ਜਲੰਧਰ (ਧਵਨ)– ਪੰਜਾਬ ਸਰਕਾਰ ਨੇ ਸੂਬੇ ਦੇ ਨਵੇਂ 10 ਕੈਬਨਿਟ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਅਲਾਟ ਕਰ ਦਿੱਤੀਆਂ ਹਨ। ਇਹ ਕੋਠੀਆਂ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ-2 ਅਤੇ ਸੈਕਟਰ-39 ’ਚ ਸਥਿਤ ਹਨ। ਸੂਬਾ ਸਰਕਾਰ ਦੇ ਪ੍ਰਸੋਨਲ ਮਹਿਕਮੇ ਵੱਲੋਂ ਜਾਰੀ ਕੀਤੇ ਗਏ ਪੱਤਰ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਚੰਡੀਗੜ੍ਹ ਦੇ ਸੈਕਟਰ-2 ਵਿਚ ਕੋਠੀ ਨੰ.47, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਸੈਕਟਰ-2 ਵਿਚ ਕੋਠੀ ਨੰ.43, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਸੈਕਟਰ-2 ਚੰਡੀਗੜ੍ਹ ਵਿਚ ਕੋਠੀ ਨੰ.10 ਅਲਾਟ ਕੀਤੀ ਗਈ ਹੈ।
ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਚੰਡੀਗੜ੍ਹ ਦੇ ਸੈਕਟਰ-39 ਵਿਚ ਕੋਠੀ ਨੰ.951, ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸੈਕਟਰ-39 ਵਿਚ ਕੋਠੀ ਨੰ.952, ਜੇਲ ਤੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੈਕਟਰ-39 ਵਿਚ ਕੋਠੀ ਨੰ.953, ਕੈਬਨਿਟ ਮੰਤਰੀ ਹਰਭਜਨ ਸਿੰਘ ਨੂੰ ਸੈਕਟਰ-39 ਵਿਚ ਕੋਠੀ ਨੰ. 954, ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਸੈਕਟਰ-39 ਵਿਚ ਕੋਠੀ ਨੰ. 957, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਸੈਕਟਰ-39 ਵਿਚ ਹੀ ਕੋਠੀ ਨੰ. 955 ਅਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੂੰ ਸੈਕਟਰ-39 ਵਿਚ ਕੋਠੀ ਨੰ. 956 ਅਲਾਟ ਕੀਤੀ ਗਈ ਹੈ।
ਇਹ ਵੀ ਪੜ੍ਹੋ: ਫਿਲੌਰ 'ਚ ਖ਼ੌਫ਼ਨਾਕ ਵਾਰਦਾਤ, ਧੀ ਨੇ ਕੀਤਾ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ
ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਇਸ ਸਮੇਂ ਕੁਲ ਮੰਤਰੀਆਂ ਦੀ ਗਿਣਤੀ 11 ਹੈ। ਭਗਵੰਤ ਮਾਨ ਨੂੰ ਮੁੱਖ ਮੰਤਰੀ ਵਾਲੀ ਰਿਹਾਇਸ਼ ਮਿਲ ਚੁੱਕੀ ਹੈ। ਦੂਜੇ ਪਾਸੇ ਅਜੇ 7 ਮੰਤਰੀਆਂ ਦੇ ਅਹੁਦੇ ਸਰਕਾਰ ਵਿਚ ਖ਼ਾਲੀ ਪਏ ਹੋਏ ਹਨ। ਸੈਕਟਰ-2 ਤੇ ਸੈਕਟਰ-39 ਵਿਚ ਅਜੇ ਕਈ ਸਰਕਾਰੀ ਕੋਠੀਆਂ ਖ਼ਾਲੀ ਪਈਆਂ ਹੋਈਆਂ ਹਨ, ਜੋ ਆਉਣ ਵਾਲੇ ਸਮੇਂ ਵਿਚ ਨਵੇਂ ਬਣਨ ਵਾਲੇ ਮੰਤਰੀਆਂ ਨੂੰ ਅਲਾਟ ਕੀਤੀਆਂ ਜਾਣਗੀਆਂ। ਨਵੇਂ ਬਣਨ ਵਾਲੇ ਵਿਧਾਇਕਾਂ ਨੂੰ ਐੱਮ. ਐੱਲ. ਏ. ਹੋਸਟਲ ਵਿਚ ਫਲੈਟ ਸਰਕਾਰ ਵੱਲੋਂ ਅਲਾਟ ਕੀਤੇ ਜਾਣਗੇ।
ਇਹ ਵੀ ਪੜ੍ਹੋ: ਜਲੰਧਰ: 100 ਕਰੋੜ ਦੀ ਰਿਕਵਰੀ ਬਣੀ ਚਿੰਤਾ ਦਾ ਵਿਸ਼ਾ: ਵੱਡੇ ਡਿਫਾਲਟਰਾਂ ਨੂੰ ਬਿਨਾਂ ਦੱਸੇ ਕੁਨੈਕਸ਼ਨ ਕੱਟਣ ਦੇ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੁਰਦੁਆਰਾ ਨਾਗੀਆਣਾ ਸਾਹਿਬ ’ਚ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਦੀ ਕੀਤੀ ਕੁੱਟਮਾਰ
NEXT STORY