ਲੁਧਿਆਣਾ (ਹਿਤੇਸ਼/ਰਿੰਕੂ) : ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ‘ਭਾਰਤ ਜੋੜੋ’ ਯਾਤਰਾ ਦੇ 12 ਜਨਵਰੀ ਨੂੰ ਲੁਧਿਆਣਾ ’ਚ ਦਾਖ਼ਲ ਹੋਣ ਦਾ ਸ਼ਡਿਊਲ ਕਾਂਗਰਸ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਮੁਤਾਬਕ ਯਾਤਰਾ ਦੀ ਸਵੇਰੇ 7 ਵਜੇ ਦੋਰਾਹਾ ਤੋਂ ਲੁਧਿਆਣਾ ’ਚ ਐਂਟਰੀ ਹੋਵੇਗੀ। ਯਾਤਰਾ ਦੇ ਨੈਸ਼ਨਲ ਹਾਈਵੇਅ ਦੇ ਰਸਤੇ ਦੁਪਹਿਰ ਤੱਕ ਸਮਰਾਲਾ ਚੌਂਕ ਪੁੱਜਣ ’ਤੇ ਰੈਲੀ ਕੀਤੀ ਜਾ ਰਹੀ ਹੈ। ਇਸ ਨੂੰ ਰਾਹੁਲ ਗਾਂਧੀ ਵੱਲੋਂ ਸੰਬੋਧਨ ਕੀਤਾ ਜਾਵੇਗਾ ਅਤੇ ਇਸੇ ਦੇ ਨਾਲ ਉਸ ਦਿਨ ਦੀ ਯਾਤਰਾ ਦੀ ਸਮਾਪਤੀ ਹੋ ਜਾਵੇਗੀ। ਇਸ ਦੀ ਪੁਸ਼ਟੀ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਰਾਹਤ, ਇਨ੍ਹਾਂ 3 ਜ਼ਿਲ੍ਹਿਆਂ 'ਚ ਸ਼ਰਤਾਂ ਨਾਲ ਮਿਲੀ 'ਮਾਈਨਿੰਗ' ਦੀ ਇਜਾਜ਼ਤ
ਲੋਹੜੀ ਕਾਰਨ ਹੋਵੇਗੀ ਬ੍ਰੇਕ
ਲੋਹੜੀ ਕਾਰਨ 13 ਜਨਵਰੀ ਨੂੰ ‘ਭਾਰਤ ਜੋੜੋ’ ਯਾਤਰਾ ’ਚ ਬ੍ਰੇਕ ਰਹੇਗੀ, ਜਿਸ ਕਾਰਨ ਰਾਹੁਲ ਗਾਂਧੀ ਸਮਰਾਲਾ ਚੌਂਕ ਪੁੱਜਣ ’ਤੇ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਇਕ ਦਿਨ ਲਈ ਦਿੱਲੀ ਚਲੇ ਜਾਣਗੇ, ਜਿਸ ਤੋਂ ਬਾਅਦ ਅਗਲੇ ਦਿਨ ਲਾਡੋਵਾਲ ਤੋਂ ਰੈਲੀ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : PCS ਅਫ਼ਸਰਾਂ ਦੀ ਹੜਤਾਲ 'ਤੇ CM ਮਾਨ ਸਖ਼ਤ, ਜਾਰੀ ਕਰ ਦਿੱਤੇ ਇਹ ਹੁਕਮ
ਹਲਕਾ ਵਾਈਜ਼ ਫਿਕਸ ਕੀਤੇ ਗਏ ਹਨ ਪੁਆਇੰਟ
‘ਭਾਰਤ ਜੋੜੋ’ ਯਾਤਰਾ ਦੀਆਂ ਤਿਆਰੀਆਂ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਲੁਧਿਆਣਾ ’ਚ ਡੇਰਾ ਜਮਾਇਆ ਹੋਇਆ ਹੈ, ਜਿਨ੍ਹਾਂ ਨੇ ਹਲਕਾ ਵਾਈਜ਼ ਪੁਆਇੰਟ ਫਿਕਸ ਕੀਤੇ ਹਨ। ਇੱਥੇ ਸਾਬਕਾ ਵਿਧਾਇਕ, ਹਲਕਾ ਇੰਚਾਰਜ ਆਪਣੇ ਸਾਥੀਆਂ ਨਾਲ ਸ਼ਾਮਲ ਹੋਣਗੇ, ਜਿਸ ਦੇ ਲਈ ਹਲਕਾ ਵਾਈਜ਼ 2500 ਵਿਅਕਤੀਆਂ ਨੂੰ ਮੌਜੂਦ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮਹਿਲਾ ਕਾਂਗਰਸ, ਸੇਵਾ ਦਲ ਅਤੇ ਐੱਨ. ਐੱਸ. ਯੂ. ਆਈ. ਦੇ ਮੈਂਬਰਾਂ ਲਈ ਵੀ ਪੁਆਇੰਟ ਫਿਕਸ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
PCS ਅਫ਼ਸਰਾਂ ਦੀ ਹੜਤਾਲ 'ਤੇ CM ਮਾਨ ਸਖ਼ਤ, ਜਾਰੀ ਕਰ ਦਿੱਤੇ ਇਹ ਹੁਕਮ
NEXT STORY