ਖਮਾਣੋਂ (ਜਟਾਣਾ) : ਸਿਆਣਿਆਂ ਦੀ ਇਕ ਕਹਾਵਤ ਹੈ ਕਿ ਕਈ ਵਾਰ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਹਨ, ਕਿਉਕਿ ਬੰਦਾਂ ਕਈ ਵਾਰ ਸੋਚਦਾ ਕੁਝ ਹੋਰ ਹੈ ਤੇ ਹੋ ਜਾਂਦਾ ਉਲਟ। ਅਜਿਹੀ ਹੀ ਘਟਨਾ ਖਮਾਣੋਂ ਵਿਖੇ ਇਕ ਨੌਜਵਾਨ ਨਾਲ ਵਾਪਰੀ, ਜਿੱਥੇ ਇਕ ਨੌਜਵਾਨ ਨੇ ਅੱਲ੍ਹੜ ਉਮਰ ਦੀ ਕੁੜੀ ਨਾਲ ਦੋਸਤੀ ਕਰ ਲਈ, ਜਿਸ ਨੂੰ ਇਹ ਦੋਸਤੀ ਮਹਿੰਗੀ ਪੈ ਗਈ। ਸੂਤਰਾਂ ਅਨੁਸਾਰ ਉਕਤ ਨੌਜਵਾਨ ਇਕ ਮੋਬਾਇਲਾਂ ਦੀ ਦੁਕਾਨ ’ਤੇ ਕੰਮ ਕਰਦਾ ਸੀ, ਜਿਸ ਨੇ ਮੋਬਾਇਲਾਂ ਦੀ ਦੁਕਾਨ ਤੋਂ ਅਨੇਕਾਂ ਹੀ ਕੀਮਤੀ ਮੋਬਾਇਲ ਫੋਨ ਚੋਰੀ ਕਰ ਲਏ, ਜਿਨਾਂ ਵਿਚੋਂ ਇੱਕ ਬੇਸ਼ਕੀਮਤੀ ਫੋਨ ਉਕਤ ਨੌਜਵਾਨ ਨੇ ਆਪਣੀ ਅੱਲ੍ਹੜ ਉਮਰ ਦੀ ਸਹੇਲੀ ਨੂੰ ਗਿਫਟ ਵਜੋਂ ਭੇਟ ਕਰ ਦਿੱਤਾ ਪ੍ਰੰਤੂ ਮਾੜੀ ਕਿਸਮਤ ਦੇ ਚੱਲਦਿਆਂ ਉਕਤ ਨੌਜਵਾਨ ਦੀ ਸਹੇਲੀ ਦੀ ਕਿਸੇ ਹੋਰ ਨੌਜਵਾਨ ਨਾਲ ਵੀ ਦੋਸਤੀ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਬਲਦੇ ਸਿਵੇ ’ਚੋਂ ਵਿਆਹੁਤਾ ਦੀ ਅੱਧ ਸੜੀ ਲਾਸ਼ ਕੱਢੀ ਬਾਹਰ
ਚੋਰੀ ਕਰਨ ਵਾਲੇ ਨੌਜਵਾਨ ਨੇ ਆਪਣੀ ਸਹੇਲੀ ਨੂੰ ਦੱਸ ਦਿੱਤਾ ਕਿ ਮੈਂ ਤੇਰੇ ਲਈ ਆਈਫੋਨ ਪੈਦਾ ਕਰਨ ਲਈ ਸਾਰੀ ਰਾਤ ਜਾਗ ਕੇ ਇਕ ਦੁਕਾਨ ਤੋਂ ਮੋਬਾਇਲ ਫੋਨ ਚੋਰੀ ਕਰਕੇ ਤੈਨੂੰ ਭੇਟ ਕੀਤਾ। ਬੱਸ ਦੂਸਰੇ ਦਿਨ ਚੋਰ ਦੀ ਸਹੇਲੀ ਦੂਸਰੇ ਆਸ਼ਿਕ ਦੀ ਬੁੱਕਲ ਵਿਚ ਬੈਠ ਕੇ ਉਸ ਨੂੰ ਸਭ ਕੁਝ ਦੱਸ ਆਈ ਕਿ ਤੂੰ ਮੇਰੇ ਲਈ ਕੀ ਕੀਤਾ ਜਦੋਂ ਕਿ ਮੇਰੇ ਅਸਲ ਆਸ਼ਿਕ ਨੇ ਚੋਰੀ ਕਰਕੇ ਮੈਨੂੰ ਆਈ ਫੋਨ ਭੇਟ ਕੀਤਾ। ਬੱਸ ਇੰਨੀ ਦੇਰ ਨੂੰ ਦੂਸਰੇ ਆਸ਼ਿਕ ਨੇ ਸਭ ਕੁਝ ਜਾ ਕੇ ਦੁਕਾਨ ਮਾਲਿਕ ਨੂੰ ਦੱਸ ਦਿੱਤਾ, ਜਿਸ ਉਪਰੰਤ ਦੁਕਾਨਦਾਰ ਨੇ ਸਾਰੀ ਘਟਨਾ ਪੁਲਸ ਨੂੰ ਦੱਸੀ ਤੇ ਪੁਲਸ ਨੇ ਤੁਰੰਤ ਕਾਰਵਾਈ ਕਰ ਕੇ ਆਸ਼ਿਕ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ ਕੁਝ ਫੋਨ ਵੀ ਬਰਾਮਦ ਕਰ ਲਏ।
ਇਹ ਵੀ ਪੜ੍ਹੋ : ਵਿਵਾਦਾਂ ’ਚ ਘਿਰਿਆ ਪੰਜਾਬ ਪੁਲਸ ਦਾ ਏ. ਐੱਸ. ਆਈ., ਵਾਇਰਲ ਹੋਈ ਵੀਡੀਓ ਨੇ ਖੋਲ੍ਹੀ ਕਰਤੂਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰੀ ਦੇ ਮੋਟਰਸਾਈਕਲ ਸਮੇਤ ਦੋ ਦੋਸ਼ੀ ਗ੍ਰਿਫ਼ਤਾਰ
NEXT STORY