ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਮੂਹਰੇ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਵਿਚਕਾਰ ਖੂਨੀ ਝੜਪ ਹੋ ਗਈ ਸੀ। ਇਸ ਬਾਰੇ ਅਸਲ ਸੱਚਾਈ ਬਿਆਨ ਕਰਦਿਆਂ 'ਜਗਬਾਣੀ' ਨਾਲ ਖ਼ਾਸ ਗੱਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਤਿਕਾਰ ਕਮੇਟੀ ਨੇ ਪਹਿਲਾਂ ਇਹ ਕਿਹਾ ਸੀ ਕਿ ਉਨ੍ਹਾਂ ਨੇ 14 ਅਕਤੂਬਰ ਨੂੰ ਇਕ ਮੰਗ ਪੱਤਰ ਦੇਣ ਲਈ ਆਉਣਾ ਹੈ ਅਤੇ ਸਿਰਫ 11 ਵਿਅਕਤੀ ਹੀ ਆਉਣਗੇ।
ਇਹ ਵੀ ਪੜ੍ਹੋ : ਸ਼ਰਮਨਾਕ : ਜਣੇਪੇ ਮਗਰੋਂ ਦਰਦ ਨਾਲ ਤੜਫਦੀ ਜਨਾਨੀ ਨੂੰ ਬਾਹਰ ਕੱਢਿਆ, ਹੱਥ ਜੋੜਨ 'ਤੇ ਵੀ ਨਾ ਪਿਘਲਿਆ ਦਿਲ
ਭਾਈ ਲੌਂਗੋਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਮੁੱਖ ਅਫ਼ਸਰ ਮੰਗ ਪੱਤਰ ਲੈਣ ਲਈ ਪਹੁੰਚੇ ਸਨ ਪਰ 11 ਵਿਅਕਤੀਆਂ ਦੀ ਥਾਂ 50-60 ਲੋਕ ਆ ਗਏ, ਜਿਨ੍ਹਾਂ ਨੂੰ ਪੁਲਸ ਵੱਲੋਂ ਅੰਦਰ ਵਾੜ ਲਿਆ ਗਿਆ। ਇਸ ਤੋਂ ਬਾਅਦ ਉਕਤ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਮੂਹਰੇ ਬੈਠ ਗਏ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਸਮਝਾਉਣ ਲਈ ਕਾਫੀ ਮੀਟਿੰਗਾਂ ਹੋਈਆਂ ਕਿ ਇਹ ਕੋਈ ਧਰਨੇ ਦਾ ਸਥਾਨ ਨਹੀਂ ਹੈ, ਸਗੋਂ ਨਾਮ ਜੱਪਣ ਵਾਲਾ ਸਥਾਨ ਹੈ ਅਤੇ ਧਰਨੇ ਨਾ ਦਿੱਤੇ ਜਾਣ ਪਰ ਉਹ ਇਸ ਗੱਲ 'ਤੇ ਬਜਿੱਦ ਰਹੇ।
ਇਹ ਵੀ ਪੜ੍ਹੋ : ਖੂਨ ਦੇ ਰਿਸ਼ਤਿਆਂ 'ਚ ਆਈ ਤਰੇੜ, ਬਜ਼ਾਰ 'ਚ ਘੜੀਸਦਿਆਂ ਕੁੱਟਿਆ ਤਾਏ ਦਾ ਮੁੰਡਾ, ਪੁੱਟੇ ਦਾੜ੍ਹੀ ਦੇ ਵਾਲ (ਵੀਡੀਓ)
ਭਾਈ ਲੌਂਗੋਵਾਲ ਨੇ ਦੱਸਿਆ ਕਿ ਸਤਿਕਾਰ ਕਮੇਟੀ ਦੇ ਮੁਖੀ ਸੁਖਜੀਤ ਸਿੰਘ ਖੋਸੇ ਨੇ ਨਸ਼ੇ 'ਚ ਧੁੱਤ ਹੋ ਕੇ ਵਾਰ-ਵਾਰ ਗੁਰੂ ਮਰਿਆਦਾ ਦੀ ਉਲੰਘਣਾ ਕੀਤੀ ਅਤੇ ਵਾਰ-ਵਾਰ ਸਮਝਾਉਣ 'ਤੇ ਵੀ ਨਹੀਂ ਮੰਨਿਆ। ਅਖ਼ੀਰ ਬੀਤੀ 24 ਤਾਰੀਖ਼ ਨੂੰ ਖੋਸੇ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਨੂੰ ਜਿੰਦਾ ਲਾ ਦਿੱਤਾ ਅਤੇ ਛੋਟੇ ਗੇਟ ਅੱਗੇ ਖੁਦ ਬੈਠ ਗਿਆ।
ਇਹ ਵੀ ਪੜ੍ਹੋ : ਆਨਲਾਈਨ ਸ਼ਾਪਿੰਗ ਨੇ ਚਾੜ੍ਹਿਆ ਚੰਨ, 'ਮੋਬਾਇਲ' ਦੀ ਥਾਂ ਜੋ ਪੈਕ ਹੋ ਕੇ ਆਇਆ, ਅੱਡੀਆਂ ਰਹਿ ਗਈਆਂ ਅੱਖਾਂ (ਵੀਡੀਓ)
ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਲੰਗਰ ਛਕਣ ਜਾਣ ਤੋਂ ਵੀ ਰੋਕਿਆ ਗਿਆ ਤਾਂ ਤਕਰਾਰਬਾਜ਼ੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਅਚਾਨਕ ਸਤਿਕਾਰ ਕਮੇਟੀ ਦੇ ਮੈਂਬਰ ਤਲਵਾਰਾਂ ਲੈ ਕੇ ਆ ਗਏ ਅਤੇ ਧਰਮੀ ਫ਼ੌਜੀ 'ਤੇ ਵਾਰ ਕਰ ਦਿੱਤੇ ਗਏ, ਜਿਸ ਤੋਂ ਬਾਅਦ ਇਸ ਮਾਮਲੇ ਨੇ ਖੂਨੀ ਰੂਪ ਧਾਰਨ ਕਰ ਲਿਆ।
ਰਿਫਰੈਂਡਮ 2020 : ਜੀ.ਐੱਨ.ਡੀ.ਯੂ. ਅਤੇ ਖਾਲਸਾ ਕਾਲਜ ਖੁਫੀਆ ਏਜੰਸੀਆਂ ਦੀ ਨਿਗਰਾਨੀ 'ਚ
NEXT STORY