ਜਲੰਧਰ, (ਰਾਜੇਸ਼)- ਸੱਟੇਬਾਜ਼ੀ ਦੀ ਆੜ ਵਿਚ ਬਸਤੀ ਸ਼ੇਖ ਅੱਡੇ ਨੇੜੇ ਲਾਟਰੀ ਦੀ ਦੁਕਾਨ ਚਲਾਉਣ ਵਾਲੇ ਭਗੌੜੇ ਲਾਟਰੀ ਕਾਰੋਬਾਰੀ ਨੂੰ ਥਾਣਾ 5 ਦੀ ਪੁਲਸ ਨੇ ਕਾਬੂ ਕੀਤਾ ਹੈ। ਫੜੇ ਗਏ ਸੱਟੇਬਾਜ਼ ਦੀ ਪਛਾਣ ਆਸ਼ੀਸ਼ ਸ਼ਰਮਾ ਵਾਸੀ ਮਾਸਟਰ ਕਾਲੋਨੀ ਮਕਸੂਦਾਂ ਵਜੋਂ ਹੋਈ ਹੈ। ਥਾਣਾ 5 ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਆਸ਼ੀਸ਼ ਸ਼ਰਮਾ ਬਸਤੀ ਸ਼ੇਖ ਅੱਡੇ ਨੇੜੇ ਲਾਟਰੀ ਦੀ ਦੁਕਾਨ ਦੀ ਆੜ ਵਿਚ ਸੱਟੇਬਾਜ਼ੀ ਦਾ ਧੰਦਾ ਕਰਦਾ ਸੀ, ਜਿਸ ਖਿਲਾਫ ਦੋ ਮਾਮਲੇ ਸੱਟੇਬਾਜ਼ੀ ਦੇ ਦਰਜ ਸਨ। ਇਨ੍ਹਾਂ ਮਾਮਲਿਆਂ ਵਿਚ ਉਹ ਪੁਲਸ ਦੇ ਹੱਥ ਨਹੀਂ ਆ ਰਿਹਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਅੱਜ ਪੁਲਸ ਨੂੰ ਸੂਚਨਾ ਮਿਲੀ ਕਿ ਸੱਟੇਬਾਜ਼ ਆਸ਼ੀਸ਼ ਇਲਾਕੇ ਵਿਚ ਘੁੰਮ ਰਿਹਾ ਹੈ। ਸੂਚਨਾ ਮਿਲਣ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਮਰੇ ਪਸ਼ੂਆਂ ਨੂੰ ਨੋਚ-ਨੋਚ ਕੇ ਖਾਂਦੇ ਨੇ ਕੁੱਤੇ, ਨਹੀਂ ਹੈ ਕੋਈ ਠੇਕੇਦਾਰ
NEXT STORY