ਜਲੰਧਰ— ਇਕ ਪਾਸੇ ਜਿੱਥੇ ਭਾਰਤ ਬੰਦ ਦੇ ਸੱਦੇ ਵੱਲੋਂ ਅੱਜ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਥੇ ਹੀ ਜਲੰਧਰ ਵਰਗੇ ਮਹਾਨਗਰ 'ਚ ਇਸ ਦਾ ਮਿਲਿਆ-ਜੁਲਿਆ ਅਸਰ ਦਿਖਾਈ ਦਿੱਤਾ। ਜਲੰਧਰ ਸ਼ਹਿਰ 'ਚ ਸਾਰੇ ਅਦਾਰੇ ਰੋਜ਼ਾਨਾ ਵਾਂਗ ਹੀ ਖੁੱਲ੍ਹੇ ਹਨ ਹਾਲਾਂਕਿ ਕੁਝ ਪ੍ਰਾਈਵੇਟ ਸਕੂਲਾਂ 'ਚ ਭਾਰਤ ਬੰਦ ਨੂੰ ਧਿਆਨ 'ਚ ਰੱਖਦੇ ਹੋਏ ਛੁੱਟੀ ਕਰ ਦਿੱਤੀ ਗਈ ਹੈ ਪਰ ਸਰਕਾਰੀ ਅਦਾਰੇ ਅਤੇ ਸਕੂਲ ਰੋਜ਼ਾਨਾ ਵਾਂਗ ਹੀ ਖੁੱਲ੍ਹੇ ਹਨ ਪਰ ਕਾਲਾ ਸੰਘਿਆਂ 'ਚ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ 10 ਅਪ੍ਰੈਲ ਭਾਰਤ ਬੰਦ ਕਰਨ ਦੀ ਗੱਲ ਸੋਸ਼ਲ ਮੀਡੀਆ 'ਚ ਆ ਰਹੀ ਸੀ, ਜਿਸ ਕਾਰਨ ਸਵੇਰ ਤੋਂ ਸ਼ਾਮ ਤੱਕ ਆਮ ਜਨਤਾ 'ਚ ਸਿਰਫ ਇਸ ਗੱਲ ਨੂੰ ਲੈ ਕੇ ਉਤਸੁਕਤਾ ਦੇਖਣ ਨੂੰ ਮਿਲੀ ਕਿ ਕੀ ਵਾਕਿਆ ਹੀ ਮੰਗਲਵਾਰ ਨੂੰ ਭਾਰਤ ਬੰਦ ਹੋਵੇਗਾ ਜਾਂ ਨਹੀਂ? ਉਂਝ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕਈ ਪ੍ਰਾਈਵੇਟ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ। ਦੇਸ਼ ਦੇ ਕਈ ਸੂਬਿਆਂ 'ਚ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰ ਆਏ ਹਨ। ਪੰਜਾਬ ਦੇ ਮਾਲਵਾ 'ਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ।
ਜਨਰਲ ਕੈਟਾਗਿਰੀ ਵਲੋਂ ਦਿੱਤਾ ਗਿਆ ਬੰਦ ਦਾ ਸੱਦਾ ਰਿਹਾ ਸਫਲ, ਕੋਟਕਪੂਰਾ ਮੁਕੰਮਲ ਬੰਦ
NEXT STORY