ਜਲੰਧਰ (ਧਵਨ)- ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਹਾਲਾਤ ਬਣੇ ਹੋਏ ਹਨ। 29 ਅਪ੍ਰੈਲ 2025 ਨੂੰ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਸੀ ਕਿ ਕੀ ਭਾਰਤ ਪਹਿਲਗਾਮ ’ਚ ਹੋਈ ਘਟਨਾ ਦਾ ਬਦਲਾ ਲਵੇਗਾ? ਜਿਸ ਦੇ ਜਵਾਬ ’ਚ ਦਿੱਲੀ ਦੇ ਪ੍ਰਮੁੱਖ ਜੋਤਿਸ਼ਾਚਾਰੀਆ ਅਜੇ ਭਾਂਬੀ ਨੇ ਜਵਾਬ ਦਿੱਤਾ ਸੀ ਕਿ 45 ਦਿਨਾਂ ਦੇ ਅੰਦਰ ਭਾਰਤ ਪਾਕਿਸਤਾਨ ’ਤੇ ਕਾਰਵਾਈ ਕਰ ਸਕਦਾ ਹੈ ਅਤੇ ਭਾਰਤ-ਪਾਕਿਸਤਾਨ ਵਿਚਾਲੇ ਹਮਲੇ ਦੀ ਮਿਆਦ 7 ਤੋਂ 27 ਦਿਨ ਤੱਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਹੁਣ ਇਕ ਹੋਰ ਪੱਤਰਕਾਰ ਨੇ ਸਵਾਲ ਕੀਤਾ ਕਿ ਇਹ ਜੰਗ ਕਿੰਨੀ ਘਾਤਕ ਹੋ ਸਕਦੀ ਹੈ ਅਤੇ ਕਿੰਨੀ ਲੰਬੀ ਚੱਲੇਗੀ? ਉਨ੍ਹਾਂ ਕਿਹਾ ਕਿ 7 ਮਈ 2025 ਨੂੰ ਦੁਪਹਿਰ 12.50 ਵਜੇ ਸਵਾਲ ਦਿੱਲੀ ’ਚ ਕੀਤਾ ਗਿਆ ਅਤੇ ਉਸ ਸਮੇਂ ਸਿੰਘ ਲਗਨ ਅਤੇ ਮੇਖ ਉਦੇ ਹੋ ਰਿਹਾ ਸੀ। 7ਵਾਂ ਘਰ ਪਾਕਿਸਤਾਨ ਨੂੰ ਦਰਸਾਉਂਦਾ ਹੈ। ਲਗਨ ਘਰ ਭਾਰਤ ਦਾ ਸੀ, ਜਿਸ ਦਾ ਸਵਾਮੀ ਸੂਰਜ ਉੱਚ ਰਾਸ਼ੀ ’ਚ ਭਾਗਯ ਸਥਾਨ ਬੁੱਧ ਦੇ ਨਾਲ ਸਥਿਤ ਸੀ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਭਾਰਤ ਫਾਇਦੇ ਦੀ ਸਥਿਤੀ ’ਚ ਰਹੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਘਰ ਦਾ ਸਵਾਮੀ ਸ਼ਨੀ ਅੱਠਵੇਂ ਘਰ ’ਚ ਰਾਹੂ ਤੋਂ ਪੀੜਤ ਹੈ। ਸ਼ੁੱਕਰ ਅੱਠਵੇਂ ਘਰ ’ਚ 9 ਡਿਗਰੀ ਦਾ ਹੈ ਅਤੇ ਨੀਚ ਦਾ ਮੰਗਲ 12ਵੇਂ ਭਾਗ ’ਚ 14 ਡਿਗਰੀ ਦਾ ਹੈ, ਜਿਸ ਕਾਰਨ ਸ਼ੁੱਕਰ ਅਤੇ ਮੰਗਲ ’ਚ ਇਕ ਘਾਤਕ ਸਬੰਧ ਬਣ ਰਿਹਾ ਹੈ। ਇਸ ਗ੍ਰਹਿ ਯੋਗ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਚੁੱਪ ਨਹੀਂ ਬੈਠੇਗਾ।
ਇਹ ਵੀ ਪੜ੍ਹੋ: ਜੰਗ ਦੇ ਹਾਲਾਤ ਦਰਮਿਆਨ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਪਾਬੰਦੀ, ਰਾਤ 10 ਤੋਂ ਸਵੇਰੇ 6 ਵਜੇ ਤੱਕ...

