ਲੁਧਿਆਣਾ : ਸ਼ਹਿਰ ਦੇ ਸੀਵਰੇਜ ’ਚ ਜਮ੍ਹਾ ਗੈਸ ਕਾਰਨ ਅਜੇ 10 ਦਿਨ ਪਹਿਲਾਂ ਹੀ ਲੁਧਿਆਣਾ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ ਵੀ ਪ੍ਰਸ਼ਾਸਨ ਨਹੀਂ ਜਾਗਿਆ ਹੈ। ਲੁਧਿਆਣਾ ਦੇ ਇਕ ਹੋਰ ਇਲਾਕੇ ਵਿਚ ਅੱਜ ਸੀਵਰੇਜ ਦੇ ਅੰਦਰ ਗੈਸ ਜਮ੍ਹਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਸਮਾਂ ਰਹਿੰਦਿਆਂ ਇਹ ਘਟਨਾ ਟਲ ਗਈ।
ਇਹ ਖ਼ਬਰ ਵੀ ਪੜ੍ਹੋ : CBSE 10ਵੀਂ-12ਵੀਂ ਦੇ ਨਤੀਜੇ ਸਬੰਧੀ ਵਾਇਰਲ ਹੋਇਆ ਫ਼ਰਜ਼ੀ ਨੋਟਿਸ, ਬੋਰਡ ਨੇ ਟਵੀਟ ਕਰ ਕੀਤਾ ਅਲਰਟ
ਜਾਣਕਾਰੀ ਅਨੁਸਾਰ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ’ਚ ਅੱਜ ਦੁਪਹਿਰ ਸੀਵਰੇਜ ਦਾ ਮੈਨ ਹੋਲ ਅਚਾਨਕ ਉੱਛਲਿਆ ਅਤੇ ਸੀਵਰੇਜ ਦੇ ਆਲੇ-ਦੁਆਲੇ ਸੜਕ ’ਤੇ ਤਰੇੜਾਂ ਆ ਗਈਆਂ। ਇਸ ਅਚਾਨਕ ਵਾਪਰੀ ਘਟਨਾ ਤੋਂ ਬਾਅਦ ਲੋਕ ਘਬਰਾ ਗਏ ਅਤੇ ਇਧਰ-ਉਧਰ ਭੱਜਣ ਲੱਗੇ। ਫਿਲਹਾਲ ਇਸ ਮਾਮਲੇ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਪਤਾ ਲੱਗਾ ਹੈ ਕਿ ਇਲਾਕੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਇਲਾਕੇ ਵਿਚ ਕਈ ਘਰ ਅਜਿਹੇ ਹਨ, ਜਿੱਥੇ ਬੱਚੇ, ਬਜ਼ੁਰਗ ਅਤੇ ਆਮ ਲੋਕ ਰਹਿੰਦੇ ਹਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਲੁਧਿਆਣਾ ’ਚ ਪ੍ਰਸ਼ਾਸਨ ਦੀ ਇਕ ਵੱਡੀ ਲਾਪਰਵਾਹੀ ਇਕ ਵਾਰ ਫਿਰ ਸਾਹਮਣੇ ਆਈ ਹੈ।
ਇਹ ਖ਼ਬਰ ਵੀ ਪੜ੍ਹੋ : ਨਾ OTP ਦੱਸਿਆ ਤੇ ਨਾ ਹੀ ਖਾਤੇ ਦੀ ਦਿੱਤੀ ਜਾਣਕਾਰੀ, ਫਿਰ ਵੀ ਖਾਤੇ ’ਚੋਂ ਉੱਡੇ ਪੌਣੇ 8 ਲੱਖ ਰੁਪਏ
ਜਲੰਧਰ ਜ਼ਿਮਨੀ ਚੋਣ ਸੰਬਧੀ ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਘੇਰੀ 'ਆਪ', ਕਹੀ ਇਹ ਗੱਲ
NEXT STORY