ਸਿਰਸਾ - ਗੁਰਦਾਸ ਸਿੰਘ ਨੇ ਦੱਸਿਆ ਕਿ ਡੇਰਾ ਸਿਰਸਾ ਦੇ ਅੰਦਰ ਹਥਿਆਰਾਂ ਦਾ ਵੀ ਵੱਡਾ ਜ਼ਖੀਰਾ ਹੈ, ਜਿਸ ਕਾਰਨ ਤੁਰੰਤ ਹੀ ਉਸ ਦੀ ਤਲਾਸ਼ੀ ਹੋਣੀ ਚਾਹੀਦੀ ਹੈ। ਉਸ ਨੇ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਕਿ ਪੰਚਕੂਲਾ ਮਾਮਲੇ ਦੌਰਾਨ ਜ਼ਿਆਦਾ ਅਸਲਾ ਤੇ ਦਸਤਾਵੇਜ਼ੀ ਸਬੂਤ ਡੇਰਾ ਪ੍ਰਬੰਧਕਾਂ ਨੇ ਉਥੋਂ ਕੱਢ ਦਿੱਤੇ ਹਨ। ਉਸ ਨੇ ਦੱਸਿਆ ਕਿ 25 ਅਗਸਤ ਨੂੰ ਅਦਾਲਤ ਜਾਣ ਸਮੇਂ ਡੇਰੇ ਤੋਂ ਰਾਮ ਰਹੀਮ ਨਾਲ 300 ਤੋਂ ਵੱਧ ਗੱਡੀਆਂ ਦਾ ਕਾਫ਼ਿਲਾ ਸੀ ਪਰ ਪੰਚਕੂਲਾ ਤਕ ਪਹੁੰਚਦੇ-ਪਹੁੰਚਦੇ 150 ਗੱਡੀਆਂ ਹੀ ਗਈਆਂ, ਬਾਕੀ ਕਿੱਥੇ ਗਈਆਂ, ਇਸ ਦਾ ਕੁੱਝ ਵੀ ਪਤਾ ਨਹੀਂ ਲੱਗਾ। ਉਸ ਨੇ ਦੱਸਿਆ ਕਿ ਭੰਨ-ਤੋੜ ਤੇ ਹਿੰਸਾ ਲਈ ਡੇਰੇ ਦੀ ਫੌਜ ਦੇ ਮੈਂਬਰ ਪੂਰੀ ਤਰ੍ਹਾਂ ਟ੍ਰੇਂਡ ਸਨ ਤੇ ਜੇਕਰ ਇਹ ਯੋਜਨਾ ਹਾਈਕੋਰਟ ਦੇ ਸਖ਼ਤ ਹੁਕਮਾਂ ਕਾਰਨ ਫੇਲ ਨਾ ਹੁੰਦੀ ਤਾਂ ਉਹ ਪੰਚਕੂਲਾ ਦੇ ਨਾਲ ਚੰਡੀਗੜ੍ਹ ਨੂੰ ਵੀ ਤਬਾਹ ਕਰ ਸਕਦੇ ਸਨ।
ਡੀ. ਸੀ. ਪ੍ਰਦੀਪ ਅਗਰਵਾਲ ਨੇ ਸਾਹਨੇਵਾਲ ਏਅਰਪੋਰਟ ਨੂੰ ਫਲਾਇਟ ਹਿੱਤ ਦਿੱਤਾ ਗ੍ਰੀਨ ਸਿਗਨਲ
NEXT STORY