ਜਲੰਧਰ (ਧਵਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ 23 ਜ਼ਿਲ੍ਹਿਆਂ ’ਚ ਕੰਮ ਕਰ ਰਹੇ 100 ਮੁਹੱਲਾ ਕਲੀਨਿਕਾਂ ਨੂੰ ਲੈ ਕੇ ਜਾਰੀ ਹੋਈ ਰਿਪੋਰਟ ਕਾਰਡ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਮੁਹੱਲਾ ਕਲੀਨਿਕ ਹੁਣ ਪੰਜਾਬੀਆਂ ’ਚ ਇਲਾਜ ਅਤੇ ਟੈਸਟ ਕਰਵਾਉਣ ਲਈ ਪਹਿਲੀ ਪਸੰਦ ਬਣ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹੱਲਾ ਕਲੀਨਿਕਾਂ ’ਤੇ ਬਣੀ ਰਿਪੋਰਟ ਕਾਰਡ ’ਤੇ ਟਵੀਟ ਕਰਦਿਆਂ ਕਿਹਾ ਕਿ ਸਾਡਾ ਉਦੇਸ਼ ਇਹ ਹੈ ਕਿ ਕੋਈ ਵੀ ਪੰਜਾਬੀ ਇਲਾਜ ਤੋਂ ਵਾਂਝਾ ਨਾ ਰਹਿ ਸਕੇ। ਇਸ ਲਈ ਸੂਬੇ ’ਚ ਮੁਹੱਲਾ ਕਲੀਨਿਕ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਸੀ।
ਇਹ ਵੀ ਪੜ੍ਹੋ: ਯੂਨੀਵਰਸਿਟੀ 'ਚੋਂ ਕੁੜੀਆਂ ਦੀ ਵਾਇਰਲ ਇਤਰਾਜ਼ਯੋਗ ਵੀਡੀਓ ਮਾਮਲੇ 'ਚ ਮਨੀਸ਼ਾ ਗੁਲਾਟੀ ਨੇ ਲਿਆ ਸਖ਼ਤ ਨੋਟਿਸ
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਇਕ ਸਿਹਤਮੰਦ ਸੂਬਾ ਬਣਾਉਣਾ ਚਾਹੁੰਦੇ ਹਾਂ, ਜਿੱਥੇ ਲੋਕਾਂ ਨੂੰ ਮੁਫਤ ’ਚ ਵਧੀਆ ਸਰਕਾਰੀ ਸਿਹਤ ਸਹੂਲਤਾਂ ਮਿਲ ਸਕਣ। ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ 15 ਅਗਸਤ ਨੂੰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਇਕ ਰਿਪੋਰਟ ਤਿਆਰ ਕਰਵਾਈ, ਜਿਸ ’ਚ ਕਿਹਾ ਗਿਆ ਹੈ ਕਿ ਮੁਹੱਲਾ ਕਲੀਨਿਕਾਂ ’ਚ ਲੋਕ ਤੇਜ਼ੀ ਨਾਲ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ।
ਮੋਹਾਲੀ ’ਚ 14 ਮੁਹੱਲਾ ਕਲੀਨਿਕ ਹਨ, ਜਿਨ੍ਹਾਂ ’ਚ 22000 ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਗਿਆ ਹੈ ਅਤੇ 2266 ਲੋਕਾਂ ਦੇ ਲੈਬ ਟੈਸਟ ਵੀ ਕਰਵਾਏ। ਲੁਧਿਆਣਾ ’ਚ 9 ਮੁਹੱਲਾ ਕਲੀਨਿਕਾਂ ’ਚ 18974 ਓ. ਪੀ. ਡੀ. ਹੋਈ ਅਤੇ 2126 ਲੋਕਾਂ ਨੇ ਲੈਬ ਟੈਸਟ ਵੀ ਕਰਵਾਏ। ਅੰਮ੍ਰਿਤਸਰ ’ਚ 8 ਮੁਹੱਲਾ ਕਲੀਨਿਕਾਂ ’ਚ 15025 ਲੋਕਾਂ ਦੀ ਓ. ਪੀ. ਡੀ. ਹੋਈ ਅਤੇ 1764 ਲੋਕਾਂ ਨੇ ਲੈਬ ਟੈਸਟ ਕਰਵਾਏ। ਬਠਿੰਡਾ ’ਚ 8 ਮੁਹੱਲਾ ਕਲੀਨਿਕ ’ਚ 15096 ਓ. ਪੀ. ਡੀ. ਦਰਜ ਹੋਈਆਂ ਅਤੇ 1173 ਲੋਕਾਂ ਨੇ ਲੈਬ ਟੈਸਟ ਕਰਵਾਏ। ਹੁਸ਼ਿਆਰਪੁਰ ’ਚ 8 ਮੁਹੱਲਾ ਕਲੀਨਿਕ ਸਨ, ਜਿਨ੍ਹਾਂ ’ਚ 11274 ਓ. ਪੀ. ਡੀ. ਦਰਜ ਹੋਈਆਂ ਅਤੇ 1173 ਲੋਕਾਂ ਨੇ ਲੈਬ ਟੈਸਟ ਕਰਵਾਏ।
ਇਹ ਵੀ ਪੜ੍ਹੋ: ਮੁਸ਼ਕਿਲਾਂ ’ਚ ਘਿਰੇ ਜਲੰਧਰ ਦੇ DCP ਨਰੇਸ਼ ਡੋਗਰਾ, ਹੁਸ਼ਿਆਰਪੁਰ ਦੀ ਅਦਾਲਤ ਨੇ ਕੀਤਾ ਤਲਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਸ਼ੇ ਵਿਰੁੱਧ ਸੰਗਰੂਰ ਪੁਲਸ ਦੀ ਵੱਡੀ ਕਾਰਵਾਈ, 11 ਪੁਲਸ ਮੁਲਾਜ਼ਮਾਂ ਦਾ ਤਬਾਦਲਾ, ASI ’ਤੇ ਡਿੱਗੀ ਗਾਜ
NEXT STORY