ਚੰਡੀਗੜ੍ਹ : ਸੂਬੇ ਵਿਚ ਡੇਂਗੂ ਦੇ ਵੱਧ ਰਹੇ ਪ੍ਰਕੋਪ ਦਰਮਿਆਨ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਲਈ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਚੱਲਦਿਆਂ ਡੇਂਗੂ ਦਾ ਲਾਰਵਾ ਫੜਨ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ’ਚ ਇਕ ਨੰਬਰ ਵਾਧੂ ਦਿੱਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਬਿਮਾਰੀ ’ਤੇ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇੱਥੇ ਦੱਸ ਦਈਏ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਭਾਵੇਂ ਡੇਂਗੂ ਦੇ ਮਾਮਲੇ ਇਸ ਵਾਰ ਘੱਟ ਆ ਰਹੇ ਹਨ ਪਰ ਫਿਰ ਵੀ ਇਸ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ।
ਇਹ ਵੀ ਪੜ੍ਹੋ : ਪੰਜਾਬ ਵਾਸੀ ਹੋ ਜਾਣ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਖ਼ਬਰ
ਸਿਹਤ ਮੰਤਰੀ ਨੇ ਕਿਹਾ ਕਿ ਇਸ ਨਵੀਂ ਮੁਹਿੰਮ ਦੇ ਤਹਿਤ ਵਿਦਿਆਰਥੀ ਡੇਂਗੂ ਦੇ ਲਾਰਵੇ ਬਾਰੇ ਸਿਹਤ ਵਿਭਾਗ ਨੂੰ ਦੱਸ ਰਹੇ ਹਨ, ਇਸ ਮੁਹਿੰਮ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਇੰਟਰਨਲ ਅਸੈਸਮੈਂਟ ਵਿਚ ਇਕ ਨੰਬਰ ਵਾਧੂ ਮਿਲੇਗਾ। ਉਂਝ ਇਕ ਨੰਬਰ ਰੱਖਿਆ ਗਿਆ ਹੈ ਪਰ ਇਸ 'ਤੇ ਅਧਿਆਪਕ ਵੀ ਆਪਣੇ ਪੱਧਰ 'ਤੇ ਫ਼ੈਸਲਾ ਲੈ ਸਕਦੇ ਹਨ, ਜੇ ਉਨ੍ਹਾਂ ਨੂੰ ਲੱਗੇਗਾ ਤਾਂ ਉਹ ਦੋ ਨੰਬਰ ਵੀ ਦੇ ਸਕਦੇ ਹਨ। ਇਸ ਮੁਹਿੰਮ ਵਿਚ ਬੱਚੇ ਤੇਜ਼ੀ ਨਾਲ ਇਸ ਕੰਮ ਕਰ ਰਹੇ ਅਤੇ ਸਾਨੂੰ ਇਸ ਦੀ ਜਾਣਕਾਰੀ ਦੇ ਰਹੇ। ਬੱਚਿਆਂ ਤੋਂ ਜਾਣਕਾਰੀ ਮਿਲਣ ਮਗਰੋਂ ਸਿਹਤ ਵਿਭਾਗ ਦੇ ਮੁਲਾਜ਼ਮ ਦੱਸੀ ਜਗ੍ਹਾ 'ਤੇ ਜਾ ਕੇ ਲਾਰਵਾ ਨਸ਼ਟ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਪੰਚਾਇਤੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ
ਸਿਹਤ ਮੰਤਰੀ ਦੀ ਲੋਕਾਂ ਨੂੰ ਅਪੀਲ
ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਗੰਭੀਰਤਾ ਨਾਲ ਡੇਂਗੂ ਦੀ ਬਿਮਾਰੀ ਖ਼ਿਲਾਫ ਕੰਮ ਕਰ ਰਹੀ ਹੈ ਪਰ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸਰਕਾਰ ਦਾ ਸਹਿਯੋਗ ਕਰਨ। ਪੰਜਾਬ ਦੀ ਸਕੀਮ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਤਹਿਤ ਲੋਕ ਆਪਣੇ ਘਰਾਂ ਵਿਚ ਕੂਲਰ ਸਾਫ ਕਰਨ, ਫਰਿੱਜ ਦੇ ਹੇਠਾਂ ਪਾਣੀ ਵਾਲੀ ਟਰੇਅ ਸਾਫ ਕਰਨ, ਗਮਲੇ ਸਾਫ ਕੀਤੇ ਜਾਣ, ਪੰਛੀਆਂ ਨੂੰ ਪਾਉਣ ਵਾਲੇ ਪਾਣੀ ਨੂੰ ਬਦਲਿਆ ਜਾਵੇ। ਅਜਿਹਾ ਕਰਕੇ ਡੇਂਗੂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਕੋਲ ਹਰ ਤਰ੍ਹਾਂ ਦੀ ਤਿਆਰੀ ਹੈ ਪਰ ਲੋਕਾਂ ਨੂੰ ਆਪਣੇ ਪੱਧਰ 'ਤੇ ਵੀ ਕੰਮ ਕਰਨਾ ਪਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਅਚਾਨਕ ਵਧੀ ਗਰਮੀ ਤੋਂ ਮਿਲਣ ਜਾ ਰਹੀ ਰਾਹਤ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੇ ਪੱਧਰ 'ਤੇ DSPs ਦੇ ਕੀਤੇ ਗਏ ਤਬਾਦਲੇ
NEXT STORY