ਪਾਕਿਸਤਾਨ ਬਦਲੇ ਦੀ ਕਾਰਵਾਈ ’ਚ ਜਿੰਨੀ ਜ਼ਿਆਦਾ ਆਪਣੀ ਤਾਕਤ ਲਾਵੇਗਾ, ਓਨਾ ਉਸ ਨੂੰ ਜ਼ਿਆਦਾ ਆਰਥਿਕ ਨੁਕਸਾਨ ਹੋਵੇਗਾ ਅਤੇ ਆਮ ਜਨਤਾ ’ਚ ਦਹਿਸ਼ਤ ਪੈਦਾ ਹੋਵੇਗੀ। ਕੁਝ ਸਮੇਂ ਬਾਅਦ ਪਾਕਿਸਤਾਨ ਦੀ ਜਨਤਾ ਆਪਣੀ ਸਰਕਾਰ ਅਤੇ ਫੌਜ ਦੇ ਖਿਲਾਫ ਹੋ ਜਾਵੇਗੀ। ਪ੍ਰਸ਼ਨ ਕੁੰਡਲੀ ਸਪੱਸ਼ਟ ਸੰਕੇਤ ਦੇ ਰਹੀ ਹੈ ਕਿ ਪਾਕਿਸਤਾਨੀ ਫ਼ੌਜ ਆਪਣੀ ਹਰਕਤ ਤੋਂ ਬਾਜ਼ ਨਹੀਂ ਆਵੇਗੀ ਅਤੇ ਵੱਡੀ ਜੰਗ ਦੇ ਮਨਸੂਬੇ ਨਾਲ ਅੱਗੇ ਵਧੇਗੀ। ਭਾਰਤ ਦੀ ਫ਼ੌਜ ਪੂਰੇ ਜੋਸ਼ ਨਾਲ ਡਟ ਕੇ ਉਸ ਦਾ ਮੁਕਾਬਲਾ ਕਰੇਗੀ ਅਤੇ ਪਾਕਿਸਤਾਨ ਨੂੰ ਜ਼ਬਰਦਸਤ ਜਾਨ-ਮਾਲ ਦਾ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ: ਡੇਰਾ ਬਿਆਸ 'ਚ ਹੋਣ ਵਾਲਾ ਦੂਜਾ ਭੰਡਾਰਾ ਰੱਦ, ਸੰਗਤ ਨੂੰ ਕੀਤੀ ਗਈ ਖ਼ਾਸ ਅਪੀਲ
ਚੰਦਰ ਕੁੰਡਲੀ ’ਚ ਲਗਨ ’ਚ 23 ਡਿਗਰੀ ਅਤੇ ਬ੍ਰਹਸਪਤੀ 28 ਡਿਗਰੀ ’ਤੇ ਹੋਣ ਕਾਰਨ ਦੁਨੀਆ ਦੇ ਸ਼ਕਤੀਸ਼ਾਲੀ ਅਤੇ ਮਿੱਤਰ ਦੇਸ਼ ਇਸ ਜੰਗ ਨੂੰ ਖਤਰਨਾਕ ਪੱਧਰ ’ਤੇ ਨਹੀਂ ਜਾਣ ਦੇਣਗੇ। ਪਾਕਿਸਤਾਨ ਦੀ ਕਮਜ਼ੋਰੀ ਦਿਨ-ਬ-ਦਿਨ ਜ਼ਾਹਿਰ ਹੁੰਦੀ ਚਲੀ ਜਾਵੇਗੀ। ਪ੍ਰਮਾਣੂ ਜੰਗ ਦਾ ਮਾਹੌਲ ਪਾਕਿਸਤਾਨ ਬਣਾਉਣ ਦੀ ਕੋਸ਼ਿਸ਼ ਕਰੇਗਾ ਪਰ ਪ੍ਰਮਾਣੂ ਜੰਗ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜੰਗ ’ਚ ਭਾਰਤ ਦਾ ਹੱਥ ਉੱਤੇ ਰਹੇਗਾ ਕਿਉਂਕਿ ਸੂਰਜ ਦੀ ਸਥਿਤੀ ਕਾਫ਼ੀ ਮਜ਼ਬੂਤ ਹੈ। ਭਾਰਤ ਜਦੋਂ ਪਾਕਿਸਤਾਨ ਨੂੰ ਸਬਕ ਸਿਖਾ ਦੇਵੇਗਾ ਤਾਂ ਦੁਨੀਆ ਦੇ ਕਈ ਦੇਸ਼ ਜੰਗਬੰਦੀ ਦੀ ਮੰਗ ਕਰਨਗੇ। ਉਸ ਸਥਿਤੀ ’ਚ ਭਾਰਤ ਮੁਆਫੀ ਦੇਣ ਦੇ ਮੂਡ ’ਚ ਆ ਜਾਵੇਗਾ। ਪ੍ਰਸ਼ਨ ਕੁੰਡਲੀ ਅਨੁਸਾਰ ਇਸ ਹਮਲੇ ਦੀ ਮਿਆਦ 7 ਤੋਂ 27 ਦਿਨ ਤੱਕ ਰਹਿਣ ਵਾਲੀ ਹੈ। ਕੁੰਡਲੀ ਅਨੁਸਾਰ ਭਿਆਨਕ ਜੰਗ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਵੱਖ-ਵੱਖ ਥਾਵਾਂ ’ਤੇ ਹਮਲੇ ਹੁੰਦੇ ਰਹਿਣਗੇ। ਪਾਕਿਸਤਾਨ ਨੂੰ ਵੱਡਾ ਸਦਮਾ ਲੱਗੇਗਾ ਅਤੇ ਉਹ ਲੰਬੇ ਸਮੇਂ ਤੱਕ ਸਿਰ ਚੁੱਕਣ ਦੀ ਹਿੰਮਤ ਨਹੀਂ ਕਰੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਪੱਧਰ 'ਤੇ ਫੇਰਬਦਲ! ਹੁਣ ਵਕਫ਼ ਬੋਰਡ ਦੇ ਇਨ੍ਹਾਂ ਕਰਮਚਾਰੀਆਂ ਦੇ ਕਰ 'ਤੇ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ Emergency Services ਨੂੰ ਰਿਵਿਊ ਕਰਨਗੇ ਮੰਤਰੀ
NEXT STORY