ਚੰਡੀਗ਼ੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਹਰ ਘਰ ਨੂੰ ਪ੍ਰਤੀ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਮੁੱਖ ਮੰਤਰੀ ਨੇ ਅੱਜ ਬਿਜਲੀ ਨਿਗਮ ਵਿਚ ਭਰਤੀ 718 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਕੀਤਾ। ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਵਿਚ ਕੋਈ ਕੈਟੇਗਿਰੀ ਨਹੀਂ ਹੋਵੇਗੀ। ਗਰੀਬ ਤੋਂ ਲੈ ਕੇ ਅਮੀਰ ਪਰਿਵਾਰਾਂ ਨੂੰ ਦੋ ਮਹੀਨੇ ਵਿਚ 600 ਯੂਨਿਟ ਫ੍ਰੀ ਬਿਜਲੀ ਮਿਲੇਗੀ। ਜਿਸ ਪਰਿਵਾਰ ਦਾ ਬਿੱਲ 2 ਮਹੀਨੇ ਵਿਚ 600 ਯੂਨਿਟ ਤੋਂ ਵੱਧ ਆਵੇਗਾ, ਉਸ ਨੂੰ ਪੂਰਾ ਬਿਲ ਦੇਣਾ ਪਵੇਗਾ। ਹਾਲਾਂਕਿ ਪਹਿਲਾਂ ਤੋਂ 200 ਯੂਨਿਟ ਛੋਟ ਲੈ ਕੇ ਰਹੇ ਐੱਸ. ਸੀ., ਬੀ. ਸੀ. ਅਤੇ ਗਰੀਬੀ ਰੇਖਾ ਤੋਂ ਹੇਠਾਂ ਬੀ. ਪੀ. ਐੱਲ. ਪਰਿਵਾਰਾਂ ਨੂੰ ਹੁਣ ਹਰ ਮਹੀਨੇ 300 ਯੂਨਿਟ ਬਿਜਲੀ ਫ੍ਰੀ ਮਿਲੇਗੀ। ਉਸ ਦੇ ਉਪਰ ਉਹ ਜਿੰਨੀ ਵੀ ਬਿਜਲੀ ਖਰਚ ਕਰਨਗੇ, ਉਨ੍ਹਾਂ ਨੂੰ ਸਿਰਫ ਉਸ ਦਾ ਹੀ ਬਿੱਲ ਦੇਣਾ ਪਵੇਗਾ। ਮਤਲਬ ਉਨ੍ਹਾਂ ਨੂੰ ਪੂਰਾ ਬਿੱਲ ਨਹੀਂ ਭਰਨਾ ਪਵੇਗਾ। ਮਾਨ ਨੇ ਕਿਹਾ ਕਿ ਕਿਸੇ ਵੀ ਸਰਕਾਰ ਕੋਲ ਪੈਸਿਆਂ ਦੀ ਕਮੀ ਨਹੀਂ ਹੁੰਦੀ ਸਿਰਫ ਨੀਅਤ ਸਾਫ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ ਏਅਰਪੋਰਟ ’ਤੇ ਪਹੁੰਚਦੇ ਹੀ ਪਤਨੀ ਨੇ ਦਿਖਾਇਆ ਅਸਲੀ ਰੰਗ, ਕੀਤਾ ਉਹ ਜੋ ਕਦੇ ਸੋਚਿਆ ਵੀ ਨਾ ਸੀ
ਇਸ ਤੋਂ ਇਲਾਵਾ ਸਰਕਾਰ ਨੇ ਵਪਾਰਕ ਅਤੇ ਉਦਯੋਗਿਕ ਬਿਜਲੀ ਦੇ ਰੇਟਾਂ ਵਿਚ ਕੋਈ ਵਾਧਾ ਨਹੀਂ ਕੀਤਾ ਹੈ। ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਵੀ ਮੁਫਤ ਬਿਜਲੀ ਜਾਰੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਤੇ 3 ਲੱਖ ਕਰੋੜ ਦਾ ਕਰਜ਼ਾ ਹੈ। ਇਹ ਗਿਆ ਕਿੱਥੇ? ਪੰਜਾਬ ਵਿਚ ਕੋਈ ਨਵਾਂ ਕਾਲਜ, ਸਕੂਲ, ਹਸਪਤਾਲ ਜਾਂ ਯੂਨੀਵਰਸਿਟੀ ਤਾਂ ਬਣੀ ਨਹੀਂ ਅਤੇ ਸੜਕਾਂ ਵੀ ਪ੍ਰਾਈਵੇਟ ਕੰਪਨੀਆਂ ਬਣਾਉਂਦੀਆਂ ਹਨ ਪਰ ਇਹ ਕਰਜ਼ਾ ਕਿੱਥੇ ਗਿਆ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਭ ਪਤਾ ਹੈ ਕਿ ਇਹ ਕਰਜ਼ਾ ਕਿੱਥੇ ਹੈ, ਜਿਸ ਦੀ ਰਿਕਵਰੀ ਕੀਤੀ ਜਾਵੇਗੀ। ਜਨਤਾ ਦੇ ਪੈਸੇ ਨੂੰ ਇੰਝ ਹੀ ਨਹੀਂ ਛੱਡਿਆ ਜਾ ਸਕਦਾ। ਲੋਕਾਂ ਦਾ ਪੈਸਾ ਲੋਕਾਂ ’ਤੇ ਹੀ ਖਰਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਚਰਨਜੀਤ ਚੰਨੀ ਤੋਂ ਈ. ਡੀ. ਦੀ ਪੁੱਛਗਿੱਛ ਦਰਮਿਆਨ ਨਵਜੋਤ ਸਿੱਧੂ ਦਾ ਟਵੀਟ, ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਭਗਵੰਤ ਮਾਨ ਦੇ CM ਬਣਨ ਮਗਰੋਂ ਮਾਨ ਸਰਕਾਰ ਲਈ ਰਹੀਆਂ ਇਹ ਵੱਡੀਆਂ ਚੁਣੌਤੀਆਂ
NEXT STORY