ਲੁਧਿਆਣਾ (ਵਿੱਕੀ) : ਸਟੇਟ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਪੰਜਾਬ ਵਲੋਂ ਸੂਬੇ ਦੇ ਸਾਰੇ ਸਕੂਲਾਂ (ਪੀ. ਐੱਮ. ਸਕੂਲਾਂ ਨੂੰ ਛੱਡ ਕੇ) 'ਚ ਕਲਾਸ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਲਈ ‘ਬੈਗਲੈੱਸ-ਡੇਅ’ ਲਾਗੂ ਕਰਨ ਦੀ ਯੋਜਨਾ ਜਾਰੀ ਕੀਤੀ ਗਈ ਹੈ, ਜਿਸ ਨਾਲ ਬੈਗਾਂ ਦਾ ਭਾਰ ਚੁੱਕਣ ਵਾਲੇ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ। ਇਸ ਦਾ ਮਕਸਦ ਵਿਦਿਆਰਥੀਆਂ ’ਚ ਰਚਨਾਤਮਕਤਾ, ਸਮਾਜਿਕ ਭਾਵਨਾਤਮਕ ਸਿਖਲਾਈ, ਤਜਰਬਾ ਸਿਖਲਾਈ ਅਤੇ ਕਲਾਸ ਤੋਂ ਬਾਹਰ ਦੇ ਤਜਰਬਿਆਂ ਜ਼ਰੀਏ 21ਵੀਂ ਸਦੀ ਦੀਆਂ ਕੁਸ਼ਲਤਾਵਾਂ ਦਾ ਵਿਕਾਸ ਕਰਨਾ ਹੈ। ਹਰ ਸਕੂਲ ਨੂੰ ਇਨ੍ਹਾਂ ‘ਬੈਗਲੈੱਸ-ਡੇਅ’ ਦੇ ਸਫ਼ਲ ਸੰਚਾਲਨ ਲਈ 100000 ਰੁਪਏ ਦਾ ਫੰਡ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਲੁਧਿਆਣਾ ਦੇ 510 ਸਕੂਲਾਂ ਨੂੰ ਇਹ ਫੰਡ ਪ੍ਰਾਪਤ ਹੋਇਆ ਹੈ। ਇਨ੍ਹਾਂ ਦਿਨਾਂ ਦੌਰਾਨ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਦੀ ਯੋਜਨਾਂ ਸਕੂਲ ਮੁਖੀ ਸਬੰਧਿਤ ਸਰਕਲ ਕਮੇਟੀ ਨਾਲ ਮਿਲ ਕੇ ਤਿਆਰ ਕਰਨਗੇ। ਹਰ ਵਿਦਿਆਰਥੀ ਦੀ ਹਿੱਸੇਦਾਰੀ ਯਕੀਨੀ ਬਣਾਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਨਵੇਂ ਹੁਕਮ ਜਾਰੀ, ਜ਼ਰੂਰ ਪੜ੍ਹਨ ਮਾਪੇ
ਫੰਡ ਦੀ ਵਰਤੋਂ ਹੇਠ ਲਿਖੇ ਕਾਰਜਾਂ ਲਈ ਕੀਤੀ ਜਾ ਸਕੇਗੀ
ਗਤੀਵਿਧੀਆਂ ਲਈ ਜ਼ਰੂਰੀ ਸਮੱਗਰੀ ਦੀ ਖ਼ਰੀਦ
ਮਾਹਿਰਾਂ ਜਾਂ ਪ੍ਰਸਿੱਧ ਵਿਅਕਤੀਆਂ ਨੂੰ ਸੱਦਾ ਦੇਣ ਅਤੇ ਸਨਮਾਨਿਤ ਕਰਨ
