ਬੇਗੋਵਾਲ (ਰਜਿੰਦਰ)-ਸ੍ਰੀ ਅੰਮਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਸਬੰਧੀ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਲਵੇ। ਅੱਜ ਆਪਣੇ ਗ੍ਰਹਿ ਬੇਗੋਵਾਲ ਵਿਖੇ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਲਗਾਤਾਰ ਦੋ-ਤਿੰਨ ਵਾਰ ਧਮਾਕੇ ਹੋ ਚੁੱਕੇ ਹਨ, ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਵੱਡੇ ਜਾਨੀ-ਮਾਲੀ ਨੁਕਸਾਨ ਨਹੀਂ ਹੋਏ। ਸ੍ਰੀ ਦਰਬਾਰ ਸਾਹਿਬ ਦੇ ਨੇੜੇ ਅਜਿਹਾ ਹੋਣਾ ਸੰਗਤਾਂ ’ਚ ਦਹਿਸ਼ਤ ਪਾਉਣ ਵਰਗਾ ਕੰਮ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਘਰੋਂ ਸੈਰ ਕਰਨ ਗਏ ਬਜ਼ੁਰਗ ਦਾ ਭੇਤਭਰੀ ਹਾਲਤ ’ਚ ਹੋਇਆ ਕਤਲ
ਉਨ੍ਹਾਂ ਕਿਹਾ ਕਿ ਇਥੇ ਹਰੇਕ ਧਰਮ ਦੇ ਲੋਕ ਆਉਂਦੇ ਹਨ, ਸਭਨਾਂ ਨੂੰ ਜਿਥੇ ਸਾਂਝੀਵਾਲਤਾ ਦਾ ਉਪਦੇਸ਼ ਮਿਲਦਾ ਹੈ, ਉੱਥੇ ਇੱਥੇ ਚਾਰੇ ਦਰਵਾਜ਼ੇ ਖੁੱਲ੍ਹੇ ਹਨ ਪਰ ਚਾਰੇ ਦਰਵਾਜੇ ਖੁੱਲ੍ਹੇ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਵੀ ਜੋ ਮਰਜ਼ੀ ਕਰੀ ਜਾਵੇ। ਸ਼ਰਾਰਤੀ ਲੋਕ ਆਪਣੀਆਂ ਮਨਮਾਨੀਆਂ ਕਰੀ ਜਾਣ। ਇਸ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਬੀਬੀ ਜਗੀਰ ਕੌਰ ਨੇ ਹੋਰ ਕਿਹਾ ਕਿ ਸੇਵਾਦਾਰਾਂ ਦੀ ਬਹੁਤ ਬਹਾਦਰੀ ਹੈ, ਜਿਨ੍ਹਾਂ ਨੇ ਮੁਲਜ਼ਮ ਨੂੰ ਫੜ ਕੇ ਪੁਲਸ ਨੂੰ ਫੜਾਇਆ। ਸਰਕਾਰ ਨੂੰ ਇਸ ਪ੍ਰਤੀ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ’ਚ ਇਕ ਵਾਰ ਫਿਰ ਸੀਵਰੇਜ ’ਚ ਗੈਸ, ਮੈਨਹੋਲ ਦਾ ਉੱਡਿਆ ਢੱਕਣ, ਵੇਖੋ ਕੀ ਹੋਇਆ ਸੜਕ ਦਾ ਹਾਲ
ਲੀਡਿੰਗ ਏਅਰ ਕਰਾਫਟਮੈਨ ਸੁਨੀਲ ਕੁਮਾਰ ਨੂੰ ਸ਼ੌਰਿਆ ਚੱਕਰ ਮਿਲਣ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ
NEXT STORY