ਸਮਾਣਾ (ਦਰਦ, ਅਸ਼ੋਕ) : ਮੰਗਲਵਾਰ ਦੁਪਹਿਰ ਬਾਅਦ ਸਮਾਣਾ-ਪਟਿਆਲਾ ਸੜਕ ’ਤੇ ਭਾਖੜਾ ਪੁਲ ਨੇੜੇ ਇਕ ਬੋਲੈਰੋ ਗੱਡੀ ਦਾ ਭਾਖੜਾ ਨਹਿਰ ’ਚ ਅਚਾਨਕ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਇਕੱਤਰ ਲੋਕਾਂ ਨੇ ਬੋਲੈਰੋ ਜੀਪ ਨੂੰ ਭਾਖੜਾ ਨਹਿਰ ’ਚੋਂ ਕਰੇਨ ਨਾਲ ਬਾਹਰ ਕੱਢਵਾਇਆ। ਜਾਣਕਾਰੀ ਦਿੰਦਿਆਂ ਰਾਹਗੀਰਾਂ ਨੇ ਦੱਸਿਆ ਕਿ ਬੋਲੈਰੋ ਗੱਡੀ ’ਚ ਸਵਾਰ ਪ੍ਰਭ ਸਿੰਘ ਅਤੇ ਸਤਨਾਮ ਸਿੰਘ ਵਾਸੀ ਪਿੰਡ ਫਤਿਹਮਾਜਰੀ ਜੋ ਪਟਿਆਲਾ ਵੱਲੋਂ ਸਮਾਣਾ ਆ ਰਹੇ ਸਨ ਕਿ ਭਾਖੜਾ ਪੁਲ ਨੇੜੇ ਬੋਲੈਰੋ ਦੀ ਰਫਤਾਰ ਤੇਜ਼ ਹੋਣ ਕਾਰਨ ਘਬਰਾ ਕੇ ਅਚਾਨਕ ਹੈਂਡ ਬਰੇਕ ਲਾ ਦਿੱਤੇ ਜਾਣ ਕਾਰਨ ਗੱਡੀ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗੀ।
ਬੋਲੈਰੋ ਸਵਾਰ ਦੋਵੇਂ ਨੌਜਵਾਨਾਂ ਵੱਲੋਂ ਰੌਲਾ ਪਾਉਣ ’ਤੇ ਰਾਹਗੀਰਾਂ ਨੇ ਨਹਿਰ ’ਚ ਛਾਲਾਂ ਮਾਰ ਕੇ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜ਼ਿਕਰਯੋਗ ਹੈ ਕਿ ਨਹਿਰੀ ਵਿਭਾਗ ਵੱਲੋਂ ਭਾਖੜਾ ਨਹਿਰ ਦੀ ਮੁਰੰਮਤ ਦਾ ਕਈ ਦਿਨਾਂ ਤੋਂ ਕੰਮ ਚੱਲਣ ਕਾਰਨ ਪਾਣੀ ਦਾ ਵਹਾਅ ਕਾਫੀ ਘੱਟ ਕੀਤਾ ਹੋਇਆ ਹੈ, ਜਿਸ ਕਾਰਣ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤੇ ਮੰਡੀਆਂ 'ਚ ਕਣਕ ਦੀ ਖਰੀਦ ਦੇ ਪ੍ਰਬੰਧ ਮੁਕੰਮਲ
NEXT STORY