਸਿੰਘ ਪਿੰਡ ਘੁਰਕਾਂ ਵਾਲੀ ਵਾਸੀ ਛਿੰਦਰਪਾਲ ਸਿੰਘ ਨਾਲ ਹੋਇਆ ਸੀ, ਜਿਸ ਦਾ ਲਗਭਗ 10 ਸਾਲਾ ਇਕ ਲੜਕਾ ਬੌਬੀ ਸਿੰਘ ਵੀ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਫੁੱਫੜ ਸ਼ਰਾਬ ਪੀਣ ਦਾ ਆਦੀ ਹੈ, ਜੋ ਉਸ ਦੀ ਭੂਆ ਨਾਲ ਹਮੇਸ਼ਾ ਕੁੱਟ-ਮਾਰ ਕਰਦਾ ਸੀ।
ਭੂਆ ਉਸ ਨੂੰ ਕੰਮ ਕਰਨ ਲਈ ਕਹਿੰਦੀ ਸੀ ਅਤੇ ਸ਼ਰਾਬ ਪੀਣ ਅਤੇ ਜ਼ਮੀਨ ਵੇਚਣ ਤੋਂ ਰੋਕਦੀ ਸੀ, ਜਿਸ 'ਤੇ ਉਹ ਭੂਅ ਨਾਲ ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੰਦਾ ਸੀ, ਜਿਸ 'ਤੇ ਭੂਆ ਉਸ ਦੇ ਕੋਲ ਆ ਜਾਂਦੀ ਸੀ। ਉਨ੍ਹਾਂ ਦਾ ਪੰਚਾਇਤ 'ਚ ਕਈ ਵਾਰ ਰਾਜ਼ੀਨਾਮਾ ਕਰਵਾਇਆ ਗਿਆ।
ਲਗਭਗ ਡੇਢ ਮਹੀਨੇ ਪਹਿਲਾਂ ਛਿੰਦਰਪਾਲ ਸਿੰਘ ਨੇ ਕੈਲਾਸ਼ ਬਾਈ ਨਾਲ ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਉਦੋਂ ਤੋਂ ਉਹ ਸਾਡੇ ਘਰ 'ਚ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਬੌਬੀ ਸਿੰਘ ਦੀ ਜ਼ਿੰਦਗੀ ਨੂੰ ਦੇਖਦੇ ਹੋਏ ਉਹ ਭੂਆ ਨੂੰ 8 ਮਾਰਚ ਨੂੰ ਉਸ ਦੇ ਘਰ ਛੱਡ ਗਿਆ ਸੀ ਅਤੇ ਉਸ ਨੇ ਭੂਆ ਨੂੰ ਭਰੋਸਾ ਦਿੱਤਾ ਕਿ ਉਹ ਉਸ ਦੀ ਦੇਖ-ਰੇਖ ਲਈ ਉਸ ਕੋਲ ਆਉਂਦਾ ਰਹੇਗਾ। ਬੀਤੇ ਦਿਨੀਂ ਜਦ ਉਹ ਆਪਣੇ ਚਾਚਾ ਬਲਜੀਤ ਸਿੰਘ ਨਾਲ ਆਪਣੀ ਭੂਆ ਦੇ ਘਰ ਆਇਆ ਤਾਂ ਦੇਖਿਆ ਕਿ ਉਸ ਦਾ ਫੁੱਫੜ ਛਿੰਦਰਪਾਲ ਸਿੰਘ ਉਸ ਦੀ ਭੂਆ ਨੂੰ ਸਰੀਏ ਨਾਲ ਕੁੱਟ ਰਿਹਾ ਸੀ ਤੇ ਉਨ੍ਹਾਂ ਦਾ ਲੜਕਾ ਬੌਬੀ ਨੇੜੇ ਰੋਅ ਰਿਹਾ ਸੀ।
ਜਦ ਉਨ੍ਹਾਂ ਛਿੰਦਰਪਾਲ ਸਿੰਘ ਨੂੰ ਕੁੱਟ-ਮਾਰ ਕਰਨ ਤੋਂ ਰੋਕਿਆ ਤਾਂ ਉਹ ਉਨ੍ਹਾਂ ਨੂੰ ਧੱਕਾ ਮਾਰ ਕੇ ਘਰੋਂ ਭੱਜ ਗਿਆ। ਜਦ ਉਸ ਨੇ ਅਤੇ ਉਸ ਦੇ ਚਾਚੇ ਨੇ ਕੈਲਾਸ਼ ਬਾਈ ਨੂੰ ਸੰਭਾਲਿਆ ਤਾਂ ਉਸ ਦੀ ਮੌਤ ਹੋ ਗਈ ਸੀ।ਥਾਣਾ ਸਦਰ ਦੀ ਪੁਲਸ ਨੇ ਮ੍ਰਿਤਕਾ ਦੇ ਪਤੀ ਛਿੰਦਰਪਾਲ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ ਦਾ ਅੱਜ ਸਥਾਨਕ ਸਿਵਲ ਹਸਪਤਾਲ 'ਚ ਪੋਸਟਮਾਰਟਮ ਕੀਤਾ ਗਿਆ।
5 ਮਹੀਨਿਆਂ ਤੋਂ ਖੂਹੀਆਂ ਪੁੱਟ ਕੇ ਬੈਠੇ ਗਰੀਬ ਪਰਿਵਾਰ
NEXT STORY