ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਮਿਲਾਇਆ ਪਰ ਕੈਪਟਨ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। ਅਸਲ 'ਚ ਭਗਵੰਤ ਮਾਨ ਪੰਜਾਬ 'ਚ ਬਿਜਲੀ ਦੇ ਵਧੇ ਰੇਟਾਂ ਸਬੰਧੀ ਕੈਪਟਨ ਨਾਲ ਗੱਲ ਕਰਨਾ ਚਾਹੁੰਦੇ ਸਨ। ਇਸ ਸਬੰਧੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। ਆਪਣੇ ਟਵਿੱਟਰ ਪੇਜ 'ਤੇ ਭਗਵੰਤ ਮਾਨ ਨੇ ਲਿਖਿਆ ਸੀ, ''ਮੈਂ ਕੁਝ ਦੇਰ ਪਹਿਲਾਂ ਕੈਪਟਨ ਸਾਹਿਬ ਨੂੰ ਇਹ ਗੱਲ ਦੱਸਣ ਲਈ ਫੋਨ ਕੀਤਾ ਕਿ ਪੰਜਾਬ ਦੀ ਜਨਤਾ ਬਿਜਲੀ ਦੇ ਰੇਟ ਵਧਣ ਕਾਰਨ ਬਹੁਤ ਨਾਰਾਜ਼ ਹੈ। ਕੈਪਟਨ ਸਾਹਿਬ ਨਾਲ ਫੋਨ 'ਤੇ ਗੱਲ ਨਹੀਂ ਹੋ ਸਕੀ। ਹੁਣ ਮੈਂ ਮੁਲਾਕਾਤ ਦਾ ਸਮਾਂ ਮੰਗਿਆ ਹੈ। ਮੈਨੂੰ ਉਮੀਦ ਹੈ ਕਿ ਉਹ ਜਲਦੀ ਹੀ ਮਿਲਣ ਦਾ ਸਮਾਂ ਦੇਣਗੇ।''

ਹੁਣ ਖੁਦ ਫੋਨ ਬੰਦ ਕਰਕੇ ਬੈਠੇ ਭਗਵੰਤ ਮਾਨ
ਕੈਪਟਨ ਦੇ ਫੋਨ ਨਾ ਚੁੱਕਣ 'ਤੇ ਉਨ੍ਹਾਂ ਕੋਲੋਂ ਮਿਲਣ ਦਾ ਸਮਾਂ ਮੰਗਣ ਵਾਲੇ ਭਗਵੰਤ ਮਾਨ ਨੇ ਬਾਅਦ 'ਚ ਖੁਦ ਹੀ ਆਪਣਾ ਮੋਬਾਇਲ ਬੰਦ ਕਰ ਲਿਆ। ਹਾਲਾਂਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਫਤਰ ਵਲੋਂ ਭਰੋਸਾ ਦਿੱਤਾ ਗਿਆ ਸੀ ਕਿ ਮੁੱਖ ਮੰਤਰੀ ਨੂੰ ਸੁਨੇਹਾ ਦੇਣ ਤੋਂ ਬਾਅਦ ਉਨ੍ਹਾਂ ਦੇ ਮੋਬਾਇਲ 'ਤੇ ਗੱਲਬਾਤ ਕਰਵਾ ਦਿੱਤੀ ਜਾਵੇਗੀ ਪਰ ਭਗਵੰਤ ਮਾਨ ਖੁਦ ਹੀ ਆਪਣਾ ਫੋਨ ਬੰਦ ਕਰਕੇ ਬੈਠ ਗਏ ਅਤੇ ਬੀਤੀ ਦੇਰ ਸ਼ਾਮ ਤੱਕ ਉਨ੍ਹਾਂ ਨੇ ਆਪਣਾ ਮੋਬਾਇਲ ਨਹੀਂ ਖੋਲ੍ਹਿਆ।
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ 'ਚ ਬਣਨਗੇ ਆਧੁਨਿਕ ਟਰੋਮਾ ਸੈਂਟਰ
NEXT STORY