ਲੁਧਿਆਣਾ/ਜਲੰਧਰ (ਵਿੱਕੀ, ਧਵਨ)-ਮੁੱਖ ਮੰਤਰੀ ਭਗਵੰਤ ਮਾਨ ਨੂੰ ਐਤਵਾਰ ਹੈਬੋਵਾਲ ਵਿਚ ਪਹੁੰਚੇ ‘ਆਪ’ਉਮੀਦਵਾਰ ਅਸ਼ੋਕ ਪਰਾਸ਼ਰ ਦੇ ਪੱਖ ਵਿਚ ਪ੍ਰਚਾਰ ਦੌਰਾਨ ਲੁਧਿਆਣਾ ਦੇ ਲੋਕਾਂ ਤੋਂ ਬਹੁਤ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਹੈ। ਮਾਨ ਨੇ ਕਿਹਾ ਕਿ ਲੁਧਿਆਣਾ ਵਿਚ ਉਨ੍ਹਾਂ ਦੇ ਰੋਡ ਸ਼ੋਅ ਵਿਚ ਲੋਕ ਪੂਰੇ ਦਿਲ ਤੋਂ ਅਤੇ ਇੰਨੇ ਉਤਸ਼ਾਹ ਨਾਲ ਸ਼ਾਮਲ ਹੋਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਥੋਂ ‘ਆਪ’ ਦੀ ਜਿੱਤ 100 ਫ਼ੀਸਦੀ ਯਕੀਨੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਵਿਧਾਇਕ ਮਦਨ ਲਾਲ ਬੱਗਾ, ਰਜਿੰਦਰਪਾਲ ਕੌਰ ਛੀਨਾ, ਗੁਰਪ੍ਰੀਤ ਗੋਗੀ, ਦਲਜੀਤ ਗਰੇਵਾਲ, ਕੁਲਵੰਤ ਸਿੱਧੂ, ਅਮਨਦੀਪ ਮੋਹੀ ਅਤੇ ਸ਼ਰਨਪਾਲ ਮੱਕੜ ਵੀ ਮੌਜੂਦ ਸਨ।
ਜਨਤਾ ਨੂੰ ਸੰਬੋਧਨ ਕਰਦੇ ਹੋਏ ਮਾਨ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਦਿਲ ਹੈ ਅਤੇ ਇਥੋਂ ਜਿੱਤਣ ਦਾ ਮਤਲਬ ਸੂਬੇ ਦਾ ਦਿਲ ਜਿੱਤਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਦਿਲ ਵੀ ਜਿੱਤੇ ਅਤੇ ਦਿੱਲੀ ਵੀ ਜਿੱਤੀ ਆ। ਇਸ ਤੋਂ ਬਾਅਦ ਹਰ ਪਾਸੇ ਇਨਕਲਾਬ ਜ਼ਿੰਦਾਬਾਦ, ਆਮ ਆਦਮੀ ਪਾਰਟੀ ਜ਼ਿੰਦਾਬਾਦ ਅਤੇ ਭਗਵੰਤ ਮਾਨ ਜ਼ਿੰਦਾਬਾਦ ਦੇ ਨਾਅਰੇ ਗੂੰਜ ਉੱਠੇ।
ਇਹ ਵੀ ਪੜ੍ਹੋ- ਉਜੜਿਆ ਪਰਿਵਾਰ, ਜਨਮ ਦਿਨ ਵਾਲੇ ਦਿਨ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਮਾਨ ਨੇ ਕਿਹਾ ਕਿ ਲੁਧਿਆਣਾ ਉਨ੍ਹਾਂ ਦੀ ਕਰਮਭੂਮੀ ਹੈ ਕਿਉਂਕਿ ਉਹ ਪਹਿਲੀ ਵਾਰ 1991 ਵਿਚ ਲੁਧਿਆਣਾ ਵਿਚ ਰਹੇ ਅਤੇ ਇਕ ਕਾਮੇਡੀ ਕਲਾਕਾਰ ਦੇ ਰੂਪ ਵਿਚ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਨੇ ਲੁਧਿਆਣਾ ਵਿਚ ਬਿਤਾਏ ਸਮੇਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਬਹੁਤ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਲੁਧਿਆਣਾ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਮਾਨ ਨੇ ਕਿਹਾ ਕਿ ਉਹ ਪਿਛਲੇ ਦਿਨੀਂ ਜਿਥੇ ਵੀ ਗਏ ਉਥੋਂ ਉਨ੍ਹਾਂ ਨੂੰ ਬਹੁਤ ਵਧੀਆ ਪ੍ਰਤੀਕਿਰਿਆ ਮਿਲੀ ਪਰ ਲੁਧਿਆਣਾ ਵਿਚ ਲੋਕਾਂ ਦਾ ਉਤਸ਼ਾਹ ਸਭ ਤੋਂ ਜ਼ਿਆਦਾ ਹੈ। ਇਹ ਭੀੜ ਅਤੇ ਜ਼ੋਰਦਾਰ ਨਾਅਰੇ ਇਸ ਗੱਲ ਦਾ ਸਬੂਤ ਹਨ ਕਿ ਅਸੀਂ ਇਹ ਸੀਟ ਵੱਡੇ ਫਰਕ ਨਾਲ ਜਿੱਤ ਰਹੇ ਹਾਂ। ਹੁਣ ਮੈਨੂੰ ਕੁਝ ਕਹਿਣ ਦੀ ਜ਼ਰੂਰਤ ਹੀ ਨਹੀਂ ਹੈ। ਇਥੇ ਹਰ ਕੋਈ ਆਮ ਆਦਮੀ ਪਾਰਟੀ ਦੀ ਵਕਾਲਤ ਕਰ ਰਿਹਾ ਹੈ। ਲੁਧਿਆਣਾ ਦੇ ਲੋਕ ਇਕ ਜੂਨ ਨੂੰ ਝਾੜੂ ਦਾ ਬਟਨ ਦਬਾਉਣਗੇ ਅਤੇ ਇਕ ਨਵੀਂ ਕਹਾਣੀ ਲਿਖਣਗੇ।
ਇਹ ਵੀ ਪੜ੍ਹੋ- ਜਲੰਧਰ ਦੀ ਇਹ ਮਸ਼ਹੂਰ ਦੁਕਾਨ ਵਿਵਾਦਾਂ 'ਚ ਘਿਰੀ, ਪਾਪੜੀ ਚਾਟ 'ਚ ਛਿਪਕਲੀ ਵੇਖ ਪਰਿਵਾਰ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
...ਜਦੋਂ ਨੌਜਵਾਨ ਜੋੜੇ ਨੂੰ ਵਿਆਹ ਦੀ ਵਰ੍ਹੇਗੰਢ ਮਨਾਉਣਾ ਪਈ ਮਹਿੰਗੀ, ਖੁਸ਼ੀਆਂ 'ਚ ਪੈ ਗਿਆ ਭੰਗ
NEXT STORY