ਮੁਕਾਬਲੇ ਕਰਵਾਉਣ ਅਤੇ ਇਨਾਮ ਤਕਸੀਮ ਕਰਨ
ਵਿਦਿਆਰਥੀਆਂ ਲਈ ਰਿਫਰੈੱਸ਼ਮੈਂਟ ਅਤੇ ਵਿੱਦਿਅਕ ਸਫ਼ਰ
ਵਿਸ਼ੇਵਾਰ ਪ੍ਰਦਰਸ਼ਨੀਆਂ, ਮਾਡਲ, ਚਾਰਟ ਅਤੇ ਪ੍ਰਾਜੈਕਟਾਂ ਲਈ ਸਮੱਗਰੀ ਮੁਹੱਈਆ ਕਰਵਾਉਣਾ।
ਹੈੱਡ ਆਫਿਸ ਨੂੰ ਭੇਜਣੀ ਹੋਵੇਗੀ ਰਿਪੋਰਟ
ਕਲਾਸ 6ਵੀਂ ਤੋਂ 8ਵੀਂ ਦੇ ਵਿਦਿਆਰਥੀਆਂ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰ ਕੇ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਮੀਖਿਆ ਕਰਵਾਇਆ ਜਾਵੇਗਾ। ਸਕੂਲਾਂ ਨੂੰ ‘ਬੈਗਲੈੱਸ-ਡੇਅ’ ਦੀਆਂ ਗਤੀਵਿਧੀਆਂ ਦਾ ਵੇਰਵਾ ਸਬੰਧਿਤ ਰਜਿਸਟਰ ’ਚ ਦਰਜ ਕਰਨਾ ਜ਼ਰੂਰੀ ਹੋਵੇਗਾ ਅਤੇ ਹਰ ਦਿਨ ਦੀ ਰਿਪੋਰਟ ਨਿਰਧਾਰਿਤ ਪ੍ਰੋਫਾਰਮੇ ’ਚ ਤਿਆਰ ਕਰ ਕੇ ਰੱਖਣੀ ਪਵੇਗੀ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ 31 ਮਾਰਚ 2026 ਤੱਕ ਕੰਪਾਈਲ ਰਿਪੋਰਟ (ਤਸਵੀਰਾਂ ਸਮੇਤ) ਈ-ਮੇਲ ਜ਼ਰੀਏ ਹੈੱਡ ਆਫਿਸ ਨੂੰ ਭੇਜਣੀ ਹੋਵੇਗੀ।
ਇਹ ਵੀ ਪੜ੍ਹੋ : PSEB ਦੇ Topper ਬੱਚਿਆਂ ਲਈ CM ਮਾਨ ਦਾ ਵੱਡਾ ਐਲਾਨ
ਇਨ੍ਹਾਂ ਤਾਰੀਖ਼ਾਂ ਨੂੰ ਮਨਾਇਆ ਜਾਵੇਗਾ ‘ਬੈਗਲੈੱਸ-ਡੇਅ’
ਮਈ : 31 ਮਈ 2025
ਜੁਲਾਈ : 5 ਜੁਲਾਈ
ਜੁਲਾਈ : 26 ਜੁਲਾਈ
ਅਗਸਤ : 30 ਅਗਸਤ
ਸਤੰਬਰ : 5 ਸਤੰਬਰ
ਸਤੰਬਰ : 27 ਸਤੰਬਰ
ਅਕਤੂਬਰ : 18 ਅਕਤੂਬਰ
ਅਕਤੂਬਰ : 25 ਅਕਤੂਬਰ
ਨਵੰਬਰ : 14 ਨਵੰਬਰ
ਨਵੰਬਰ : 29 ਨਵੰਬਰ
ਦਸੰਬਰ : 20 ਦਸੰਬਰ
ਜਨਵਰੀ : 17 ਜਨਵਰੀ 2026
ਅੰਮ੍ਰਿਤਸਰ ਧਮਾਕਾ: ਮਜੀਠਾ ਰੋਡ 'ਤੇ ਹੋਏ ਧਮਾਕੇ 'ਚ ਮਾਰੇ ਗਏ ਨੌਜਵਾਨ ਦੀ ਪਛਾਣ, ਘਰ 'ਚ ਛਾਇਆ ਸੋਗ
NEXT STORY