ਜਲੰਧਰ — ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਕਿਸਾਨ ਸੰਗਠਨਾਂ ਵੱਲੋਂ ਅੱਜ 12 ਘੰਟੇ ਲਈ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਅੱਜ ਕਿਸਾਨ ਅੰਦੋਲਨ ਦੇ 120 ਦਿਨ ਪੂਰੇ ਹੋ ਰਹੇ ਹਨ। ਇਹ ‘ਬੰਦ’ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਰਹੇਗਾ। ਇਸੇ ਤਹਿਤ ਜਲੰਧਰ ’ਚ ਵੀ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਿਆ।
ਜਲੰਧਰ ਦੇ ਪੀ. ਏ. ਪੀ. ਚੌਕ ਵਿਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜ਼ਾਹਰ ਕੀਤਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਜਲੰਧਰ ਜ਼ਿਲ੍ਹੇ ’ਚ ਬਾਜ਼ਾਰ ਬੰਦ ਪਏ ਹਨ, ਉਥੇ ਹੀ ਸੜਕਾਂ ਵੀ ਬੇਹੱਦ ਸੁੰਨਸਾਨ ਦਿੱਸ ਰਹੀਆਂ ਹਨ।
ਹਾਈਵੇਅ ’ਤੇ ਜਾਮ ਲਗਾ ਕੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਇਥੇ ਦੱਸ ਦੇਈਏ ਕਿ ਪ੍ਰਦਰਸ਼ਨ ਦੌਰਾਨ ਸ਼ਹਿਰ ’ਚ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਵੀ ਨਹੀਂ ਹੋਣ ਦਿੱਤੀ ਜਾਵੇਗੀ। ਐਂਬੂਲੈਂਸ, ਐਮਰਜੈਂਸੀ ਸੇਵਾਵਾਂ ਨਹੀਂ ਰੋਕੀਆਂ ਜਾ ਰਹੀਆਂ ਹਨ।
ਲੋਹੀਆਂ ਖ਼ਾਸ ਚ ਸ਼ਰਾਬ ਠੇਕਿਆਂ ਤੇ ਇੱਕਾ ਦੁੱਕਾ ਦੁਕਾਨਾਂ ਨੂੰ ਛੱਡ ਕੇ ਬਾਕੀ ਸ਼ਹਿਰ ਬੰਦ
ਲੋਹੀਆਂ ਖ਼ਾਸ ਵਿੱਚ ਸਵੇਰ ਤੋਂ ਹੀ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਸਿਰਫ ਸ਼ਰਾਬ ਦੇ ਠੇਕਿਆਂ ਅਤੇ ਸੱਤਾਧਾਰੀ ਚਹਿਤੀਆਂ ਦੀਆਂ ਇਕਾ ਦੁੱਕਾ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹੀਆਂ। ਪੁਲਸ ਮੁਲਾਜ਼ਮ ਨੇ ਵੀ ਸਥਾਨਕ ਟੀ ਪੁਆਇੰਟ ਉਤੇ ਨਾਕਾ ਲਾ ਕੇ ਵਾਹਨਾਂ ਨੂੰ ਰੋਕਿਆ।
ਕਿਸ਼ਨਪੁਰਾ ਚੌਂਕ ਵਿਚ ਬੰਦ ਪਈਆਂ ਦੁਕਾਨਾਂ
ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ
ਇਸ ਦੌਰਾਨ ਸੜਕ ਆਵਾਜਾਈ ਬੰਦ ਕਰਨ ਦੀ ਯੋਜਨਾ ਹੈ। ਦੁਕਾਨਾਂ, ਮਾਲ, ਬਜ਼ਾਰ ਅਤੇ ਡੇਅਰੀ ਵਰਗੀਆਂ ਥਾਵਾਂ ਨੂੰ ਬੰਦ ਰੱਖਿਆ ਜਾਵੇਗਾ। ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਜਨਤਕ ਥਾਵਾਂ ਨੂੰ ਵੀ ਬੰਦ ਰੱਖਿਆ ਜਾਵੇਗਾ। ਇਸ ਦੌਰਾਨ ਪੈਟਰੋਲ ਪੰਪ, ਮੈਡੀਕਲ ਸਟੋਰ, ਐਂਬੂਲੈਂਸ ਆਦਿ ਵਰਗੀਆਂ ਸੇਵਾਵਾਂ ਨੂੰ ਛੋਟ ਰਹੇਗੀ।
ਕੀ ਹਨ ਮੁੱਖ ਮੰਗਾਂ
ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰੋ
ਐੱਮ.ਐੱਸ.ਪੀ. ਅਤੇ ਖਰੀਦ 'ਤੇ ਕਾਨੂੰਨ ਬਣਾਓ
ਕਿਸਾਨਾਂ ਖ਼ਿਲਾਫ਼ ਸਾਰੇ ਪੁਲਸ ਕੇਸ ਰੱਦ ਕੀਤੇ ਜਾਣ
ਬਿਜਲੀ ਬਿੱਲ ਅਤੇ ਪ੍ਰਦੂਸ਼ਣ ਬਿੱਲ ਵਾਪਸ ਕਰੋ
ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਨੂੰ ਘਟਾਓ
ਫਤਿਹਗੜ੍ਹ ਸਾਹਿਬ 'ਚ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਜਾਮ, ਸਰਹਿੰਦ 'ਚ ਰੋਕੀਆਂ ਗਈਆਂ ਰੇਲ ਗੱਡੀਆਂ
NEXT STORY