ਮੋਗਾ (ਬਿਊਰੋ)-ਅੱਜ ਮੋਗਾ ਵਿਖੇ ਆਮ ਆਦਮੀ ਪਾਰਟੀ (ਆਪ) ਦੀ ਵਿਸ਼ਾਲ ਰੈਲੀ ’ਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਹਾਜ਼ਰੀ ’ਚ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਔਰਤਾਂ ਦਾ ਵਿਕਾਸ ਬਹੁਤ ਜ਼ਰੂਰੀ ਹੈ। ਸੰਸਦ ਮੈਂਬਰ ਮਾਨ ਨੇ ਕਿਹਾ ਕਿ ਜਿਹੜੇ ਸਮਾਜ ’ਚ ਔਰਤਾਂ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਚੱਲਦੀਆਂ ਹਨ, ਉਹੀ ਸਮਾਜ ਅੱਜਕਲ ਕਾਮਯਾਬ ਹੈ। ਅਸੀਂ ਕੈਨੇਡਾ ਤੇ ਅਮਰੀਕਾ ’ਚ ਦੇਖਦੇ ਹਾਂ ਕਿ ਉਥੇ ਸੋਸ਼ਲ ਸਕਿਓਰਿਟੀ ਹੈ ਤੇ ਬੰਦਿਸ਼ਾਂ ਨਹੀਂ ਹਨ। ਭਾਰਤ ਵਿਚ ਵੀ ਹੁਣ ਸਾਡੀਆਂ ਔਰਤਾਂ ਮਾਡਰਨ ਹਨ ਪਰ ਇਥੇ ਕੁਝ ਬੰਦਿਸ਼ਾਂ ਵੀ ਹਨ, ਜਿਸ ਕਾਰਨ ਸਾਡੀਆਂ ਮਾਵਾਂ-ਭੈਣਾਂ ਨੂੰ ਕਿਸੇ ’ਤੇ ਨਿਰਭਰ ਰਹਿਣਾ ਪੈਂਦਾ ਹੈ।
ਇਹ ਵੀ ਪੜ੍ਹੋ : CM ਚੰਨੀ ’ਤੇ ਕੇਜਰੀਵਾਲ ਦਾ ਤੰਜ, ਕਿਹਾ ‘ਪੰਜਾਬ ‘ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ’
ਭਗਵੰਤ ਮਾਨ ਨੇ ਕਿਹਾ ਕਿ ਅਜੇ ਪਿੰਜਰੇ ਦੀਆਂ ਸਾਰੀਆਂ ਜਾਲੀਆਂ ਨਹੀਂ ਟੁੱਟੀਆਂ, ਜੇ ਔਰਤ ਆਰਥਿਕ ਤੌਰ ’ਤੇ ਆਜ਼ਾਦ ਹੋਵੇਗੀ ਤਾਂ ਹੀ ਇਹ ਰਹਿੰਦੀਆਂ ਜਾਲੀਆਂ ਟੁੱਟਣਗੀਆਂ। ਆਮ ਆਦਮੀ ਪਾਰਟੀ ਅੰਦੋਲਨ ’ਚੋਂ ਨਿਕਲੀ ਪਾਰਟੀ ਹੈ ਤੇ ਇਹ ਔਰਤਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਉਨ੍ਹਾਂ ਕਿਹਾ ਕਿ ਅੱਜਕਲ ਦੀਆਂ ਔਰਤਾਂ ਪਹਿਲਾਂ ਦੀਆਂ ਔਰਤਾਂ ਨਾਲੋਂ ਪੂਰੀ ਤਰ੍ਹਾਂ ਵੱਖ ਹਨ ਤੇ ਆਪਣਾ ਭਲਾ ਆਪ ਜਾਣਦੀਆਂ ਹਨ। ਪਹਿਲਾਂ ਤਾਂ ਉਹ ਘਰ ਦੇ ਮੁਖੀ ਦੇ ਕਹਿਣ ’ਤੇ ਹੀ ਵੋਟਾਂ ਪਾ ਦਿੰਦੀਆਂ ਸਨ ਪਰ ਹੁਣ ਉਹ ਮੋਬਾਇਲ ਰਾਹੀਂ ਦੁਨੀਆਦਾਰੀ ਦੀ ਹਰ ਜਾਣਕਾਰੀ ਰੱਖਦੀਆਂ ਤੇ ਉਸੇ ਹਿਸਾਬ ਨਾਲ ਹੀ ਉਹ ਆਪਣੀ ਭਲਾਈ ਚਾਹੁਣ ਵਾਲੀ ਪਾਰਟੀ ਨੂੰ ਹੀ ਵੋਟ ਪਾਉਂਦੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਉਸਾਰੀ ਕਿਰਤੀਆਂ ਦੀ ਸਹੂਲਤ ਲਈ 'ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ' ਮੋਬਾਇਲ ਐਪ ਲਾਂਚ
NEXT STORY