ਲੁਧਿਆਣਾ (ਮੁੱਲਾਂਪੁਰੀ)- ਮਾਲਵੇ ਦੇ ਸਭ ਤੋਂ ਵੱਡੇ ਘੁੱਗ ਵੱਸਦੇ ਇਲਾਕੇ ਬਠਿੰਡਾ ਲੋਕ ਸਭਾ ਸੀਟ ਤੋਂ 3 ਵਾਰ ਬੀਬਾ ਹਰਸਿਮਰਤ ਕੌਰ ਬਾਦਲ ਜਿੱਤ ਦਰਜ ਕਰ ਚੁੱਕੀ ਹੈ। ਹੁਣ ਚੌਥੀ ਵਾਰ 2024 ਦੀਆਂ ਲੋਕ ਸਭਾ ਚੋਣਾਂ ਫਿਰ ਤੋਂ ਬਠਿੰਡੇ ਤੋਂ ਉਸ ਦੇ ਮੈਦਾਨ ’ਚ ਉਤਰਨ ਦੇ ਆਸਾਰ ਹਨ। ਇਸ ਸਬੰਧੀ ਬੀਬਾ ਬਾਦਲ ਨੇ ਲੰਘੇ ਦਿਨੀਂ ਹਲਕੇ ਦਾ ਤੂਫਾਨੀ ਦੌਰਾ ਵੀ ਕੀਤਾ ਸੀ। ਹੁਣ ਇਸ ਲੋਕ ਸਭਾ ਹਲਕੇ ’ਚ ਬਾਦਲ ਦਾ ਗੜ੍ਹ ਤੋੜਨ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਦੇ ਪਰ ਤੋਲ ਰਹੀ ਹੈ, ਜਦੋਂਕਿ ਕਾਂਗਰਸੀ ਸੂਤਰਾਂ ਨੇ ਅੱਜ ਇਸ਼ਾਰਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਸਿੱਧੂ ਬਠਿੰਡੇ ਤੋਂ ਚੋਣ ਮੈਦਾਨ ’ਚ ਉਤਰ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਮੁੰਬਈ ਪੁਲਸ ਨੇ ਜਲੰਧਰ 'ਚ ਲਾਇਆ ਡੇਰਾ, ਨਾਮੀ ਲੋਕਾਂ ਦੇ ਫੁੱਲੇ ਹੱਥ-ਪੈਰ, ਜਾਣੋ ਕੀ ਹੈ ਪੂਰਾ ਮਾਮਲਾ
ਬਠਿੰਡ ਦੇ ਤਾਜ਼ੇ ਹਾਲਾਤ ਬਾਰੇ ਜੇਕਰ ਵੇਖਿਆ ਜਾਵੇ ਤਾਂ ਮਨਪ੍ਰੀਤ ਸਿੰਘ ਬਾਦਲ ਸਾਬਕਾ ਮੰਤਰੀ ਭਾਜਪਾ ਦੀ ਗੱਡੀ ਚੜ੍ਹ ਗਏ ਹਨ। ਇਸੇ ਤਰ੍ਹਾਂ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜੇ ਸਰੂਪ ਸਿੰਗਲਾ ਵੀ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰ ਕੇ ਭਾਜਪਾ ਵਿਚ ਜਾ ਰਲੇ ਹਨ। ਇਸੇ ਤਰ੍ਹਾਂ ਮੌੜ ਤੋਂ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਵੀ ਅਕਾਲੀ ਦਲ ਤੋਂ ਦੂਰ ਹੋ ਚੁੱਕੇ ਹਨ। ਜੀਤ ਮਹਿੰਦਰ ਸਿੰਘ ਸਾਬੋ ਕੀ ਤਲਵੰਡੀ ਤੋਂ ਸਾਬਕਾ ਵਿਧਾਇਕ ਵੀ ਅਕਾਲੀ ਦਲ ਤੋਂ ਵੱਖ ਹੋ ਕੇ ਕਾਂਗਰਸ ’ਚ ਮੁੜ ਆ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਵੱਲੋਂ ਜ਼ਿਲ੍ਹਾ ਇੰਚਾਰਜਾਂ ਤੇ ਸਹਿ-ਇੰਚਾਰਜਾਂ ਦੀਆਂ ਨਿਯੁਕਤੀਆਂ, ਪੜ੍ਹੋ ਪੂਰੀ List
ਇਸੇ ਤਰ੍ਹਾਂ ਇਸ ਲੋਕ ਸਭਾ ਹਲਕੇ ਤੋਂ ਹੋਰ ਵੀ ਕਈ ਛੋਟੇ-ਵੱਡੇ ਨੇਤਾ ਇੱਧਰ-ਉੱਧਰ ਹੋਣ ਦੀਆਂ ਖ਼ਬਰਾਂ ਹਨ ਪਰ ਸੂਤਰਾਂ ਨੇ ਦੱਸਿਆ ਕਿ ਅਕਾਲੀ ਦਲ ਵੀ ਇਸ ਵਾਰ ਬੀਬਾ ਬਾਦਲ ਬਾਰੇ ਬਠਿੰਡਾ ਜਾਂ ਫਿਰੋਜ਼ਪੁਰ ਨੂੰ ਚੋਣ ਲੜਾਉਣ ਲਈ ਜੋੜ-ਤੋੜ ਕਰ ਰਿਹਾ ਹੈ, ਜਦੋਂਕਿ ਬੀਬਾ ਜੀ ਦਾ ਮਨ ਵੀ ਬਠਿੰਡਾ ਲੋਕ ਸਭਾ ਹਲਕੇ ’ਤੇ ਟਿਕਿਆ ਹੋਇਆ ਹੈ। ਹੁਣ ਗੱਲ ਭਾਜਪਾ ਨਾਲ ਗੱਠਜੋੜ ’ਤੇ ਵੀ ਨਿਰਭਰ ਕਰੇਗੀ ਕਿ ਇਹ ਗੱਠਜੋੜ ਹੁੰਦਾ ਹੈ ਜਾਂ ਨਹੀਂ। ਜੇਕਰ ਹੁੰਦਾ ਹੈ ਤਾਂ ਅਕਾਲੀ ਦਲ ਨੂੰ ਤਾਕਤ ਮਿਲਣ ਦੇ ਆਸਾਰ ਹੋਣਗੇ। ਜੇਕਰ ਨਹੀਂ ਤਾਂ ਫਿਰ ਭਾਜਪਾ ਵਾਲੇ ਅਕਾਲੀਆਂ ਦੇ ਸੱਜਰੇ ਸ਼ਰੀਕ ਬਣ ਜਾਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਭਾਜਪਾ ਵੱਲੋਂ ਜ਼ਿਲ੍ਹਾ ਇੰਚਾਰਜਾਂ ਤੇ ਸਹਿ-ਇੰਚਾਰਜਾਂ ਦੀਆਂ ਨਿਯੁਕਤੀਆਂ, ਪੜ੍ਹੋ ਪੂਰੀ List
NEXT STORY