ਭਵਾਨੀਗੜ੍ਹ/ਚੰਡੀਗੜ੍ਹ (ਵਿਕਾਸ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ 13 ਮਈ ਤੋਂ 17 ਮਈ ਤੱਕ ਪੰਜਾਬ ਵਿਚ ਆਪਣੇ ਪਾਰਟੀ ਉਮੀਦਵਾਰਾਂ ਦੇ ਸਮਰਥਨ ਵਿਚ ਚੋਣ ਪ੍ਰਚਾਰ ਕਰਨਗੇ। ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਸਮੇਤ ਕਈ ਸੀਨੀਅਰ ਨੇਤਾ ਵੀ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ 'ਚ ਚੋਣ ਮੁਹਿੰਮ ਭਖ਼ਾਉਣਗੇ। ਇਹ ਜਾਣਕਾਰੀ 'ਆਪ' ਦੇ ਪ੍ਰਧਾਨ ਭਗਵੰਤ ਮਾਨ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਦਿੱਤੀ।
ਕੇਜਰੀਵਾਲ ਦਾ ਪੰਜਾਬ 'ਚ ਪੂਰਾ ਪ੍ਰੋਗਰਾਮ-
ਅਰਵਿੰਦ ਕੇਜਰੀਵਾਲ 13 ਮਈ ਨੂੰ ਸੰਗਰੂਰ ਲੋਕ ਸਭਾ ਹਲਕਾ ਖੇਤਰ ਦੇ ਖਨੌਰੀ ਕਸਬੇ ਤੋਂ ਪੰਜਾਬ 'ਚ ਪ੍ਰਵੇਸ਼ ਕਰਨਗੇ ਤੇ ਖਨੌਰੀ-ਲਹਿਰਾਗਾਗਾ-ਸੁਨਾਮ ਤੇ ਚੀਮਾ-ਲੌਂਗੋਵਾਲ-ਧਨੌਲਾ, ਢਿੱਲਵਾਂ-ਬਰਨਾਲਾ ਤਕ ਰੋਡ ਸ਼ੋਅ ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।
- 14 ਮਈ ਨੂੰ ਬਰਨਾਲਾ-ਸੰਘੇੜਾ-ਸ਼ੇਰਪੁਰ-ਧੂਰੀ-ਸੰਗਰੂਰ ਤੱਕ ਰੋਡ ਸ਼ੋਅ ਅਤੇ ਭਵਾਨੀਗੜ੍ਹ, ਦਿੜਬਾ ਤੇ ਸੁਨਾਮ 'ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
- 15 ਮਈ ਨੂੰ ਬਠਿੰਡਾ ਲੋਕ ਸਭਾ ਹਲਕੇ ਦੇ ਪਹਿਲੇ ਪਿੰਡ ਢੱਪਈ ਤੋਂ ਲੈ ਕੇ ਭੀਖੀ-ਬੋੜਾਵਾਲ, ਗੁਰਨੇਕਲਾ-ਬੁਢਲਾਡਾ-ਫਫੜੇ ਭਾਈ ਕੇ-ਮਾਨਸਾ ਤੇ ਫਿਰ ਮੌੜ-ਕਮਾਲੂ-ਢਿੰਗਰਾ-ਸ਼ੇਖਪੁਰਾ-ਤਲਵੰਡੀ-ਲਾਲੇਆਣਾ-ਮਾਹੀ ਨੰਗਲ-ਭਾਂਗੀਵਾਂਦਰ-ਜੱਸੀ ਪਹੁਵਾਲੀ-ਬਠਿੰਡਾ ਤੱਕ ਰੋਡ ਸ਼ੋਅ ਤੇ ਜਨਸਭਾ ਕਰਨਗੇ।
- 16 ਮਈ ਨੂੰ ਫਰੀਦਕੋਟ ਲੋਕ ਸਭਾ ਹਲਕੇ ਦੇ ਜੈਤੋ-ਕੋਟਕਪੂਰਾ-ਫਰੀਦਕੋਟ-ਮੁੱਦਕੀ-ਬਾਘਾਪੁਰਾਣਾ ਤੇ ਫਿਰ ਨਿਹਾਲ ਸਿੰਘ ਵਾਲਾ-ਫੂਲੋਵਾਲੀ ਪੁਲ-ਚੜਿੱਕ-ਬੁੱਧ ਸਿੰਘ ਵਾਲਾ ਤੋਂ ਮੋਗਾ ਤੱਕ ਰੋਡ ਸ਼ੋਅ ਤੇ ਚੋਣ ਰੈਲੀਆਂ ਸੰਬੋਧਨ ਕਰਨਗੇ।
- 17 ਮਈ ਨੂੰ ਪਟਿਆਲਾ ਲੋਕ ਸਭਾ ਹਲਕੇ 'ਚ ਨਾਭਾ-ਪਟਿਆਲਾ-ਰਾਜਪੁਰਾ ਤੋਂ ਜ਼ੀਰਕਪੁਰ ਤੱਕ ਰੋਡ ਸ਼ੋਆ ਕਰਨਗੇ।
ਮਾਨ ਅਤੇ ਭਗਵੰਤ ਮਾਨ ਨੇ ਦੱਸਿਆ ਕਿ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ, ਸਤਿੰਦਰ ਜੈਨ, ਕੈਬਨਿਟ ਮੰਤਰੀ ਗੋਪਾਲ ਰਾਏ, ਰਜਿੰਦਰਪਾਲ ਗੁਪਤਾ, ਡਿਪਟੀ ਸਪੀਕਰ ਰਾਖੀ ਬਿੜਲਾ, ਲੋਕ ਸਭਾ ਚੋਣ ਰਹੇ ਰਾਘਵ ਚੱਢਾ ਤੇ ਆਤਿਸ਼ੀ, ਅਮਾਨਾਤੁਲਾ, ਵਿਧਾਇਕ ਨਰੇਸ਼ ਯਾਦਵ ਤੇ ਅਵਤਾਰ ਸਿੰਘ ਕਾਲਕਾ ਸਮੇਤ ਕਈ ਹੋਰ ਸੀਨੀਅਰ ਆਗੂ ਪੰਜਾਬ 'ਚ ਪ੍ਰਚਾਰ ਕਰਨਗੇ।
ਮੈਡਮ ਸਿੱਧੂ ਨੇ ਦੱਸਿਆ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਤੋਂ ਦੂਰ ਹੋਣ ਦਾ ਕਾਰਨ
NEXT STORY