ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹਿਰ ਦੇ ਸੈਕਟਰ-8 ਦੇ ਗੁਰਦੁਆਰਾ ਸਾਹਿਬ ਵਿਖੇ ਡਾ. ਗੁਰਪ੍ਰੀਤ ਕੌਰ ਨਾਲ ਲਾਵਾਂ ਲੈ ਸਕਦੇ ਹਨ। ਇਸ ਨੂੰ ਧਿਆਨ 'ਚ ਰੱਖਦਿਆਂ ਗੁਰਦੁਆਰਾ ਸਾਹਿਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੀ. ਐੱਮ. ਸਕਿਓਰਿਟੀ ਦਾ ਕਾਫ਼ਲਾ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ 'ਚ ਲੈਣਗੇ ਲਾਵਾਂ, ਸਾਦੇ ਤਰੀਕੇ ਨਾਲ ਹੋਵੇਗਾ ਵਿਆਹ (ਵੀਡੀਓ)
![PunjabKesari](https://static.jagbani.com/multimedia/09_49_478717427gur1-ll.jpg)
ਵਿਆਹ ਦੇ ਸਾਰੇ ਸਮਾਗਮ ਸੀ. ਐੱਮ. ਰਿਹਾਇਸ਼ ਵਿਖੇ ਹੀ ਹੋਣਾ ਹੈ ਪਰ ਆਨੰਦ ਕਾਰਜ ਗੁਰਦੁਆਰਾ ਸਾਹਿਬ 'ਚ ਹੋਣ ਦੀ ਗੱਲ ਕਹੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੇ ਬਾਹਰ ਬੈਰੀਕੇਡਿੰਗ ਵੀ ਕੀਤੀ ਗਈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਮੁੜ ਸਜਾਉਣਗੇ ਸਿਹਰਾ, ਰਾਜਾ ਵੜਿੰਗ ਸਣੇ ਬੋਲੇ ਆਗੂ, 'ਵਧਾਈਆਂ ਜੀ ਵਧਾਈਆਂ'
![PunjabKesari](https://static.jagbani.com/multimedia/09_50_055730075gur6-ll.jpg)
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਥੋੜ੍ਹੀ ਦੇਰ 'ਚ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਚੰਡੀਗੜ੍ਹ ਪਹੁੰਚ ਜਾਣਗੇ ਅਤੇ ਸਿੱਧਾ ਮੁੱਖ ਮੰਤਰੀ ਰਿਹਾਇਸ਼ 'ਤੇ ਹੀ ਜਾਣਗੇ।
![PunjabKesari](https://static.jagbani.com/multimedia/09_50_225266975gur4-ll.jpg)
ਗੁਰਦੁਆਰਾ ਸਾਹਿਬ ਅੰਦਰ ਲਾਵਾਂ ਦੌਰਾਨ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਸ਼ਾਇਦ ਨਹੀਂ ਦਿੱਤੀ ਜਾਵੇਗੀ। ਇਸ ਵਿਆਹ ਸਮਾਗਮ ਦੌਰਾਨ ਬਹੁਤ ਘੱਟ ਮਹਿਮਾਨਾਂ ਨੂੰ ਸੱਦਿਆ ਗਿਆ ਹੈ।
![PunjabKesari](https://static.jagbani.com/multimedia/09_50_379024955gur3-ll.jpg)
![PunjabKesari](https://static.jagbani.com/multimedia/09_50_571368833gur2-ll.jpg)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤੇਜਿੰਦਰ ਬੱਗਾ ਮਾਮਲੇ 'ਚ ਪੰਜਾਬ ਸਰਕਾਰ ਨੇ ਦਾਖ਼ਲ ਕੀਤੀ ਅਰਜ਼ੀ, ਵੀਡੀਓ ਤੇ ਤਸਵੀਰਾਂ ਕੀਤੀਆਂ ਪੇਸ਼
NEXT STORY