ਚੰਡੀਗੜ੍ਹ : ਇਸ ਵਾਰ ਮਾਨਸੂਨ ਪਹਿਲਾਂ ਆਇਆ ਅਤੇ ਦੇਰ ਨਾਲ ਜਾ ਰਿਹਾ ਹੈ। ਪੰਜਾਬ, ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ, ਹਰਿਆਣਾ, ਉਤਰਾਖੰਡ ਅਤੇ ਰਾਜਸਥਾਨ ਤੋਂ ਮਾਨਸੂਨ ਦੀ ਬੁੱਧਵਾਰ ਨੂੰ ਵਿਦਾਈ ਹੋਗਈ। ਅਨੁਮਾਨ ਹੈ ਕਿ ਇਸ ਵਾਰ ਅਕਤੂਬਰ ਜ਼ਿਆਦਾ ਗਰਮ ਰਹੇਗਾ। ਦੂਜੇ ਪਾਸੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਮਾਨਸੂਨ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਅਤੇ ਮੱਧ ਭਾਰਤ ਦੇ ਕੁਝ ਖੇਤਰਾਂ ਤੋਂ ਵਾਪਸ ਹਟ ਗਿਆ ਹੈ, ਅਗਲੇ ਦੋ-ਤਿੰਨ ਦਿਨਾਂ ਵਿਚ ਬਾਕੀ ਖੇਤਰਾਂ ਵਿਚੋਂ ਵੀ ਮਾਨਸੂਨ ਦੇ ਹਟਣ ਦੀ ਸੰਭਾਵਨਾ ਹੈ ਪਰ ਇਸ ਦੇ ਬਾਵਜੂਦ ਮਾਨਸੂਨ ਦੀ ਕਿਤੇ ਕਿਤੇ ਹਲਕੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੂਰਬੀ ਬੰਗਲਾਦੇਸ਼ ਅਤੇ ਇਸਦੇ ਆਸਪਾਸ ਦੇ ਖੇਤਰਾਂ ਵਿਚ ਇਕ ਚੱਕਰਵਾਤ ਬਣ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 5 ਅਕਤੂਬਰ ਨੂੰ ਛੁੱਟੀ, ਸੂਬਾ ਸਰਕਾਰ ਨੇ ਕੀਤਾ ਐਲਾਨ
ਇਸ ਚੱਕਰਵਾਤੀ ਸਰਕੂਲੇਸ਼ਨ ਦੇ ਪ੍ਰਭਾਵ ਕਾਰਨ 4 ਅਕਤੂਬਰ ਦੇ ਆਸਪਾਸ ਉੱਤਰੀ ਬੰਗਾਲ ਦੀ ਖਾੜੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਇਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਜਿਸ ਦੇ ਚੱਲਦੇ ਜੰਮੂ-ਕਸ਼ਮੀਰ-ਲਦਾਖ-ਗਿਲਗਿਤ-ਬਾਲਟਿਸਤਾਨ-ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਹਰਿਆਣਾ-ਚੰਡੀਗੜ੍ਹ-ਦਿੱਲੀ, ਪੱਛਮੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਪੱਛਮੀ ਮੱਧ ਪ੍ਰਦੇਸ਼ ਵਿਚ ਮੀਂਹ ਦੀ ਕਿਤੇ ਤੇਜ਼ ਤੇ ਕਿਤੇ ਹਲਕੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਘਰ ਜਾਂਦੇ ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਹੋ ਗਈ ਵੱਡੀ ਵਾਰਦਾਤ, ਲੁੱਟ ਕੇ ਲੈ ਗਏ ਸਭ ਕੁੱਝ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਂਟਰਲ ਜੇਲ੍ਹ 'ਚ ਕੈਦੀ ਤੋਂ ਮਿਲੇ ਨਸ਼ੀਲੇ ਕੈਪਸੂਲ
NEXT STORY