ਜਲੰਧਰ- ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਅਤੇ ਨਕੋਦਰ ਤੋਂ ਸਾਬਕਾ ਵਿਧਾਇਕ ਰਹੇ ਗੁਰ ਪ੍ਰਤਾਪ ਸਿੰਘ ਵਡਾਲਾ ਵੱਲੋਂ ਅੱਜ ਜਲੰਧਰ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਬੇਅਦਬੀ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ। ਉਨ੍ਹਾਂ ਕਿਹਾ ਕਿ ਸੂਬੇ ਵਿਚ ਬੇਅਦਬੀ ਦੇ ਦੋਸ਼ੀਆਂ 'ਤੇ ਕਾਰਵਾਈ ਕਰਨ ਦਾ ਕਹਿ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਰਾਮ ਰਹੀਮ ਅਤੇ ਹਨੀਪ੍ਰੀਤ ਦੋਵੇਂ ਬੇਅਦਬੀ ਦੇ ਕੇਸ ਵਿਚ ਸ਼ਾਮਲ ਸਨ, ਇਹ ਬਿਆਨ ਮੁੱਖ ਗਵਾਹ ਪ੍ਰਦੀਪ ਕਲੇਰ ਵੱਲੋਂ ਕੋਰਟ ਵਿਚ ਦਰਜ ਕਰਵਾਏ ਗਏ ਸਨ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ- ਜਲੰਧਰ ਦੇ ਨਿੱਜੀ ਸਕੂਲ 'ਚ ਹੰਗਾਮਾ, ਵਿਦਿਆਰਥੀ ਹੋਇਆ ਬੇਹੋਸ਼, ਮਚੀ ਹਫ਼ੜਾ-ਦਫ਼ੜੀ
ਬੀਬੀ ਜਗੀਰ ਕੌਰ ਨੇ ਕਿਹਾ ਕਿ ਬੇਅਦਬੀ ਦੇ ਜਿੰਨੇ ਵੀ ਕੇਸ ਹੋਏ ਹਨ, ਉਸ 'ਤੇ ਅਸੀਂ ਜਾਂਚ ਕਰਾਵਾਂਗੇ। ਸੀ. ਆਈ. ਟੀ. ਹੈੱਡ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਉਕਤ ਬੇਅਦਬੀ ਦਾ ਕਾਰਨ ਕੀ ਹੈ। ਇਸ ਗੱਲ ਨੂੰ ਦੋ ਸਾਲ ਹੋ ਗਏ ਹਨ ਪਰ 'ਆਪ' ਸਰਕਾਰ ਨੇ ਕੁਝ ਨਹੀਂ ਕੀਤਾ। 'ਆਪ' ਨੇ ਪਹਿਲੇ ਮਹੀਨੇ ਵਿਚ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਸੀ ਪਰ ਅਜਿਹਾ ਕੁਝ ਨਹੀਂ ਹੋਇਆ। ਬੇਅਦਬੀ ਦੇ ਸਾਰੇ ਕੇਸਾਂ ਵਿਚ ਸਿਰਫ਼ ਐੱਫ਼. ਆਈ. ਆਰ. ਦਰਜ ਕੀਤੀ ਗਈ ਪਰ ਉਸ ਦੀ ਪੈਰਵੀ ਨਹੀਂ ਕੀਤੀ ਗਈ। ਪ੍ਰਦੀਪ ਕਲੇਰ ਕੇਸ ਵਿਚ ਮੁੱਖ ਗਵਾਹ ਸੀ। ਪ੍ਰਦੀਪ ਕਲੇਰ ਨੇ ਰਾਮ ਰਹੀਮ ਅਤੇ ਹਨੀਪ੍ਰੀਤ ਸਮੇਤ ਕਈ ਲੋਕਾਂ ਦਾ ਨਾਂ ਲਿਆ ਸੀ। ਕਲੇਰ ਨੇ ਪੁਲਸ ਨੂੰ ਦਿੱਤੇ ਗਏ 164 ਦੇ ਬਿਆਨਾਂ ਵਿਚ ਇਹ ਗੱਲ ਕਬੂਲੀ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਹਨੀਪ੍ਰੀਤ ਅਤੇ ਬਾਬਾ ਰਾਮ ਰਹੀਮ ਖ਼ੁਦ ਸ਼ਾਮਲ ਹਨ ਪਰ ਪੰਜਾਬ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਜੇਕਰ ਅਕਾਲੀ ਦਲ ਨੇ ਗਲਤ ਕੀਤਾ ਤਾਂ ਅੱਜ ਅਕਾਲੀ ਦਲ ਦਾ ਹਾਲ ਵੇਖ ਸਕਦੇ ਹੋ ਕਿ ਅਕਾਲੀ ਦਲ ਪਾਰਟੀ ਕਿੱਥੇ ਖੜ੍ਹੀ ਹੈ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੋਂ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ- ਬੱਸ ਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ, ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਲੰਧਰ ਦੇ ਨਿੱਜੀ ਸਕੂਲ 'ਚ ਹੰਗਾਮਾ, ਵਿਦਿਆਰਥੀ ਹੋਇਆ ਬੇਹੋਸ਼, ਮਚੀ ਹਫ਼ੜਾ-ਦਫ਼ੜੀ
NEXT STORY