ਚੰਡੀਗੜ੍ਹ (ਅਸ਼ਵਨੀ)— ਆਮ ਬੰਦਿਆਂ ਵਾਂਗ ਜਦੋਂ ਵਿਰੋਧੀਆਂ ਵਲੋਂ ਸਿਆਸਤਦਾਨਾਂ ਨੂੰ ਕਾਨੂੰਨੀ ਲੜਾਈਆਂ ਵਿਚ ਉਲਝਾ ਲਿਆ ਜਾਂਦਾ ਹੈ ਤਾਂ ਉਹ ਵੀ ਬਹੁਤ ਜ਼ਿਆਦਾ ਦੁੱਖ ਅਤੇ ਸੰਤਾਪ ਭੋਗਦੇ ਹਨ। ਇਸ ਤੋਂ ਇਲਾਵਾ ਗੈਰ-ਜ਼ਿੰਮੇਵਾਰ ਮੀਡੀਆ ਟ੍ਰਾਇਲ ਉਨ੍ਹਾਂ ਦੀਆਂ ਤਕਲੀਫਾਂ ਨੂੰ ਹੋਰ ਵੱਡਾ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ 18 ਸਾਲ ਦੇ ਸੰਕਟ ਵਾਲੇ ਸਮੇਂ ਦਾ ਪਰਛਾਵਾਂ ਆਪਣੇ ਭਵਿੱਖ 'ਤੇ ਨਹੀਂ ਪੈਣ ਦੇਣਗੇ ਤੇ ਪੂਰੇ ਜੋਸ਼ ਨਾਲ ਮੁੜ ਸਿਆਸਤ 'ਚ ਵਾਪਸੀ ਕਰ ਰਹੇ ਹਨ। ਇਹ ਟਿੱਪਣੀਆਂ ਹਾਲ ਹੀ ਵਿਚ ਆਪਣੀ ਧੀ ਦੇ ਕੇਸ 'ਚੋਂ ਬਰੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਬੇਟੀ ਦੀ ਮੌਤ ਪਿੱਛੋਂ 18 ਸਾਲ ਸੰਤਾਪ ਭੋਗਿਆ ਹੈ। ਸੀ.ਬੀ.ਆਈ. ਅਦਾਲਤ ਵਲੋਂ ਉਨ੍ਹਾਂ ਨੂੰ ਦਿੱਤੀ 5 ਸਾਲ ਦੀ ਸਜ਼ਾ ਨੂੰ ਰੱਦ ਕਰਕੇ ਅਖੀਰ ਪੰਜਾਬ ਤੇ ਹਰਿਆਣਾ ਕੋਰਟ ਨੇ ਰਾਹਤ ਦਿੱਤੀ ਹੈ ਅਤੇ ਬੇਕਸੂਰ ਐਲਾਨ ਕੀਤਾ ਹੈ।
ਜਗੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਤਕਲੀਫ ਸਿਰਫ ਪਹਿਲਾਂ ਸੀ. ਬੀ. ਆਈ. ਕੋਰਟ ਅਤੇ ਫਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਪੇਸ਼ੀਆਂ ਭੁਗਤਣ ਤਕ ਸੀਮਤ ਨਹੀਂ ਸੀ, ਸਗੋਂ ਮੀਡੀਆ ਵਲੋਂ ਕੀਤੀ ਜਾ ਰਹੀ ਇਕ ਪਾਸੜ ਟ੍ਰਾਇਲ ਵੀ ਉਨ੍ਹਾਂ ਦਾ ਸੰਤਾਪ ਵਧਾ ਰਹੀ ਸੀ, ਜੋ ਕਿ ਫਜ਼ੂਲ ਦੀਆਂ ਅਟਕਲਾਂ ਰਾਹੀਂ ਰੋਜ਼ਾਨਾ ਫੈਸਲੇ ਸੁਣਾਉਂਦਾ ਸੀ ਅਤੇ ਅਕਾਲੀ ਆਗੂ ਨੂੰ ਬਿਨਾਂ ਕਿਸੇ ਸਬੂਤ ਤੋਂ ਦੋਸ਼ੀ ਐਲਾਨ ਕਰ ਰਿਹਾ ਸੀ। ਅਕਾਲੀ ਆਗੂ ਨੇ ਦੱਸਿਆ ਕਿ ਇਸ ਪੀਰੀਅਡ ਦੌਰਾਨ ਇਸ ਕਦੇ ਨਾ ਮੁੱਕਣ ਵਾਲੀ ਨਮੋਸ਼ੀ ਅਤੇ ਭਾਵਨਾਤਮਕ ਅੱਤਿਆਚਾਰ ਨੇ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਤਬਾਹ ਕਰ ਦਿੱਤਾ ਸੀ। ਉਨ੍ਹਾਂ ਨੂੰ ਚੋਣਾਂ ਲੜਨ ਤੋਂ ਰੋਕ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਅਦਾਲਤ ਨੇ ਉਨ੍ਹਾਂ ਨੂੰ ਨਿਰਦੋਸ਼ ਐਲਾਨ ਦਿੱਤਾ ਹੈ ਪਰ ਸਮੇਂ ਨੂੰ ਪੁੱਠਾ ਨਹੀਂ ਘੁਮਾਇਆ ਜਾ ਸਕਦਾ ਹੈ। ਉਸ ਸਮੇਂ ਜਿਹੜੇ ਮੌਕੇ ਉਨ੍ਹਾਂ ਦੇ ਬੂਹੇ 'ਤੇ ਦਸਤਕ ਦੇ ਰਹੇ ਸਨ, ਉਹ ਵਾਪਸ ਨਹੀਂ ਆ ਸਕਦੇ।
ਬਰਨਾਲਾ 'ਚ ਚੜ੍ਹਦੀ ਸਵੇਰ ਦਰਦਨਾਕ ਹਾਦਸਾ, 2 ਪੁਲਸ ਮੁਲਾਜ਼ਮਾਂ ਦੀ ਮੌਤ
NEXT STORY