ਗੁਰਦਾਸਪੁਰ (ਦੀਪਕ) – ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲਾ ਪ੍ਰਧਾਨ ਪ੍ਰਦੀਪ ਸ਼ਰਮਾ ਦੀ ਅਗਵਾਈ 'ਚ ਡੀ. ਸੀ. ਦਫਤਰ ਸਾਹਮਣੇ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਪੰਜਾਬ ਸਰਕਾਰ ਦੇ ਨਾਮ ਇਕ ਮੰਗ ਪੱਤਰ ਡੀ. ਸੀ. ਨੂੰ ਸੌਂਪਿਆ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਦੱਸ ਮਹੀਨੇ ਦਾ ਸਮਾਂ ਪੂਰਾ ਹੋ ਚੁੱਕਾ ਹੈ ਪਰ ਇਨ੍ਹਾਂ ਦੱਸ ਮਹੀਨਿਆਂ 'ਚ ਹਰ ਫਰੰਟ 'ਤੇ ਪੰਜਾਬ ਦੀ ਹਾਲਤ ਹਰ ਮਹੀਨੇ ਬਾਅਦ ਬਦਤਰ ਹੁੰਦੀ ਚਲੀ ਗਈ। ਦੱਸ ਮਹੀਨਿਆਂ 'ਚ ਜੇਕਰ ਕਾਂਗਰਸੀ ਨੇਤਾਵਾਂ ਨੇ ਕੁੱਝ ਕੀਤਾ ਹੈ ਤਾਂ ਉਹ ਪੰਜਾਬ ਨੂੰ ਲੁੱਟਣਾ, ਰੇਤ ਦੇ ਠੇਕਿਆਂ ਨੂੰ ਲੁੱਟਣਾ, ਰੇਤ-ਬਜਰੀ ਦੀਆਂ ਕੀਮਤਾਂ ਵਧਾਉਣਾ, ਆਪਣੇ ਵਿਰੋਧੀਆਂ ਨੂੰੰ ਕੁੱਟਣਾ, ਰਾਜਨੀਤਕ ਬਦਲਾਖੋਰੀ, ਮਿਊਨੀਸੀਪਲ ਚੋਣਾਂ 'ਚ ਲੋਕਤੰਤਰ ਦਾ ਗਲਾ ਘੋਟਣਾ, ਦਲਿਤਾਂ 'ਤੇ ਅੱਤਿਆਚਾਰ ਕਰਨਾ, ਔਰਤਾਂ 'ਤੇ ਅੱਤਿਆਚਾਰ ਕਰਨਾ, ਸ਼ਹੀਦਾਂ ਦਾ ਅਪਮਾਨ ਕਰਨਾ ਆਦਿ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ 'ਚ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਦੇਸ਼ ਦਾ ਅੰਨ੍ਹਦਾਤਾ ਭਾਵ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕਰਨਗੇ ਪਰ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਨਾ ਕਰਨ ਦੇ ਚੱਲਦੇ ਅੱਜ ਕਿਸਾਨ ਦੁਖੀ ਹੋ ਕੇ ਆਤਮ ਹੱਤਿਆ ਕਰ ਰਹੇ ਹਨ। ਇਸੇ ਤਰ੍ਹਾਂ ਕੈਪਟਨ ਸਰਕਾਰ ਨੇ ਕਿਹਾ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਏਗਾ ਪਰ ਅੱਜ ਵੀ ਨਸ਼ੇ ਦਾ ਕਾਰੋਬਾਰ ਜ਼ੋਰਾਂ 'ਤੇ ਚੱਲ ਰਿਹਾ ਹੈ। ਕੈਪਟਨ ਸਰਕਾਰ ਜਨਤਾ ਦੀਆਂ ਅੱਖਾਂ 'ਚ ਮਿੱਟੀ ਪਾ ਰਹੀ ਹੈ। ਪੰਜਾਬ 'ਚ ਜਗ੍ਹਾਂ-ਜਗ੍ਹਾਂ ਧਰਨੇ ਤੇ ਪ੍ਰਦਰਸ਼ਨ ਹੋ ਰਹੇ ਹਨ। ਲੋਕ ਦੁੱਖੀ ਹੋ ਕੇ ਸੜਕਾਂ ਨੁੰ ਜਾਮ ਕਰ ਰਹੇ ਹਨ। ਹਰ ਪਾਸੇ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਉਨ੍ਹਾਂ ਦਾ ਪੂਰਨ ਕਰਜ਼ਾ ਮਾਫ ਕਰੇ, ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦੱਸ ਲੱਖ ਮੁਆਵਜ਼ਾ ਦੇਵੇ। ਦਲਿਤਾਂ ਨਾਲ ਕੀਤੇ ਵਾਅਦੇ ਮੁਤਾਬਕ ਉਨ੍ਹਾਂ ਦਾ 50 ਹਜ਼ਾਰ ਤੱਕ ਦਾ ਬਕਾਇਆ ਕਰਜ਼ਾ ਮਾਫ ਕਰੇ, ਬੇਘਰ ਦਲਿਤਾਂ ਨੂੰ ਘਰ ਦੇਵੇ, ਹਰ ਦਲਿਤ ਪਰਿਵਾਰ 'ਚ ਇਕ ਨੌਕਰੀ ਦੇਵੇ, ਦਲਿਤ ਲੜਕੀਆਂ ਨੂੰ ਕਿਸੇ ਵੀ ਪੱਧਰ 'ਤੇ ਮੁਫਤ ਸਿੱਖਿਆ ਦੇਵੇ, ਸਾਰੇ ਨਿੱਜੀ ਸਿੱਖਿਆ ਸੰਸਥਾਵਾਂ 'ਚ 10 ਫੀਸਦੀ ਕੋਟਾ ਰਾਖਵਾਂ ਕਰਕੇ ਇੰਜੀਨੀਅਰਿੰਗ, ਮੈਨੇਜਮੈਂਟ ਅਤੇ ਮੈਡੀਕਲ ਕਾਲਜ 'ਚ ਮੁਫਤ ਸਿੱਖਿਆ ਦੇਵੇ, 300 ਯੁਨਿਟ ਤੱਕ ਮੁਫਤ ਬਿਜਲੀ ਦੇਵੇ, ਸ਼ਗਨ ਯੋਜਨਾ ਤਹਿਤ ਪ੍ਰਦਾਨ ਕੀਤੀ ਜਾਣ ਵਾਲੀ ਰਾਸ਼ੀ ਨੂੰ 51 ਹਜ਼ਾਰ ਕਰੇ, ਸਮਾਂ ਸੀਮਾਂ ਤਂੋ ਖਾਲੀ ਸਰਕਾਰੀ ਅਹੁਦਿਆਂ ਨੂੰ ਭਰਿਆ ਜਾਵੇ, ਨਿਗਮ, ਟਰੱਸਟ ਬੋਰਾਂ 'ਚ ਚੇਅਰਮੈਨ ਅਤੇ ਵਾਈਸ ਚੇਅਰਮੈਨ ਆਦਿ ਰਾਖਵਾਂ ਕਰਨ। ਇਸ ਦੇ ਨਾਲ ਹੀ ਨੌਜਵਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਉਨ੍ਹਾਂ ਨੂੰ ਸਮਾਰਟ ਫੋਨ ਦੇਵੇ, ਹਰ ਘਰ 'ਚ ਇਕ ਨੌਜਵਾਨ ਨੂੰ ਨੌਕਰੀ ਦੇਵੇ ਅਤੇ ਜਦ ਤੱਕ ਨੌਕਰੀ ਨਹੀਂ ਉਦੋਂ ਤੱਕ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ। ਔਰਤਾਂ ਨਾਲ ਆਪਣੇ ਚੋਣਾਵੀ ਵਾਅਦੇ ਮੁਤਾਬਕ ਸਰਕਾਰੀ ਨੌਕਰੀਆਂ 'ਚ 33 ਫੀਸਦੀ ਰਖਵਾਂ ਦੇਵੇ, ਘਰੇਲੂ ਹਿੰਸਾ ਦੀ ਸ਼ਿਕਾਰ ਹੁੰਦੀਆਂ ਔਰਤਾਂ ਦੇ ਲਈ ਹਰ ਜ਼ਿਲੇ 'ਚ ਸਹਾਇਤਾ ਕੇਂਦਰ ਖੋਲੇ ਜਾਣ, ਜਿਥੇ ਮੈਡੀਕਲ ਸਹਾਇਤਾਂ ਦੇ ਨਾਲ ਕਾਨੂੰਨੀ ਸਹਾਇਤਾ ਵੀ ਉਪਲੱਬਧ ਹੋਵੇ।
ਇਸ ਮੌਕੇ ਜ਼ਿਲਾ ਜਨਰਲ ਸਕੱਤਰ ਰਾਜਨ ਗੋਇਲ, ਮੰਡਲ ਪ੍ਰਧਾਨ ਪ੍ਰਵੀਨ ਕੁਮਾਰ, ਵਿਜੇ ਸ਼ਰਮਾ, ਜੋਗਿੰਦਰ ਸਿੰਘ ਛੀਨਾ, ਜੋਤੀ, ਪੁਰਸ਼ੋਤਮ, ਰਾਜਨ ਸਿਆਲ, ਸੰਦੀਪ ਠਾਕੁਰ, ਯੋਗੇਸ਼ ਸ਼ਰਮਾ, ਬਿੰਦੀਆਂ, ਪਰਮਜੀਤ ਕੌਰ, ਰਣਜੀਤ ਸਿੰਘ, ਦਵਿੰਦਰ ਘੁੱਗੀ, ਚੂਨੀ ਲਾਲ ਆਦਿ ਹਾਜ਼ਰ ਸਨ।
ਫਿਰੋਜ਼ਪੁਰ 'ਚ ਕਾਂਗਰਸ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਭਾਜਪਾ ਆਗੂਆਂ ਨੇ ਦਿੱਤਾ ਧਰਨਾ
NEXT STORY