ਘੱਗਾ (ਸਨੇਹੀ, ਸੁਭਾਸ਼) : ਭਾਖੜਾ ਨਹਿਰ ’ਚ ਡੁੱਬੇ ਘੱਗਾ ਵਾਸੀ ਗੁਰਦਾਸ ਸਿੰਘ ਅਤੇ ਅਰਸ਼ਦੀਪ ਸਿੰਘ ਦੇ ਮਾਮਲੇ ’ਚ ਘੱਗਾ ਪੁਲਸ ਨੇ ਉਨ੍ਹਾਂ ਦੇ 3 ਦੋਸਤਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ’ਚ ਨਿਰਮਲ ਸਿੰਘ, ਹਰਦੀਪ ਸਿੰਘ ਅਤੇ ਮਨਵੀਰ ਸਿੰਘ ਸ਼ਾਮਲ ਹਨ। ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਮ੍ਰਿਤਕ ਗੁਰਦਾਸ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਦੋਸਤ ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਦੇ ਲੜਕਾ ਤੈਰਨ ਨਹੀਂ ਜਾਣਦਾ, ਫਿਰ ਵੀ ਇਨ੍ਹਾਂ ਨੇ ਧੱਕੇ ਨਾਲ ਗੁਰਦਾਸ ਸਿੰਘ ਨੂੰ ਭਾਖੜਾ ਨਹਿਰ ’ਚ ਨਹਾਉਣ ਲਈ ਉਤਾਰ ਦਿੱਤਾ।
ਉਸ ਨੂੰ ਡੁੱਬਦਾ ਵੇਖ ਕੇ ਉਸ ਨੂੰ ਬਚਾਉਣ ਲਈ ਮੇਰੇ ਭਾਣਜੇ ਅਰਸ਼ਦੀਪ ਸਿੰਘ ਨੇ ਉਸ ਨੂੰ ਬਚਾਉਣ ਲਈ ਨਹਿਰ ’ਚ ਛਾਲ ਮਾਰ ਦਿੱਤੀ, ਜਿੱਥੇ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਦੋਵੇਂ ਪਾਣੀ ’ਚ ਡੁੱਬ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਘੱਗਾ ਮੁਖੀ ਦਰਸ਼ਨ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ’ਤੇ ਦੋਸ਼ੀਆਨ ਨਿਰਮਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਸਮੂਰਾਂ ਥਾਣਾ ਦਿੜਬਾ ਜ਼ਿਲ੍ਹਾ ਸੰਗਰੂਰ, ਹਰਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਰਾਏਧਰਾਣਾ ਜ਼ਿਲ੍ਹਾ ਸੰਗਰੂਰ ਅਤੇ ਮਨਵੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਬੰਗਵਾਲ ਜ਼ਿਲ੍ਹਾ ਸੰਗਰੂਰ ਖਿਲਾਫ ਮੁਕੱਦਮਾ ਨੰਬਰ 64, ਮਿਤੀ 30/6/2024, ਭਾਰਤੀ ਦੰਡਾਵਲੀ ਦੀ ਧਾਰਾ 304, 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਦੇ ‘ਕਾਸੋ ਓਪਰੇਸ਼ਨ’ ‘ਤੇ ਸਵਾਲੀਆ ਨਿਸ਼ਾਨ, ਛਾਪੇਮਾਰੀ 'ਚ ਬਰਾਮਦਗੀ ਘੱਟ ਤੇ ਗਸ਼ਤ ਦੌਰਾਨ ਜ਼ਿਆਦਾ ਮਿਲਦੈ ਨਸ਼ਾ!
NEXT STORY