ਸੰਗਰੂਰ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਕਾਂਗਰਸ ਦੇ ਮੰਤਰੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੈਸਾ, ਪਾਵਰ ਅਤੇ ਹਥਿਆਰ ਜਦੋਂ ਵੀ ਗਲਤ ਹੱਥਾਂ 'ਚ ਜਾਂਦੇ ਹਨ ਤਾਂ ਸਮਾਜ ਲਈ ਖਤਰਨਾਕ ਹੋ ਜਾਂਦੇ ਹਨ। ਮਾਨ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋ ਕੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਵਾਇਰਲ ਆਡੀਓ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਿੱਲ ਇਸ ਆਡੀਓ 'ਚ ਹਰੀਕੇ ਪੱਤਣ ਦੇ ਐੱਸ.ਐੱਚ.ਓ. ਨੂੰ ਝਿੜਕ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਤੈਨੂੰ ਡਿਊਟੀ ਜੁਆਇੰਨ ਕੀਤੇ ਨੂੰ ਤਿੰਨ ਦਿਨ ਹੋ ਗਏ ਹਨ ਤੂੰ ਹਲਕੇ ਦੇ ਐੱਮ.ਐੱਲ. ਏ. ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਭਗਵੰਤ ਮਾਨ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਪੁਲਸ ਮੈਂ ਵੀ ਹਰਜੀਤ ਸਿੰਘ ਦੇ ਮੁਹਿੰਮ ਚਲਾ ਰਹੀ ਹੈ ਅਤੇ ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਸੱਤਾ ਦੇ ਨਸ਼ੇ 'ਚ ਚੂਰ ਹੋ ਕੇ ਇਸ ਤਰ੍ਹਾਂ ਅਫਸਰਾਂ ਦੀ ਬੇਇਜ਼ਤੀ ਕਰ ਰਹੇ ਹਨ। ਇਸ ਆਡੀਓ ਦੇ ਵਾਇਰਲ ਹੋਣ 'ਤੇ ਉਨ੍ਹਾਂ ਨੇ ਵਿਧਾਇਕ ਹਰਮਿੰਦਰ ਸਿੰਘ ਖਿਲਾਫ ਐੱਫ.ਆਈ.ਆਰ. 'ਤੇ ਉਸ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ।
ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ ਨੇ ਸਤਲਾਣੀ ਸਾਹਿਬ ਜਾਣ ਤੋਂ ਕੀਤੀ ਨਾਂਹ
NEXT STORY