ਚੰਡੀਗੜ੍ਹ (ਸੁਸ਼ੀਲ) - ਚੰਡੀਗੜ੍ਹ ਟ੍ਰੈਫਿਕ ਪੁਲਸ ਨੇ 29ਵਾਂ ਨੈਸ਼ਨਲ ਰੋਡ ਸੇਫਟੀ ਵੀਕ ਦਾ ਆਗਾਜ਼ ਵਾਕਥਾਨ ਤੇ ਸਾਈਕਲ ਰੈਲੀ ਨਾਲ ਕੀਤਾ। ਟ੍ਰੈਫਿਕ ਪੁਲਸ ਦੇ ਐੱਸ. ਐੱਸ. ਪੀ. ਟ੍ਰੈਫਿਕ ਸਸ਼ਾਂਕ ਆਨੰਦ ਨੇ ਰੈਲੀ ਨੂੰ ਹਰੀ ਝੰਡੀ ਵਿਖਾਈ। ਰੈਲੀ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੇ ਚੰਡੀਗੜ੍ਹ ਦੇ ਲੋਕਾਂ ਨੂੰ 'ਮੇਕ ਚੰਡੀਗੜ੍ਹ ਹਾਰਨ ਫ੍ਰੀ' ਸਬੰਧੀ ਜਾਗਰੂਕ ਕੀਤਾ। ਪ੍ਰੋਗਰਾਮ ਵਿਚ 1500 ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੌਕੇ ਡੀ. ਐੱਸ. ਪੀ. ਰਾਜੀਵ ਕੁਮਾਰ ਅੰਬਸਤਾ ਸਮੇਤ ਹੋਰ ਟ੍ਰੈਫਿਕ ਮਾਰਸ਼ਲ ਮੌਜੂਦ ਰਹੇ। ਪੁਲਸ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸੜਕ ਸੁਰੱਖਿਆ ਸਬੰਧੀ ਨੁੱਕੜ ਡਰਾਮਾ ਪੇਸ਼ ਕੀਤਾ, ਜੋ ਕਿ ਮਾਸਕ ਥਿਏਟਰ ਨੇ ਆਯੋਜਿਤ ਕੀਤਾ ਸੀ। ਇਸ ਵਿਚ ਲੋਕਾਂ ਨੂੰ ਹੈਲਮੇਟ ਨਾ ਪਾਉਣ ਕਾਰਨ ਹੋਣ ਵਾਲੇ ਨੁਕਸਾਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੱਤਕਾ ਖੇਡਿਆ। ਵਿਰਸਾ ਸ਼ੋਅ ਗਰੁੱਪ ਨੇ ਸੰਗੀਤ ਪ੍ਰੋਗਰਾਮ ਪੇਸ਼ ਕੀਤਾ। ਐੱਸ. ਐੱਸ. ਪੀ. ਆਨੰਦ ਨੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਇਨਾਮ ਵੰਡੇ।
ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ
ਰੋਡ ਸੇਫਟੀ ਵੀਕ ਵਿਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸੈਕਟਰ-14 ਸਥਿਤ ਅੰਕੁਰ ਸਕੂਲ, ਭਵਨ ਪਾਠਸ਼ਾਲਾ ਸਕੂਲ, ਸੈਕਟਰ-45 ਸਥਿਤ ਸੇਂਟ ਸਟੀਫਨ ਸਕੂਲ, ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20, 19, 16, 38 ਵੈਸਟ, ਸੈਕਟਰ-46 ਦੇ ਪੀ. ਜੀ. ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਸਾਈਕਲ ਕਲੱਬ ਦੇ ਮੈਂਬਰਾਂ ਨੇ ਵੀ ਰੈਲੀ 'ਚ ਹਿੱਸਾ ਲਿਆ।
ਮਾਰਸ਼ਲ ਬਣਨ ਲਈ 20 ਲੋਕਾਂ ਨੇ ਕੀਤਾ ਅਪਲਾਈ
ਟ੍ਰੈਫਿਕ ਨਾਕਿਆਂ ਦੌਰਾਨ ਟ੍ਰੈਫਿਕ ਮਾਰਸ਼ਲ ਬਣਨ ਲਈ ਐਤਵਾਰ ਨੂੰ 20 ਲੋਕਾਂ ਨੇ ਅਪਲਾਈ ਕੀਤਾ ਹੈ। ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਐਤਵਾਰ ਨੂੰ ਸੈਕਟਰ-29 ਸਥਿਤ ਟ੍ਰੈਫਿਕ ਪੁਲਸ ਲਾਈਨ 'ਚ ਮਾਰਸ਼ਲ ਬਣਨ ਲਈ ਕੈਂਪ ਲਾਇਆ ਹੋਇਆ ਸੀ, ਇਸ ਵਿਚ 45 ਸਾਲ ਤੋਂ ਵੱਧ ਉਮਰ ਵਾਲੇ 20 ਲੋਕਾਂ ਨੇ ਅਪਲਾਈ ਕੀਤਾ ਹੈ।
ਲੜਾਈ ਕਰਨ ਵਾਲਿਆਂ ਖਿਲਾਫ਼ ਮੁਕੱਦਮਾ ਦਰਜ, 3 ਗ੍ਰਿਫਤਾਰ
NEXT STORY