ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ) - ਕਸਬਾ ਭਿੱਖੀਵਿੰਡ ਤੋ ਥੋੜੀ ਦੂਰ ਪੈਂਦੇ ਪਿੰਡ ਬਲੇਰ ਦੇ ਡੇਰਾ ਗਰੀਬ ਦਾਸੀਆ ਬਾਬਾ ਮਿੱਠਾ ਰਾਮ ਜੀ ਦਾ ਠਾਕੁਰਦੁਆਰਾ ਵਿਖੇ ਮਹੰਤ ਗੁਰਦਿਆਲਦਾਸ ਜੀ ਦੀ ਅਗਵਾਈ 'ਚ ਸੰਤ ਗੁਰਮੁਖ ਦਾਸ ਜੀ ਦੀ ਸਲਾਨਾ 14ਵੀ ਬਰਸੀ ਪਿੰਡ ਬਲੇਰ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਡੇਰੇ ਦੇ ਮਹੰਤ ਗੁਰਦਿਆਲਦਾਸ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਮਨੁੱਖੀ ਜੀਵ ਨੂੰ ਪ੍ਰਮਾਤਮਾ ਦੀ ਭਗਤੀ ਕਰਕੇ ਆਪਣੇ ਜੀਵਨ ਦਾ ਕਲਿਆਣ ਕਰਨਾ ਚਾਹੀਦਾ ਹੈ ਪਰ ਅਫਸੋਸ ਮਨੁੱਖ ਧਰਮ ਤੇ ਸੇਵਾ ਨਾਲ ਜੁੜਨ ਦੀ ਬਜਾਏ ਆਪਣੇ ਮੂਲ ਨਾਲੋਂ ਟੁੱਟਦਾ ਜਾ ਰਿਹਾ ਹੈ। ਮਨੁੱਖ ਨੂੰ ਆਖਰੀ ਸਾਹ ਤੱਕ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਕਰਦੇ ਰਹਿਣਾ ਚਾਹੀਦਾ ਹੈ। ਇਸ ਉਪਰੰਤ ਭਾਈ ਗੁਰਵੇਲ ਸਿੰਘ ਦੇ ਕਵੀਸਰੀ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਸੇਵਾਦਾਰ ਸੁਖਵੰਤ ਸਿੰਘ, ਬਲਵਿੰਦਰ ਸਿੰਘ, ਟਹਿਲ ਸਿੰਘ, ਸਾਬਕਾ ਸਰਪੰਚ ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ ਸ਼ੇਰਾ, ਸਾਬਕਾ ਸਰਪੰਚ ਦਰਸ਼ਨ ਸਿੰਘ, ਸੇਵਾ ਸਿੰਘ, ਗੁਲਾਬ ਸਿੰਘ, ਗੁਰਮੁਖ ਸਿੰਘ, ਗੁਰਦੀਪ ਸਿੰਘ ਗ੍ਰੰਥੀ, ਹਰਪਾਲ ਸਿੰਘ,, ਬਪਵਿੰਦਰ ਸਿੰਘ ਪਾਹੜਾ, ਸੁਖਪਾਲ ਸਿੰਘ, ਸੁਖਚੈਨ ਸਿੰਘ, ਆਤਮਾ ਸਿੰਘ, ਸੂਬੇਦਾਰ ਕਰਤਾਰ ਸਿੰਘ, ਹਰਦੇਵ ਸਿੰਘ, ਸਬਕਾ ਸਰਪੰਚ ਸੁਖਦੇਵ ਸਿੰਘ, ਗੁਰਦੇਵ ਸਿੰਘ, ਅਤੇ ਕੁਲਵੰਤ ਸਿੰਘ ਆਦਿ ਹਾਜਜ਼ ਸਨ।
ਮਿੰਨੀ ਸਕੱਤਰੇਤ ਅੱਗੇ ਮੁਲਾਜ਼ਮਾਂ ਅਤੇ ਬੇਰੋਜ਼ਗਾਰਾਂ ਨੇ ਦਿੱਤਾ ਧਰਨਾ
NEXT STORY